ਸ੍ਰੀ ਲਾਲ ਕਿਸ਼ਨ ਆਡਵਾਨੀ ਜੀ ਦੀ ਧਰਮ ਪਤਨੀ ਸ੍ਰੀਮਤੀ ਕਮਲਾ ਆਡਵਾਨੀ ਜੀ ਦਾ ਦਿਹਾਂਤ

kamala adwani ਉਘੇ ਬੀ.ਜੇ.ਪੀ. ਨੇਤਾ ਸ੍ਰੀ ਲਾਲ ਕਿਸ਼ਨ ਆਡਵਾਨੀ ਜੀ ਦੀ ਧਰਮ ਪਤਨੀ ਸ੍ਰੀਮਤੀ ਕਮਲਾ ਆਡਵਾਨੀ ਜੀ ਦਾ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ। ਉਹ ਤਕਰੀਬਨ 80 ਕੁ ਸਾਲਾਂ ਦੇ ਸਨ ਅਤੇ ਕਾਫੀ ਸਮੇਂ ਤੋਂ ਬੀਮਾਰ ਚਲ ਰਹੇ ਸਨ। ਅੱਜ ਸਵਖਤੇ ਸਵੇਰੇ ਉਨਾਂ੍ਹ ਨੂੰ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਸ੍ਰੀਮਤੀ ਕਮਲਾ ਆਡਵਾਨੀ ਜੀ ਦੀ ਮੌਤ ਤੇ ਦੁੱਖ ਜ਼ਾਹਰ ਕੀਤਾ ਹੈ।