ਨਾਟ-ਕਰਮੀ, ਇਪਟਾ ਕਾਰਕੁਨ ਪ੍ਰਦੀਪ ਸ਼ਰਮਾ ਨੂੰ ਸਦਮਾ, ਪਤਨੀ ਦਾ ਦੇਹਾਂਤ

ਇਪਟਾ, ਪੰਜਾਬ ਦੇ ਕਾਰਕੁਨ ਨਾਟ-ਕਰਮੀ ਪ੍ਰਦੀਪ ਸ਼ਰਮਾਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨਾਂ ਦੀ ਪਤਨੀ ਸ੍ਰੀਮਤੀ ਬਾਲਾ ਸ਼ਰਮਾ ਦਾ ਕੁੱਝ ਸਾਲ ਬਿਮਾਰ ਰਹਿਣ ਉਪਰੰਤ ਬੀਤੇ ਦਿਨੀ ਦੇਹਾਂਤ ਹੋ ਗਿਆ।ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ,ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ ਅਤੇ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਹਰਜੀਤ ਕੈਂਥ, ਜੇ ਸੀ ਪਰਿੰਦਾ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਡਾ. ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ ਨੇ ਪ੍ਰਦੀਪ ਸ਼ਰਮਾ ਅਤੇ ਉਨਾਂ ਦੇ ਪ੍ਰੀਵਾਰ ਨਾਲ ਇਸ ਦੁੱਖ ਦੀ ਘੜੀ ਸ਼ਾਮਿਲ ਹੁੰਦੇ ਕਿਹਾ ਕਿ ਆਪਣੇ ਆਲੇ-ਦੁਆਲੇ ਪ੍ਰਤੀ ਫਿਰਕਮੰਦ ਅਤੇ ਧਾਰਮਿਕ ਅਤੇ ਮਿਲਣਸਾਰ ਪ੍ਰਵਿਰਤੀ ਦੇ ਮਾਲਕ ਸ੍ਰੀਮਤੀ ਬਾਲਾ ਸ਼ਰਮਾ ਪੰਜਾਬ ਇਸਤਰੀ ਸਭਾ ਤੇ ਜਨ ਗਿਆਨ-ਵਿਗਿਆਨ ਦੇ ਸਰਗਰਮ ਮੈਂਬਰ ਸਨ।ਉਹ ਗੁਰੂ ਰਾਮਦਾਸ ਹਾਈ ਸਕੂਲ ਲੁਧਿਆਣਾ ਦੇ ਪ੍ਰਿੰਸੀਪਲ ਵੀ ਰਹੇ।ਸ੍ਰੀਮਤੀ ਬਾਲਾ ਸ਼ਰਮਾ ਦੀ ਅੰਤਿਮ ਅਰਦਾਸ 18 ਅਪ੍ਰੈਲ, ਐਤਵਾਰ ਨੂੰ ਬਾਅਦ ਦੁਪਹਿਰ 2-3 ਵਜੇ ਤੱਕ ਜੈਨ ਧਰਮਸ਼ਾਲਾ, ਦਾਣਾ ਮੰਡੀ, ਬਹਾਦੁਰਕੇ ਰੋਡ, ਲੁਧਿਆਣਾ ਵਿਖੇ ਹੋਵੇਗੀ।

Install Punjabi Akhbar App

Install
×