ਛੋਟੇ ਦੇਸ਼ ਸਵੈ-ਨਿਰਭਰ ਨਹੀਂ ਹੁੰਦੇ; ਪੁਨਰ ਉਸਾਰੀ ਯੋਗ ਨਹੀਂ ਬਣ ਪਾਉਂਦੇ……

ਅੱਜ ਅਸੀਂ ਅਗਰ ਦੁਨੀਆਂ ਭਰ ਦਾ ਸਰਵੇਖਣ ਕਰਦੇ ਹਾਂ ਸਾਡੀ ਸਮਝ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਅਗਰ ਦੇਸ਼ ਵਡਾ ਹੈ ਅਤੇ ਕੁਦਰਤੀ ਵਸੀਲਿਆਂ ਨਾਲ ਭਰਪੂਰ ਹੈ ਤਾਂ ਪੁਨਰਨਯੋਗ ਦੇਸ਼ ਹੈ ਅਤੇ ਕਿਸੇ ਹੋਰ ਦੇਸ਼ ਉਤੇ ਨਿਰਭਰ ਨਹੀਂ ਹੈ। ਐਸੇ ਦੇਸ਼ ਨੂੰ ਪੁੰਨਰਨਯੋਗ ਦੇਸ਼ ਬਣਨ ਦਾ ਮੋਕਾ ਮਿਲ ਜਾਂਦਾ ਹੈ ਅਤੇ ਅਗਰ ਛੋਟਾ ਦੇਸ਼ ਹੈ ਅਤੇ ਉਸ ਪਾਸ ਨਾਂ ਤਾਂ ਪਹਾੜ ਹਨ, ਨਾਂ ਹੀ ਆਪਣੇ ਦਰਿਆ ਹਨ, ਨਾਂ ਹੀ ਆਪਣੇ ਖਣਿਜ ਪਦਾਰਥ ਹਨ, ਨਾਂ ਹੀ ਜੰਗਲ ਹਨ, ਨਾਂ ਹੀ ਕੋਲਾ ਹੈ, ਨਾਂ ਹੀ ਲੋਹਾ ਹੈ, ਨਾ ਹੀ ਅਪਣੀ ਗੈਸ ਹੈ, ਨਾ ਹੀ ਆਪਣੇ ਸਮੁੰਦਰਾ ਜਾਂ ਧਰਤੀ ਤਲੋਂ ਤੇਲ ਹੀ ਮਿਲ ਰਿਹਾ ਹੈ ਉਹ ਦੇਸ਼ ਅਜ ਪੂਰੀ ਤਰ੍ਹਾਂ ਤਰਕੀ ਨਹੀਂ ਕਰ ਸਕਦੇ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਅਜ ਦੇ ਸਮਿਆ ਵਿੱਚ ਹਰ ਦੇਸ਼ ਨੂੰ ਸਵੈ-ਰਖਿਆ ਵੀ ਕਰਨੀ ਪੈਂਦੀ ਹੈ, ਉਹ ਵੀ ਛੋਟਾ ਦੇਸ਼ ਇਤਨੇ ਜਵਾਨ ਹੀ ਭਰਤੀ ਨਹੀਂ ਕਰ ਸਕਦਾ ਕਿ ਚਾਰੋਂ ਪਾਸਿਆਂ ਤੋਂ ਦੇਸ਼ ਦੀ ਰਖਿਆ ਕਰ ਸਕੇ। ਬਾਹਰੋਂ ਹੋਰ ਦੇਸ਼ਾਂ ਪਾਸੋਂ ਹਰ ਸ਼ੈਅ ਮੁਲ ਲੈਕੇ ਵਰਤਣ ਵਾਲਾ ਦੇਸ਼ ਖਰੀਦਦਾਰੀ ਉਤੇ ਹੀ ਪੈਸਾ ਖਰਚੀ ਜਾਂਦਾ ਹੈ ਅਤੇ ਉਹ ਆਪਣੇ ਦੇਸ਼ ਵਿੱਚ ਲੋਕ ਭਲਾਈ ਦਾ ਕੋਈ ਵੀ ਕੰਮ ਨਹੀਂ ਕਰ ਸਕਦਾ। ਅੱਜ ਤਾਂ ਹੋਰ ਦੇਸ਼ਾਂ ਨਾਲ ਸਹੀ ਸਬੰਧ ਰਖਣ ਲਈ ਬਾਕਾਇਦਾ ਸਫੀਰਖਾਨੇ ਵੀ ਕਾਇਮ ਕਰਨੇ ਪੈਂਦੇ ਹਨ। ਦੇਸ਼ ਦੀ ਗਿਣਤੀ ਇਤਨੀ ਜ਼ਿਆਦਾ ਹੈ ਕਿ ਹਰ ਥਾਂ ਆਪਣਾ ਦਫਤਰ ਖੜਾ ਕਰਨਾ ਅਤੇ ਉਨ੍ਹਾਂ ਦੇਸ਼ਾਂ ਦੇ ਦਫਤਰ ਆਪਣੇ ਦੇਸ਼ ਵਿੱਚ ਕਾਇਮ ਕਰਨ ਦੀ ਆਗਿਆ ਦੇਣਾ ਵੀ ਵਡੀ ਮੁਸੀਬਤ ਬਣ ਗਈ ਹੈ।
ਕਦੀ ਸਮਾਂ ਸੀ ਜਦ ਕੋਈ ਤਕੜਾ ਆਦਮੀ ਆਪਣੀ ਸਰਦਾਰੀ ਕਾਇਮ ਕਰਨ ਲਈ ਕੁਝ ਲੋਕਾਂ ਦੀ ਹਤਿਆ ਕਰਕੇ ਆਪਣੀ ਸਰਦਾਰੀ ਕਾਇਮ ਕਰ ਲੈਂਦਾ ਸੀ। ਪਰ ਅਜਦੇ ਲੋਕੀਂ ਖੁਸ਼ਕਿਸਮਤ ਹਨ ਕਿ ਅਜ ਅਸਾਂ ਬਾਕਾਇਦਾ ਸੰਯੁਕਤ ਰਾਸ਼ਟਰ ਕਾਇਮ ਕਰ ਲਿਆ ਹੈ ਅਤੇ ਅਜ ਇਕ ਤਕੜਾ ਦੇਸ਼ ਕਿਸੇ ਕਮਜ਼ੋਰ ਦੇਸ਼ ਉਤੇ ਕਬਜ਼ਾ ਨਹੀਂ ਕਰ ਸਕਦਾ। ਪਰ ਐਸਾ ਵਕਤ ਪਹਿਲਾਂ ਨਹੀਂ ਸੀ। ਜਿਸ ਕਿਸੇ ਤਰ੍ਹਾਂ ਵੀ ਹੋਇਆ, ਅਸੀਂ ਉਨ੍ਹਾਂ ਲੋਕਾਂ ਦੇ ਰਿਣੀ ਹਾਂ ਜਿੰਨ੍ਹਾਂ ਇਹ ਛੋਟੇ ਛੋਟੇ ਸਰਦਾਰਾਂ ਪਾਸੋਂ ਰਾਜ ਖੋਹਕੇ ਇਹ ਵਡੇ ਰਾਜ ਕਾਇਮ ਕੀਤੇ ਸਨ। ਅਜ ਵੀ ਦੁਨੀਆ ਵਿੱਚ ਦੇਸ਼ਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਬਣੀ ਪਈ ਹੈ ਅਤੇ ਅਸਾਂ ਇਹ ਵੀ ਦੇਖਿਆ ਹੈ ਕਿ ਕਈ ਤਾਕਤਵਰ ਦੇਸ਼ ਕਮਜ਼ੋਰ ਅਤੇ ਛੋਟੇ ਦੇਸ਼ਾਂ ਨੂੰ ਡਰਾਉਂਦੇ ਧਮਕਾਉਂਦੇ ਰਹਿੰਦੇ ਹਨ। ਅਤੇ ਅਜ ਜਿਹੜੇ ਛੋਟੇ ਦੇਸ਼ ਚਾਰੋਂ ਪਾਸਿਆਂ ਤੋਂ ਵਿਰੋਧੀ ਦੇਸ਼ਾਂ ਨਾਲ ਘਿਰੇ ਪਏ ਹੋਣ ਉਨ੍ਹਾਂ ਦੀ ਹੋਂਦ ਹਮੇਸ਼ਾਂ ਹੀ ਖਤਰੇ ਵਿੱਚ ਘਿਰੀ ਰਹਿੰਦੀ ਹੈ।ਇਹ ਦੇਸ਼ ਆਪਣੇ ਦੇਸ਼ ਦੀ ਕੋਈ ਵੀ ਸਹੂਲਤ ਛੋਟੇ ਦੇਸ਼ ਨਾਲ ਸਾਂਝੀ ਕਰਨ ਲਈ ਤਿਆਰ ਨਹੀਂ ਹੁੰਦੇ। ਇੰਨ੍ਹਾਂ ਦੇਸ਼ਾਂ ਕਦੀ ਵੀ ਪੁੰਗਰਨਯੋਗ ਨਹੀਂ ਬਣ ਸਕਣਾ ਅਤੇ ਸਦਾ ਹੀ ਦੂਜਿਆਂ ਉਤੇ ਨਿਰਭਰ ਰਹਿਣ ਲਈ ਮਜਬੂਰ ਹੋ ਜਾਂਣਾ ਹੈ ਅਤੇ ਇਕ ਕਿਸਮ ਦਾ ਮੰਗਤਾ ਹੀ ਬਣਿਆ ਰਹਿਣਾ ਹੈ। ਅਜ ਤਾਂ ਉਹ ਦੇਸ਼ ਵੀ ਕਾਮਯਾਬ ਨਹੀਂ ਹਨ ਜਿੰਨ੍ਹਾਂ ਨਾਲ ਸਮੁੰਦਰ ਨਹੀਂ ਲਗਦਾ ਕਿਉਂਕਿ ਬਹੁਤਾ ਵਿਉਪਾਰ ਵੀ ਸਮੁੰਦਰਾਂ ਰਾਹੀਂ ਹੀ ਕੀਤਾ ਜਾ ਰਿਹਾ ਹੈ।
ਅੱਜ ਅੰਤਰ ਰਾਸ਼ਟਰੀ ਤੋਰ ਤੇ ਇਹ ਇਕ ਰਿਵਾਇਤ ਹੀ ਬਣ ਗਈ ਹੈ ਕਿ ਕੋਈ ਵੀ ਦੇਸ਼ ਕਿਸੇ ਦੂਜੇ ਦੇਸ਼ ਦਾ ਕੋਈ ਵੀ ਹਿਸਾ ਜਿਤ ਨਹੀਂ ਸਕਦਾ ਹੈ ਤਾਂ ਫਿਰ ਇਹ ਮਿਲਟਰੀਆਂ ਅਤੇ ਇਹ ਹਥਿਆਰ ਕਾਸ ਲਈ ਬਣਾਏ ਜਾ ਰਹੇ ਹਨ ਅਤੇ ਇਹ ਇਕ ਦੂਜੇ ਨੂੰ ਡਰਾਉਣ ਧਮਕਾਉਣ ਵਾਲਾ ਸਿਲਸਿਲਾ ਵੀ ਖਤਮ ਕਰ ਦਿਤਾ ਜਾਣਾ ਚਾਹੀਦਾ ਹੈ। ਅਜ ਹਰ ਮੁਲਕ ਅਤੇ ਦੁਨੀਆਂ ਦੇ ਹਰ ਸਿਆਣੇ ਆਦਮੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਇਹ ਸੰਯੁਕਤ ਰਾਸ਼ਟਰ ਹੀ ਦੁਨੀਾਂ ਦੀ ਇਕ ਵਡੀ ਸਰਕਾਰ ਬਣ ਜਾਵੇ ਅਤੇ ਇਹ ਸਾਰੇ ਮੁਲਕ ਰਲਕੇ ਇਕ ਹੀ ਰਾਸ਼ਟਰ ਬਣ ਜਾਣ ਅਤੇ ਇਹ ਸਿਰਫ ਅਤੇ ਸਿਰਫ ਪ੍ਰਸ਼ਾਸਨੀ ਇਕਾਈਆਂ ਹੀ ਰਹਿਣ ਅਤੇ ਛੋਟੇ ਮੋਟੇ ਕਾਨੂੰਨ ਹੀ ਬਨਾਉਣ ਵਾਲੀ ਗਲ ਇੰਨ੍ਹਾਂ ਪਾਸ ਰਹਿ ਜਾਵੇ। ਅਜ ਕਈ ਮੁਲਕਾਂ ਵਿੱਚ ਪ੍ਰਾਂਤ ਵੀ ਹਨ ਅਤੇ ਹਰ ਪ੍ਰਾਂਤ ਵਿੱਚ ਵਿਧਾਨ ਸਭਾਵਾਂ ਵੀ ਹਨ, ਐਸਾ ਹੀ ਕੁਝ ਪ੍ਰਬੰਧ ਹਰ ਪ੍ਰਸ਼ਾਸਨੀ ਇਕਾਈ ਵਿਚ ਸਥਾਪਿਤ ਕੀਤਾ ਜਾ ਸਕਦਾ ਹੈ। ਜਦ ਇਹ ਲੜਾਈ ਫਜ਼ੂਲ ਜਿਹੀਆਂ ਹਨ ਅਤੇ ਕੋਈ ਦੇਸ਼ ਦੂਜੇ ਦੇਸ਼ ਦੀ ਜ਼ਮੀਨ ੳਤੇ ਕਬਜ਼ਾ ਹੀ ਨਹੀਂ ਕਰ ਸਕਦਾ ਤਾਂ ਫਿਰ ਇਹ ਮਿਲਟਰੀ ਅਤੇ ਇਹ ਅਸਲਾ ਬਾਰੂਦ ਕਾਸ ਲਈ ਤਿਆਰ ਕੀਤਾ ਜਾ ਰਿਹਾ ਹੈ। ਅਗਰ ਇਹ ਲੜਾਈਆਂ ਵਾਲਾ ਸਿਲਸਿਲਾ ਖਤਮ ਕਰ ਦਿਤਾ ਜਾਵੇ ਤਾਂ ਇਸ ਦੁਲੀਆਂ ਵਿੱਚ ਇਤਨੀਆਂ ਕੁਦਰਤੀ ਨਿਆਮਤਾਂ ਹਨ ਕਿ ਦੁਨੀਆਂ ਦੇ ਹਰ ਆਦਮੀ ਨੂੰ ਬਹੁਤ ਹੀ ਵਾਜਬ ਜਿਹਾ ਜੀਵਨ ਦਿਤਾ ਜਾ ਸਕਦਾ ਹੈ। ਅਜ ਕਿਤਨੇ ਹੀਦੇਸ਼ਾਂ ਵਿੱਚ ਗੁਰਬਤ ਆ ਬਣੀ ਹੈ ਅਤੇ ਲੋਕੀਂ ਭੁਖਮਰੀ ਦਾ ਸ਼ਿਕਾਰ ਵੀ ਹੋ ਰਹੇ ਹਨ ਅਤੇ ਬਹੁਤਿਆਂ ਪਾਸ ਮਕਾਨ ਤਕ ਨਹੀਂ ਹਨ ਅਤੇ ਜੀਵਨ ਦੀਆਂ ਜਿਹੜੀਆ ਵੀ ਸਹੂਲਤਾ ਆ ਬਣੀਆਂ ਹਨ ਉਹ ਹਰੇਕ ਤਕ ਪੁਜਦੀਆਂ ਨਹੀਂ ਪਈਆਂ। ਇਹ ਫਰਕ ਵੀ ਮਿਟਾਇਆ ਜਾ ਸਕਦਾ ਹੈ।
ਅਗਰ ਇਹ ਸਾਰੇ ਮੁਲਕ ਰਲਕੇ ਇਕ ਹੀ ਦੇਸ਼ ਬਣ ਜਾਣ ਤਾਂ ਇਹ ਅਤਵਾਦ ਅਤੇ ਇਹ ਦੰਗੇ ਫਸਾਦ ਵੀ ਖਤਮ ਕੀਤੇ ਜਾ ਸਕਦੇ ਹਨ। ਇਹ ਘਟ ਗਿਣਤੀਆਂ ਅਤੇ ਇਹ ਵਧ ਗਿਣਤੀਆਂ ਵਾਲੀ ਗਲ ਵੀ ਖਤਮ ਕੀਤੀ ਜਾ ਸਕਦੀ ਹੈ। ਇਸ ਦੁਨੀਆਂ ਵਿੱਚ ਕੁਦਰਤੀ ਵਸੀਲਿਆਂ ਦੀ ਕੋਈ ਘਾਟ ਨਹੀਂ ਹੈ ਅਤੇ ਅਜ ਵਿਗਿਆਨ ਅਤੇ ਤਕਨਾਲੋਜੀ ਨੇ ਵੀ ਦੁਨੀਆਂ ਵਿੱਚ ਆਦਮੀ ਦੀ ਵਰਤੋਂ ਲਈ, ਖਾਣ ਪੀਣ ਲਹੀ, ਹੰਢਾਉਣ ਲਈ, ਆਵਾਜਾਈ ਲਈ, ਇਲਾਜ ਲਈ ਵਿਦਿਆ, ਸਿਖਲਾਈ ਲਈ ਇਤਨਾ ਕੁਝ ਬਣਾ ਦਿਤਾ ਹੈ ਕਿ ਹਰ ਆਦਮੀ ਇਥੇ ਹੀ ਸਵਰਗ ਵਰਗਾ ਜੀਵਨ ਬਿਤਾ ਸਕਦਾ ਹੈ ਅਤੇ ਇਹ ਜਿਹੜੇ ਵੀ ਸਵਰਗ ਅਤੇ ਨਰਕਾਂ ਦਾ ਡਰ ਬਣਿਆ ਪਿਆ ਹੈ ਇਹ ਵੀ ਮੁਕਦਾ ਹੋ ਸਕਦਾ ਹੈ। ਅਜ ਬਹੁਤ ਹੀ ਵਡੀ ਗਿਣਤੀ ਵਿੱਚ ਗਰੀਬਾਂ ਨੂੰ ਪਛੜਿਆ ਹੋਇਆ ਮੰਨਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਮੁਢਲੀਆਂ ਮੰਗਾਂ ਵੀ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਅਰਥਾਤ ਅਜ ਬਹੁਤ ਵਡੀ ਗਿਣਤੀ ਵਿੱਚ ਲੋਕਾਂ ਨੂੰ ਮੁਢਲੀਆਂ ਸਹੂਲਤਾ ਅਰਥਾਤ ਵਾਜਬ ਸਿਹਤ, ਵਿਦਿਆ, ਸਿਖਲਾਈ, ਰੁਜ਼ਗਾਰ ਅਤੇ ਵਾਜਬ ਆਮਦਨ ਪਰਦਾਨ ਨਹੀਂਹੈ। ਅਗਰ ਇਹ ਦੁਨੀਆਂ ਇਕ ਹੋ ਜਾਂਦੀ ਹੈ ਤਾਂ ਲੋਕੀਂ ਇੰਨ੍ਹਾਂ ਲਾਅਨਤਾ ਤੋਂ ਵੀ ਆਜ਼ਾਦ ਹੋ ਜਾਣਗੇ। ਇਹ ਕੋਮਾਂ, ਇਹ ਧਰਮ ਅਤੇ ਇਹ ਸਭਿਆਚਾਰ, ਇਹ ਜ਼ਬਾਨ ਦੇ ਆਧਾਰ ਉਤੇ ਕੋਈ ਵੀ ਦੇਸ਼ਨਾ ਬਣੇਗਾ ਅਤੇ ਲਗਦਾ ਹੈ ਅਗਰ ਐਸਾ ਹੋ ਜਾਂਦਾ ਹੈ ਤਾਂ ਇਹ ਕਿਤਨੇ ਹੀ ਬਖੇੜੇ ਜਿਹੜੇਹਰ ਮੁਲਕ ਵਿੱਚ ਆ ਬਣੇ ਹਨ ਇਹ ਵੀ ਖਤਮ ਹੋ ਜਾਣਗੇ।
ਦੁਨੀਆਂ ਦਾ ਆਮ ਆਦਮੀ ਵਧੀਆਂ ਜੀਵਨ ਬਸਰ ਕਰਨਾ ਚਾਹ ਰਿਹਾ ਹੈ ਅਤੇ ਉਸਦੇਮਨ ਵਿੱਚ ਇਹ ਦੇਸ਼ਾਂ ਵਾਲੀ ਗਲ ਕੋਈ ਨਹੀਂ ਹੈ। ਪਰ ਇਹ ਜਿਹੜੇ ਰਜਾਜਸੀ ਲੋਕਾਂ ਨੂੰ ਇਹ ਰਾਜ ਕਰਨ ਦਾ ਮੋਕਾ ਮਿਲੀ ਜਾਂਦਾ ਹੈ ਇਹੀ ਸਾਰੇ ਪਵਾੜਿਆਂ ਦੀ ਜੜ੍ਹ ਹਨ ਅਤੇ ਇਹ ਤਾਂ ਆਪਣੇ ਹੀ ਦੇਸ਼ ਵਿੱਚ ਕਈ ਧੜੇ ਖੜੇ ਕਰਨ ਵਿੱਚ ਲਗੇ ਰਹਿੰਦੇ ਹਨ ਅਤੇ ਪਾੜੋ ਤੇ ਰਾਜ ਕਰੋ ਵਾਲਾ ਸਿਧਾਂਤ ਅਜ ਵੀ ਅਪਨਾਈ ਬੈਠੇ ਹਨ। ਇਹ ਰਾਜਸੀ ਲੋਕਾਂ ਦਾ ਹੇੜ ਜਿਹਾ ਹਰ ਮੁਲਕ ਵਿੱਚ ਬਣ ਆਇਆ ਹੈ ਅਤੇ ਉਹ ਕਦੀ ਵੀ ਇਹ ਨਹੀਂ ਚਾਹ ਰਹੇ ਹਨ ਕਿ ਮੁਲਕ ਵਿੱਚ ਏਕਤਾ ਆ ਬਣੇ ਅਤੇ ਇਸੇ ਤਰ੍ਹਾਂ ਇਹ ਮੁਲਕਾ ਦੇ ਰਾਜਸੀ ਲੋਕੀਂ ਇਹ ਨਹੀਂ ਚਾਹ ਰਹੇ ਹਨ ਕਿ ਸਾਰੇ ਮੁਲਕ ਇਕਠੇ ਹੋ ਜਾਣ। ਇਹ ਵਖ ਵਖ ਦੇਸ਼ ਹੀ ਹਨਜਿਹੜੇ ਰਾਜਸੀ ਲੋਕਾਂ ਦੀਇਸ ਵਡੀ ਗਿਣਤੀ ਲਈ ਰੁਜ਼ਗਾਰ ਦੇ ਮੋਕੇ ਬਣਾ ਰਹੇ ਹਨ।

(ਦਲੀਪ ਸਿੰਘ ਵਾਸਨ)
91 175 5191856
dalipsinghwassan@yahoo.co.in

Install Punjabi Akhbar App

Install
×