ਛੋਟੇ ਕੰਮ ਧੰਦਿਆਂ ਲਈ ਵਿਤੀ ਛੋਟਾਂ ਦੀ ਸਕੀਮਾਂ ਅਗਲੇ ਮਹੀਨੇ ਤੋਂ ਲਾਗੂ

ਨਿਊ ਸਾਊਥ ਵੇਲਜ਼ ਸਰਕਾਰ ਦੇ ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੈਟ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਲੋਕ ਜੋ ਕਿ ਛੋਟੇ ਕੰਮ ਧੰਦਿਆਂ ਨਾਲ ਆਪਣਾ ਜੀਵਨ ਯਾਪਨ ਕਰਦੇ ਹਨ ਅਤੇ ਨਾਲ ਹੀ ਰਾਜ ਦੀ ਅਰਥ ਵਿਵਸਥਾ ਲਈ ਵੀ ਆਪਣਾ ਯੋਗਦਾਨ ਪਾਉਂਦੇ ਹਨ, ਲਈ, ਰਾਜ ਸਰਕਾਰ ਨੇ 1500 ਡਾਲਰਾਂ ਤੱਕ ਦੀ ਛੋਟਾਂ ਵਾਲੀ ਸਕੀਮ ਅਗਲੇ ਮਹੀਨੇ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਅਜਿਹੀਆਂ ਛੋਟਾਂ ਵਿੱਚ ਸਰਕਾਰੀ ਫੀਸਾਂ ਅਤੇ ਹੋਰ ਖਰਚੇ ਜਿਵੇਂ ਕਿ ਲਸੰਸ, ਕਾਂਸਲਾਂ ਦੇ ਖਰਚੇ, ਅਤੇ ਰਜਿਸਟ੍ਰੇਸ਼ਨ ਫੀਸਾਂ ਵਗਾਰਾ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਛੋਟਾਂ ਦਾ ਐਲਾਨ ਵੈਸੇ ਤਾਂ ਬੀਤੇ ਸਾਲ ਨਵੰਬਰ ਦੇ ਮਹੀਨੇ ਵਿੱਚ ਹੀ ਕਰ ਦਿੱਤਾ ਗਿਆ ਸੀ ਪਰੰਤੂ ਇਨ੍ਹਾਂ ਨੂੰ ਲਾਗੂ ਅਗਲੇ ਮਹੀਨੇ ਤੋਂ ਕੀਤਾ ਜਾ ਰਿਹਾ ਹੈ। ਅਜਿਹੀਆਂ ਸਕੀਮਾਂ ਦੇ ਦਾਇਰੇ ਵਿੱਚ ਛੋਟੇ ਕੰਮ ਧੰਦੇ ਕਰਨ ਵਾਲਿਆਂ ਦੇ ਨਾਲ ਨਾਲ ਸੋਲ ਟ੍ਰੇਡਰ ਅਤੇ ਬਿਨ੍ਹਾਂ ਲਾਭ-ਹਾਨੀ ਦੇ ਕੰਮ ਕਰਨ ਵਾਲੀਆਂ ਸੰਸਥਾਵਾਂ ਵੀ ਆਉਂਦੀਆਂ ਹਨ।
ਗ੍ਰਾਹਕ ਸੇਵਾਵਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਅਜਿਹੀਆਂ ਸਕੀਮਾਂ ਦੇ ਹੱਕਦਾਰ ਅਤੇ ਯੋਗ ਅਰਜ਼ੀਧਾਰਕ, ਸਕੀਮਾਂ ਦਾ ਲਾਭ ਲੈਣ ਵਾਸਤੇ ਰਾਜ ਦੀਆਂ ਸੇਵਾਵਾਂ ਵਾਲੇ ਕੇਂਦਰਾਂ (Service NSW) ਨਾਲ ਸੰਪਰਕ ਕਰ ਸਕਦੇ ਹਨ।
ਅਜਿਹੀਆਂ ਸਕੀਮਾਂ ਵਿੱਚ ਫੂਡ ਅਥਾਰਿਟੀ ਲਾਈਸੰਸ, ਸ਼ਰਾਬ ਆਦਿ ਦੇ ਲਾਇਸੰਸ, ਵਪਾਰਕ ਲਾਇਸੰਸ, ਈਵੈਂਟ ਫੀਸ, ਕਾਂਸਲ ਰੇਟ, ਅਤੇ ਬਿਜਨਸ ਵਾਹਨ ਆਦਿ ਦੀ ਰਜਿਸਟ੍ਰੇਸ਼ਨ ਫੀਸ ਸ਼ਾਮਿਲ ਹਨ ਜਿਨ੍ਹਾਂ ਵਾਸਤੇ 1500 ਡਾਲਰ ਤੰਕ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ ਪਰੰਤੂ ਇਸ ਰਕਮ ਦਾ ਇਸਤੇਮਾਲ ਕਿਸੇ ਕਿਸਮ ਦੇ ਜੁਰਮਾਨੇ ਆਦਿ ਅਦਾ ਕਰਨ ਲਈ ਨਹੀਂ ਕੀਤਾ ਜਾ ਸਕਦਾ ਅਤੇ ਇਹ ਸਕੀਮ ਉਨ੍ਹਾਂ ਵਾਸਤੇ ਹੀ ਹੈ ਜਿਨ੍ਹਾਂ ਦੇ ਬਕਾਇਆ ਆਦਿ ਕਾਇਮ ਹਨ ਅਤੇ ਜਾਂ ਫੇਰ 1 ਮਾਰਚ 2021 ਤੋਂ ਬਾਅਦ ਵਿੱਚ ਅਦਾ ਕੀਤੇ ਗਏ ਹਨ।
ਇਹ ਸਕੀਮ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਸ਼ੁਰੂ ਕੀਤੀ ਜਾਵੇਗੀ ਅਤੇ 30 ਜੂਨ 2022 ਤੱਕ ਲਾਗੂ ਰਹੇਗੀ। ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ www.service.nsw.gov.au/small-business-fees-and-charges-rebate ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×