ਛੋਟੇ ਮੋਟੇ ਕੰਮ ਧੰਦਿਆਂ ਵਾਲਿਆਂ ਨੂੰ ਸਰਕਾਰ ਵੱਲੋਂ ਕੁੱਝ ਮਾਲੀ ਮਦਦ ਦਾ ਐਲਾਨ

ਨਿਊ ਸਾਊਥ ਵੇਲਜ਼ ਦੇ ਖ਼ਜ਼ਾਨਾ ਮੰਤਰੀ ਡੋਮੀਨਿਕ ਪੈਰੋਟੈਟ ਨੇ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਰਾਜ ਅੰਦਰ ਛੋਟੇ ਮੋਟੇ ਕੰਮ ਧੰਦੇ ਕਰਨ ਵਾਲਿਆਂ ਵਾਸਤੇ 1500 ਡਾਲਰਾਂ ਤੱਕ ਦੀ ਮਾਲੀ ਛੋਟਾਂ ਦਾ ਐਲਾਨ ਕੀਤਾ ਹੈ ਜਿਸ ਰਾਹੀਂ ਕਿ ਸਰਕਾਰੀ ਫੀਸਾਂ ਅਤੇ ਹੋਰ ਭੁਗਤਾਨ ਅਦਿ ਵਿੱਚ ਇਹ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਸਕੀਮ ਨਾਲ ਹਜ਼ਾਰਾਂ ਹੀ ਅਜਿਹੇ ਛੋਟੇ ਛੋਟੇ ਕੰਮ ਧੰਦੇ ਕਰਨ ਵਾਲਿਆਂ ਨੂੰ ਫਾਇਦਾ ਹੋਣਾ ਹੈ ਜੋ ਕਿ ਖਾਣ-ਪੀਣ ਦੀਆਂ ਛੋਟੀਆਂ ਛੋਟੀਆਂ ਸਟਾਲਾਂ ਅਤੇ ਅਜਿਹੇ ਹੀ ਹੋਰ ਕੰਮ ਧੰਦੇ ਕਰਦੇ ਹਨ। ਇਸ ਵਾਸਤੇ ਸਰਕਾਰ ਨੇ ਆਪਣੇ ਨਵੰਬਰ ਦੇ ਬਜਟ ਅੰਦਰ 500 ਮਿਲੀਅਨ ਡਾਲਰਾਂ ਦਾ ਪ੍ਰਾਵਧਾਨ ਰੱਖਿਆ ਹੈ ਜੋ ਕਿ ਅਜਿਹੇ ਲੋਕਾਂ ਅਤੇ ਅਦਾਰਿਆਂ ਲਈ ਲਾਹੇਵੰਦ ਸਾਬਿਤ ਹੋਣਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਛੋਟੇ ਮੋਟੇ ਧੰਦੇ ਵੀ ਰਾਜ ਦੀ ਅਰਥ ਵਿਵਸਥਾ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ਅਤੇ ਇਸ ਨਾਲ ਜਿੱਥੇ ਲੋਕਾਂ ਨੂੰ ਵਸਤੂਆਂ ਉਪਲੱਭਧ ਹੁੰਦੀਆਂ ਹਨ ਉਥੇ ਹੀ ਹਜ਼ਾਰਾਂ ਹੀ ਨੌਜਵਾਨਾਂ ਅਤੇ ਹੋਰਨਾਂ ਨੂੰ ਰੌਜ਼ਗਾਰ ਦੀ ਪ੍ਰਾਪਤੀ ਵੀ ਹੁੰਦੀ ਹੈ। ਇਸ ਵਾਸਤੇ ਉਕਤ ਲਾਭ ਨੂੰ ਪ੍ਰਾਪਤ ਕਰਨ ਵਾਸਤੇ ਛੇਤੀ ਤੋਂ ਛੇਤੀ ਅਜਿਹੇ ਲੋਕਾਂ ਨੂੰ ਆਪਣਾ ਨਾਮਾਂਕਣ ਕਰਨ ਦੀ ਸਲਾਹ ਦਿੱਤੀ ਗਈ ਹੈ।
ਡੀਜਿਟਲ ਸੇਵਾਵਾਂ ਅਤੇ ਗ੍ਰਾਹਕਾਂ ਦੀਆਂ ਸੇਵਾਵਾਂ ਸਬੰਧੀ ਵਿਭਾਗਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਦਾ ਕਹਿਣਾ ਹੈ ਕਿ ਇਹ ਸਕੀਮ ਬਹੁਤ ਜ਼ਿਆਦਾ ਆਸਾਨ ਹੈ ਅਤੇ ਇਸ ਦੀ ਰਜਿਸਟ੍ਰੇਸ਼ਨ ਅਤੇ ਭੁਗਤਾਨ ਆਨਲਾਈਨ ਹੀ ਕੀਤੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਸ਼ਰਾਬ ਆਦਿ ਦੇ ਲਾਈਸੰਸ ਦੀਆਂ ਫੀਸਾਂ, ਖਾਣੀ ਪੀਣ ਦਾ ਸਾਮਾਨ ਵੇਚਣ ਆਦਿ ਦੀਆਂ ਫੀਸਾਂ, ਕਾਂਸਲਾਂ ਦੇ ਟੈਕਸ, ਬਾਹਰ ਆਦਿ ਵਾਲੀਆਂ ਥਾਵਾਂ ਵੁਪਰ ਬੈਠ ਕੇ ਖਾਣ ਪੀਣ ਲਈ ਸਰਕਾਰੀ ਫੀਸ ਅਦਿ ਬਹੁਤ ਸਾਰੀਆਂ ਉਦਾਹਰਣਾਂ ਹਨ ਜਿੱਥੇ ਕਿ ਇਹ ਛੋਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਉਕਤ ਫੀਸਾਂ ਨੂੰ ਆਨਲਾਈਨ ਹੀ ਵਾਪਸ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਵਾਸਤੇ ਉਹ ਲੋਕ ਜਿਨ੍ਹਾਂ ਦੀ ਸਾਲਾਨਾ ਟਰਨਓਵਰ 75,000 ਡਾਲਰਾਂ ਦੇ ਕਰੀਬ ਹੈ ਅਤੇ ਉਹ 2020-21 ਵਿਤੀ ਸਾਲ ਮੁਤਾਬਿਕ 1.2 ਮਿਲੀਅਨ ਤੋਂ ਥੱਲੇ ਵਾਲੀ ਸਲੈਬ ਵਿੱਚ ਆਉਂਦੇ ਹਨ ਤਾਂ ਉਹ ਸਰਕਾਰ ਦੀ ਵੈਬਸਾਈਟ (MyServiceNSW) ਉਪਰ ਆਪਣਾ ਨਾਮਾਂਕਣ ਕਰ ਸਕਦੇ ਹਨ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਸਰਕਾਰੀ ਫੀਸਾਂ ਦੀ ਅਦਾਇਗੀ ਦਾ ਭੁਗਤਾਨ ਵਾਪਿਸ ਕਲੇਮ ਕਰ ਸਕਦੇ ਹਨ।
ਇਹ ਛੋਟ 30 ਜੂਨ 2022 ਤੱਕ ਲਾਗੂ ਰਹੇਗੀ ਅਤੇ ਇਸ ਵਾਸਤੇ ਨਾਮਾਂਕਣ ਆਦਿ ਕਰਨ ਵਾਸਤੇ ਸਰਕਾਰ ਦੀ ਵੈਬਸਾਈਟ www.service.nsw.gov.au/small-business-fees-and-charges-rebate ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×