ਛੋਟੇ ਅਤੇ ਸਥਾਨਕ ਕੰਮ-ਧੰਦਿਆਂ ਨੂੰ ਸਰਕਾਰ ਦੀਆਂ ਉਸਾਰੂ ਨੀਤੀਆਂ ਰਾਹੀਂ ਬੜ੍ਹਾਵਾ

ਵਿੱਤ ਅਤੇ ਛੋਟੇ ਕੰਮ-ਧੰਦਿਆਂ ਵਾਲੇ ਵਿਭਾਗਾਂ ਦੇ ਮੰਤਰੀ ਸ੍ਰੀ ਡੇਮੇਨ ਟੂਡਹੋਪ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਦੀਆਂ ਉਸਾਰੂ ਨੀਤੀਆਂ ਕਾਰਨ ਸਥਾਨਕ ਸਪਲਾਇਰ ਅਤੇ ਛੋਟੇ ਅਤੇ ਮਧਿਅਮ ਕੰਮ-ਧੰਦਿਆਂ ਵਾਲੇ ਲੋਕ ਕਾਫੀ ਫਾਇਦੇ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਸਾਲ 1 ਫਰਵਰੀ 2019 ਨੂੰ ਸ਼ੁਰੂ ਕੀਤੀਆਂ ਗਈਆਂ ਅਜਿਹੀਆਂ ਸਕੀਮਾਂ ਦੇ ਤਹਿਤ ਸਥਾਨਕ ਸਪਲਾਇਰਾਂ ਦੀ ਗਿਣਤੀ ਵਿੱਚ 19.6% ਦਾ ਇਜ਼ਾਫ਼ਾ ਹੋਇਆ ਅਤੇ ਅਤੇ ਜਾਂ ਇੰਝ ਕਹਿ ਲਈਏ ਕਿ ਇਸ ਵਿੱਚ 255 ਮਿਲੀਅਨ ਡਾਲਰਾਂ ਦਾ ਵਾਧਾ ਹੋਇਆ ਹੈ ਜਦੋਂ ਕਿ ਛੋਟੇ ਅਤੇ ਮਧਿਅਮ ਕੰਮ-ਧੰਦਿਆਂ ਵਾਲੇ ਫਾਇਦਿਆਂ ਵਿੱਚ 3.8% (337 ਮਿਲੀਅਨ ਡਾਲਰ) ਦਾ ਇਜ਼ਾਫ਼ਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਸਰਕਾਰ ਨੇ ਅਜਿਹੀਆਂ ਨੀਤੀਆਂ, ਰਾਜ ਦੇ ਸਥਾਨਕ ਸਪਲਾਇਰ ਅਤੇ ਛੋਟੇ ਅਤੇ ਮਧਿਅਮ ਕੰਮ-ਧੰਦਿਆਂ ਵਾਲੇ ਲੋਕਾਂ ਨੂੰ ਪੂਰਨ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਬਣਾਈਆਂ ਸਨ ਅਤੇ ਸੰਤੁਸ਼ਟੀ ਇਸ ਗੱਲ ਦੀ ਹੈ ਕਿ ਇਹ ਸਕੀਮਾਂ ਲਾਭ ਦੇ ਪੂਰਨ ਪੈਮਾਨੇ ਉਪਰ ਖਰੀਆਂ ਉਤਰ ਰਹੀਆਂ ਹਨ। ਕਿਉਂਕਿ ਸਥਾਨਕ ਛੋਟੇ ਅਤੇ ਮਧਿਅਮ ਕੰਮ-ਧੰਦੇ ਹੀ ਅਸਲ ਵਿੱਚ ਅਰਥ ਵਿਵਸਥਾ ਅਤੇ ਸਥਾਨਕ ਲੋਕਾਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਬੀਤੇ ਸਾਲ ਜੋ ਵੀ ਸੌਕੇ, ਹੜ੍ਹਾ, ਬੁਸ਼ਫਾਇਰ ਅਤੇ ਫੇਰ ਆਹ ਕਰੋਨਾ ਦੀ ਮਹਾਂਮਾਰੀ ਕਾਰਨ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ ਹੈ ਤਾਂ ਅਜਿਹੀਆਂ ਸਕੀਮਾਂ ਨੇ ਲੋਕਾਂ ਨੂੰ ਲਾਭ ਪਹੁੰਚਾਇਆ ਹੈ ਅਤੇ ਇਨ੍ਹਾਂ ਦੀ ਮਦਦ ਨਾਲ ਲੋਕ ਮੁੜ ਤੋਂ ਖੜ੍ਹੇ ਹੋ ਰਹੇ ਹਨ। ਰਾਜ ਅੰਦਰ ਮੌਜੂਦਾ ਸਮੇਂ ਵਿੱਚ 52,000 ਤੋਂ ਵੀ ਜ਼ਿਆਦਾ ਛੋਟੇ ਅਤੇ ਮਧਿਅਮ ਉਦਯੋਗ ਅਤੇ ਕੰਮ-ਧੰਦੇ ਹਨ ਅਤੇ 24,000 ਤੋਂ ਵੀ ਜ਼ਿਆਦਾ ਖੇਤਰੀ ਉਦਯੋਗ ਹਨ ਜਿਨ੍ਹਾਂ ਨੂੰ ਸਰਕਾਰ ਦੀਆਂ ਅਜਿਹੀਆਂ ਸਕੀਮਾਂ ਦਾ ਲਾਭ ਪ੍ਰਾਪਤ ਹੋ ਰਿਹਾ ਹੈ। ਇਸ ਨਾਲ ਰਾਜ ਸਰਕਾਰ ਨੂੰ ਰਾਜ ਅੰਦਰੋਂ ਹੀ ਕੱਚਾ ਅਤੇ ਤਿਆਰ ਮਾਲ ਮਿਲ ਜਾਂਦਾ ਹੈ ਅਤੇ ਮਾਲ ਬਣਾਉਣ ਅਤੇ ਪੂਰਤੀ ਕਰਨ ਵਾਲਿਆਂ ਲਈ ਮਾਲ ਦੀ ਖਪਤ ਹੋ ਜਾਂਦੀ ਹੈ ਅਤੇ ਸਥਾਨਕ ਲੋਕਾਂ ਨੂੰ ਰੌਜ਼ਗਾਰ ਮਿਲਣ ਕਾਰਨ ਉਨ੍ਹਾਂ ਨੂੰ ਵੀ ਸਿੱਧਾ ਫਾਇਦਾ ਹੀ ਹੁੰਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ https://buy.nsw.gov.au/policy-library/policies/sme-and-regional-procurement-policy ਉਪਰ ਜਾ ਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Install Punjabi Akhbar App

Install
×