ਹੜ੍ਹਾਂ ਦੇ ਨੁਕਸਾਨ ਤੋਂ ਉਭਰਨ ਲਈ ਛੋਟੇ ਅਤੇ ਮਧਿਅਮ ਕੰਮ ਧੰਦਿਆਂ ਨੂੰ ਮਦਦ ਦੀ ਪਹਿਲ

ਨਿਊ ਸਾਊਥ ਵੇਲਜ਼ ਦੇ ਵਧੀਕ ਪ੍ਰੀਮੀਅਰ ਅਤੇ ਡਿਜ਼ਾਸਟਰ ਰਿਕਵਰੀ ਸਬੰਧੀ ਵਿਭਾਗਾਂ ਦੇ ਮੰਤਰੀ ਜੋਹਨ ਬੈਰੀਲੈਰੋ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸਾਰੇ ਹੀ ਵਿਭਾਗਾਂ ਅਤੇ ਅਜੰਸੀਆਂ ਨੂੰ ਤਾਕੀਦ ਕੀਤੀ ਗਈ ਹੈ ਕਿ ਹੜ੍ਹਾਂ ਦੇ ਨੁਕਸਾਨ ਤੋਂ ਪ੍ਰਭਾਵਿਤ ਹੋਏ ਛੋਟੇ ਅਤੇ ਮਧਿਅਮ ਕੰਮ ਧੰਦਿਆਂ ਦੀ ਸਭ ਤੋਂ ਪਹਿਲਾਂ ਮਦਦ ਕੀਤੀ ਜਾਵੇ ਤਾਂ ਜੋ ਉਹ ਹੋਏ ਨੁਕਸਾਨ ਵਿੱਚੋਂ ਨਿਕਲ ਕੇ ਆਪਣੀ ਗੱਡੀ ਨੂੰ ਮੁੜ ਤੋਂ ਲੀਹਾਂ ਉਪਰ ਰੋੜ੍ਹ ਸਕਣ।
ਉਨ੍ਹਾਂ ਕਿਹਾ ਕਿ ਲੋਕ ਬੀਤੇ ਤਕਰੀਬਨ ਡੇਢ ਕੁ ਸਾਲ ਤੋਂ ਲਗਾਤਾਰ ਕੁਦਰੀਤ ਆਫ਼ਤਾਵਾਂ ਨਾਲ ਜੂਝ ਰਹੇ ਹਨ ਅਤੇ ਇਸ ਕਾਰਨ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਵੀ ਹੋਇਆ ਹੈ ਅਤੇ ਕਿਉਂਕਿ ਛੋਟੇ ਮੋਟੇ ਕੰਮ ਧੰਦੇ ਹੀ ਅਸਲ ਵਿੱਚ ਰਾਜ ਦੀ ਰੀੜ੍ਹ ਹੁੰਦੇ ਹਨ ਇਸ ਵਾਸਤੇ ਸਭ ਤੋਂ ਪਹਿਲਾਂ ਇਨ੍ਹਾਂ ਦਾ ਮੁੜ ਤੋਂ ਸੁਰਜੀਤ ਹੋਣਾ ਬਹੁਤ ਹੀ ਅਹਿਮ ਹੁੰਦਾ ਹੈ।
ਵਿਤ ਅਤੇ ਛੋਟੇ ਕੰਮ ਧੰਦਿਆਂ ਵਾਲੇ ਵਿਭਾਗਾਂ ਦੇ ਮੰਤਰੀ ਡੈਮੀਅਨ ਟੂਡਹੋਪ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਵੀ ਇਸੇ ਬਾਬਤ ਕੰਮ ਕਰ ਰਹੇ ਹਨ ਅਤੇ ਨੁਕਸਾਨੇ ਗਏ ਸਥਾਨਾਂ ਆਦਿ ਦੀ ਮੁਰੰਮਤ ਆਦਿ ਲਈ ਸਰਕਾਰ ਦੀਆਂ ਨੀਤੀਆਂ ਅਨੁਸਾਰ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਸਥਾਨਕ ਲੋਕਾਂ ਨੂੰ ਰੌਜ਼ਗਾਰ ਵੀ ਦਿੱਤਾ ਜਾ ਰਿਹਾ ਹੈ ਅਤੇ ਲੋੜੀਂਦੇ ਸਾਮਾਨ ਲਈ ਸਥਾਨਕ ਪੂਰਤੀਆਂ ਆਦਿ ਵਿੱਚ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਜਾ ਰਹੀਆਂ ਹਨ ਤਾਂ ਜੋ ਇਸ ਕਾਰਨ ਜ਼ਿਆਦਾ ਤੋਂ ਜ਼ਿਆਦਾ ਸਥਾਨਕ ਲੋਕ ਹੀ ਉਕਤ ਲਾਭ ਅੰਸ਼ ਦੇ ਪਾਤਰ ਹੋ ਸਕਣ।
ਸਥਾਨਕ ਲੋਕਾਂ -ਜਿਹੜੇ ਕਿ ਛੋਟੇ ਮੋਟੇ ਕੰਮ ਧੰਦੇ ਕਰਦੇ ਹਨ ਲਈ ਨਾਮਾਂਕਣ ਲਈ ਉਹ ਸਰਕਾਰ ਦੀ ਵੈਬਸਾਈਟ https://suppliers.buy.nsw.gov.au/ ਉਪਰ ਵਿਜ਼ਿਟ ਕਰ ਸਕਦੇ ਹਨ।
ਜ਼ਿਆਦਾ ਜਾਣਕਾਰੀ ਲਈ 13 77 88 ਉਪਰ ਕਾਲ ਕੀਤੀ ਜਾ ਸਕਦੀ ਹੈ ਅਤੇ ਵੈਬਸਾਈਟ service.nsw.gov.au/floods ਉਪਰ ਵਿਜ਼ਿਟ ਵੀ ਕੀਤਾ ਜਾ ਸਕਦਾ ਹੈ।

Install Punjabi Akhbar App

Install
×