ਅਮਰੀਕਾ ਦੇ ਸਭ ਤੋ ਠੰਡੇ ਸੂਬੇ ਮਿਨੇਸੋਟਾ ’ਚ ਇਕ ਭਾਰਤੀ ਜੋੜੇ ਨੇ ਸਾੜੀ ਤੇ ਧੋਤੀ ਵਿਚ ਲਗਾਈ ਦੌੜ, ਟੁੱਟੇ ਸਾਰੇ ਰਿਕਾਰਡ

ਵਾਸ਼ਿੰਗਟਨ — ਅਮਰੀਕਾ ਵਿਚ ਭਾਰਤੀ ਮੂਲ ਦੇ ਇੱਕ ਜੋੜੇ ਨੇ ਧੋਤੀ ਅਤੇ ਸਾੜੀ ਵਿਚ ਬਰਫ਼ ਦੇ ਵਿਚਕਾਰ ਅਜਿਹੀ ਦੌੜ ਲਗਾਈ ਕਿ ਉਸ ਦਾ ਵੀਡੀਓ ਹੁਣ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਭਾਰਤੀ ਜੋੜੇ ਦਾ Îਇਹ ਵੀਡੀਓ ਅਮਰੀਕਾ ਦੇ ਮਿਨੇਸੋਟਾ ਸੂਬੇ ਦੇ ਬੇਹੱਦ ਮਸ਼ਹੂਰ ਸਕੀ ਵਿਲੇਜ ਵੈਲਚ ਦਾ ਹੈ। ਵੈਲਚ ਪਿੰਡ ਵਿਚ ਬਰਫ਼ ਦੀ ਚਿੱਟੀ ਚਾਦਰ ਦੇ ਵਿਚ ਧੋਤੀ ਅਤੇ ਸਾੜੀ ਵਿਚ ਭਾਰਤੀ ਮੂਲ ਦੀ ਦਿਵਯ ਅਤੇ ਮਧੂ ਦਾ ਇਹ ਸਕੀÎਇੰਗ ਕਰਨ ਦਾ ਵੀਡੀਓ  ਲੋਕਾਂ ਨੂੰ ਕਾਫੀ ਵਧੀਆ ਲੱਗਿਆ। ਦਿਵਯ ਅਤੇ ਮਧੂ ਨੇ ਇਸ ਵੀਡੀਓ ਅਤੇ ਸਕੀਇੰਗ ਕਰਨ ਦੀ ਤਸੀਵਰਾਂ ਨੂੰ ਇੰਸਟਾਗਰਾਮ ’ਤੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਿਵਯ ਨੇ ਲਿਖਿਆ ਕਿ ਖੁਦ ਨੂੰ ਮਦਮਸਤ ਕਰਨ ਦੇ ਲਈ ਸਾਨੂੰ ਕੁਝ ਪਾਗਲਪਣ ਜਿਹਾਾ ਕਰਨ ਦੀ ਜ਼ਰੂਰਤ ਸੀ। ਵੀਡੀਓ ਵਿਚ ਨਜ਼ਰ ਆ ਰਹੈ ਕਿ ਦਿਵਯ ਅਤੇ ਮਧੂ ਸਾੜੀ ਅਤੇ ਧੋਤੀ ਪਹਿਨ ਕੇ ਸਕੀਇੰਗ ਦੇ ਉਪਕਰਣ ਪਹਿਨ ਰਹੇ ਹਨ। ਇਸ ਤੋਂ ਕੁਝ ਸੈਕੰਡ ਬਾਅਦ ਹੀ ਉਹ ਬਰਫ ਨਾਲ ਭਰੇ ਪਹਾੜ ’ਤੇ ਸਕੀਇੰਗ ਕਰਦੇ ਹੋਏ ਨਜ਼ਰ ਆਉਂਦੇ ਹਨ। ਦਿਵਯ ਨੇ ਨੀਲੇ ਰੰਗ ਦੀ ਸਾੜੀ ਪਹਿਨੀ ਹੋਈ ਹੈ। ਮਧੂ ਨੇ ਗਰੀਨ ਸ਼ਰਟ ਅਤੇ ਧੋਤੀ ਪਾਈ ਹੋਈ ਹੈ। ਉਨ੍ਹਾਂ ਨੇ ਜਦ ਤੋਂ ਇਹ ਵੀਡੀਓ ਸ਼ੇਅਰ ਕੀਤਾ ਹੈ ਹੁਣ ਤੱਕ 3 ਲੱਖ ਤੋਂ ਜ਼ਿਅਦਾ ਵਾਰ ਉਨ੍ਹਾਂ ਦੇ ਵੀਡੀਓ ਨੂੰ ਦੇਖਿਆ ਜਾ ਚੁੱਕਾ ਹੈ। ਕਰੀਬ 13 ਹਜ਼ਾਰ ਲੋਕ ਇਸ ਵੀਡੀਓ ਨੂੰ ਲਾਈਕ ਕਰ ਚੁੱਕੇ ਹਨ। ਵੱਡੀ ਗਿਣਤੀ ਵਿਚ ਲੋਕ ਕਮੈਂਟ ਕਰਕੇ ਇਸ ਜੋੜੇ ਦੀ ਤਾਰੀਫ ਕਰ ਰਹੇ ਹਨ।

Install Punjabi Akhbar App

Install
×