ਰਾਜ ਦੇ ਉਤਰ-ਪੂਰਬੀ ਖੇਤਰ ਵਿੱਚ ਏਲਡਨ ਝੀਲ ਅੰਦਰ ਇੱਕ ਕਿਸ਼ਤੀ ਜਿਸ ਵਿੱਚ ਕਿ 8 ਲੋਕ ਸਵਾਰ ਸਨ, ਖ਼ਰਾਬ ਮੌਸਮ ਕਾਰਨ ਪਲਟ ਗਈ ਅਤੇ ਪੁਲਿਸ ਵੱਲੋਂ ਕੀਤੇ ਗਏ ਬਚਾਓ ਅਭਿਯਾਨ ਕਾਰਨ ਸਭ ਨੂੰ ਬਚਾ ਲਿਆ ਗਿਆ ਜਿਨ੍ਹਾਂ ਵਿੱਚੋਂ 3 ਨੂੰ ਹਸਪਤਾਲ ਭਰਤੀ ਵੀ ਕੀਤਾ ਗਿਆ ਹੈ ਅਤੇ ਉਹ ਜ਼ੇਰੇ ਇਲਾਜ ਹਨ।
ਪੁਲਿਸ ਮੁਤਾਬਿਕ, ਬੀਤੇ ਕੱਲ੍ਹ ਸ਼ਾਮ ਦੇ 6 ਕੁ ਵਜੇ ਉਕਤ ਮੰਦਭਾਗੀ ਕਿਸ਼ਤੀ ਵਿੱਚ 8 ਲੋਕ ਸਵਾਰ ਹੋ ਕੇ ਝੀਲ ਵਿਚਲੇ ਇੱਕ ਟਾਪੂ ਉਪਰ ਜਾ ਰਹੇ ਸਨ। ਖ਼ਰਾਬ ਮੌਸਮ ਕਾਰਨ ਹਾਦਸਾ ਵਾਪਰ ਗਿਆ।
ਕਿਸ਼ਤੀ ਦੇ ਸਵਾਰਾਂ ਵਿੱਚੋਂ ਇੱਕ 20ਵੇਂ ਸਾਲਾਂ ਦੇ ਵਿਅਕਤੀ ਨੂੰ ਹਾਈਪੋਥਰਮੀਆ ਹੋਣ ਕਾਰਨ ਰਾਇਲ ਮੈਲਬੋਰਨ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਹੈ ਅਤੇ ਡਾਕਟਰਾਂ ਮੁਤਾਬਿਕ ਉਹ ਸਥਿਰ ਸਥਿਤੀ ਵਿੱਚ ਹੈ।
20ਵੇਂ ਸਾਲਾਂ ਦੇ ਹੀ ਇੱਕ ਹੋਰ ਵਿਅਕਤੀ ਅਤੇ ਮਹਿਲਾ ਨੂੰ ਨਾਰਥ-ਈਸਟ ਹੈਲਥ ਵਾਂਗਾਰਾਟਾ ਵਿਖੇ ਦੇਖਰੇਖ ਵਾਸਤੇ ਲਿਆਂਦਾ ਗਿਆ ਹੈ।