ਸਰੀ ਬੋਰਡ ਆਫ ਟਰੇਡ ਵੱਲੋਂ 6 ਔਰਤਾਂ ਦਾ ਬਿਜਨਸ ਐਵਾਰਡ ਨਾਲ ਸਨਮਾਨ

(ਸਰੀ) – ਸਰੀ ਬੋਰਡ ਆਫ ਟਰੇਡ ਵੱਲੋਂ 12ਵਾਂ ਸਾਲਾਨਾ ਸਰੀ ਵਿਮਨ ਇਨ ਬਿਜਨਸ ਐਵਾਰਡ ਸਮਾਗਮ ਕਰਵਾਇਆ ਗਿਆ। ਇਸ ਡਿਜੀਟਲ ਸਮਾਗਮ ਵਿਚ ਸਾਲ 2021 ਲਈ ਸਰੀ ਦੀਆਂ 6 ਕਾਰੋਬਾਰੀ ਔਰਤਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਐਵਾਰਡ ਪ੍ਰਦਾਨ ਕੀਤੇ ਗਏ।

ਇਸ ਪ੍ਰੋਗਰਾਮ ਦੀ ਅਗਵਾਈ 980 ਸੀਕੇਐਨਡਬਲਯੂ ਦੀ ਲਿੰਡਾ ਸਟੀਲ ਨੇ ਕੀਤੀ। ਪ੍ਰੋਗਰਾਮ ਦੇ ਮੁੱਖ ਬੁਲਾਰੇ ਯੇਲ ਆਈਸਨਟੈਟ ਨੇ ਮਰਦ ਪ੍ਰਧਾਨ ਸਮਾਜ ਅਤੇ ਇੰਡਸਟਰੀ ਵਿਚ ਇਕ ਔਰਤ ਵਜੋਂ ਆਪਣਾ ਸਫਰ ਸਾਂਝਾ ਕਰਦਿਆਂ ਦਰਸ਼ਕਾਂ ਨੂੰ ਮੋਹਿਆ| ਇਸ ਮੌਕੇ ਬੋਲਦਿਆਂ ਸਰੀ ਬੋਰਡ ਆਫ ਟਰੇਡ ਦੀ ਸੀਈਓ ਅਨੀਤਾ ਹੁਬਰਮੈਨ ਨੇ ਕਿਹਾ ਕਿ ਸਰੀ ਬੋਰਡ ਆਫ ਟਰੇਡ ਵੱਲੋਂ ਇਹ ਐਵਾਰਡ ਉਨ੍ਹਾਂ ਲਾਜਵਾਬ ਕਾਰੋਬਾਰੀ ਔਰਤਾਂ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਦਾ ਇਕ ਜ਼ਰੀਆ ਹੈ ਜਿਹੜੀਆਂ ਸਰੀ ਨੂੰ ਇਕ ਗਤੀਸ਼ੀਲ ਸ਼ਹਿਰ ਬਣਾ ਰਹੀਆਂ ਹਨ|

ਇਨ੍ਹਾਂ ਔਰਤਾਂ ਨੂੰ ਹੇਠ ਲਿਖੇ ਅਨੁਸਾਰ ਵੱਖ ਵੱਖ ਸ਼੍ਰੇਣੀਆਂ ਲਈ ਐਵਾਰਡ ਦਿੱਤੇ ਗਏ-

·         ਉੱਦਮੀ ਸ਼੍ਰੇਣੀ ਲਈ ਸਾਂਦਰਾ ਕ੍ਰਿਸਚੀਅਨ (ਕਰੀਏਟਿਵ ਕਿਡਜ ਲਰਨਿੰਗ ਸੈਂਟਰ)

·         ਪੇਸ਼ੇਵਰ ਸ਼੍ਰੇਣੀ ਲਈ ਡਾ. ਰਮਨ ਸੱਗੂ (ਪੈਸੀਫਿਕ ਏਬੀਏ ਅਕਾਦਮੀ)

·         ਨਾਲ-ਪਰਾਫਿਟ ਲੀਡਰ ਸ਼੍ਰੇਣੀ ਲਈ ਦਵਿੰਦਰ ਚੱਠਾ (ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼)

·         ਕਾਰਪੋਰੇਟ/ਲੀਡਰਸ਼ਿਪ ਸ਼੍ਰੇਣੀ ਲਈ ਮਰਲਿਨ ਗਰੈਜ਼ਿਆਨੋ (ਕਵਾਂਟਲਨ  ਯੂਨੀਵਰਸਿਟੀ)

·         ਇੰਜਨੀਅਰਿੰਗ ਲੀਡਰ ਸ਼੍ਰੇਣੀ ਲਈ ਤਾਰਾ ਕੋਲਮਨ (ਨਾਨਾਜ ਕਿਚਨ ਐਂਡ ਹੌਟ ਸੌਸ ਲਿਮਟਿਡ)

·         ਸੋਸ਼ਲ ਟਰੇਲਬਲੇਜ਼ਰ ਲਈ ਨੇਰੀਸਾ ਐਲਨ (ਬਲੈਕ ਬਿਜਨਸ ਐਸੋਸੀਏਸ਼ਨ ਆਫ ਬੀਸੀ)

(ਹਰਦਮ ਮਾਨ)  +1 604 308 6663; maanbabushahi@gmail.com

Install Punjabi Akhbar App

Install
×