ਕਲ਼ਾ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਬੜਾਵਾ ਦੇਣ ਲਈ ਨਿਊ ਸਾਊਥ ਵੇਲਜ਼ ਅੰਦਰ ਬਣੇ 6 ਹੱਬ

ਕਲ਼ਾ ਆਦਿ ਦੇ ਵਿਭਾਗਾਂ ਦੇ ਮੰਤਰੀ ਡੋਨ ਹਾਰਵਿਨ ਅਨੁਸਾਰ, ਰਾਜ ਸਰਕਾਰ ਨੇ ਕਲ਼ਾ ਅਤੇ ਸਭਿਆਚਾਰ ਆਦਿ ਨੂੰ ਪ੍ਰਫੁਲਤ ਕਰਨ ਲਈ 1.26 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ ਅਤੇ ਇਸ ਨਾਲ ਰਿਜਨਲ ਖੇਤਰ ਵਿੱਚ ਟੇਮਵਰਥ, ਐਲਬਰੀ, ਮੈਟਲੈਂਡ, ਸ਼ੋਲਹੈਵਨ, ਲੇਕ ਮੈਕੁਆਇਰ ਅਤੇ ਵਾਰੰਮਬੰਗਲ ਕਾਂਸਲਾਂ ਆਦਿ 6 ਸਥਾਨਾਂ ਉਪਰ ਇਸ ਖੇਤਰ ਨਾਲ ਸਬੰਧਤ ਹੱਬਾਂ ਬਣਾਉਣ ਦਾ ਫੈਸਲਾ ਲਿਆ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਜਾਣਕਾਰੀ ਆਦਿ ਡਿਜੀਟਲ ਮਾਧਿਅਮਾਂ ਰਾਹੀਂ ਉਪਲੱਭਧ ਰਹੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਹੱਬਾਂ ਰਾਹੀਂ ਸਥਾਨਕ ਕਲਾਂ-ਕੇਂਦਰਾਂ, ਮਿਊਜ਼ਿਮਾਂ ਆਦਿ ਵਿੱਚ ਪਏ ਸਮਾਨ ਅਤੇ ਹੋਰ ਆਰਕਾਈਵ, ਦੇ ਡਾਟਾ ਨੂੰ ਇਕੱਠਾ ਕਰਨ ਦੇ ਨਾਲ ਨਾਲ ਇੱਥੇ ਕੰਮ ਕਰਦੇ ਕਰਮਚਾਰੀਆਂ ਲਈ ਵੀ ਨਵੀਆਂ ਅਤੇ ਆਧੁਨਿਕ ਸਿਖਲਾਈਆਂ ਆਦਿ ਦਾ ਆਯੋਜਨ ਵੀ ਕੀਤਾ ਜਾਵੇਗਾ ਜਿਸ ਨਾਲ ਕਿ ਇਨ੍ਹਾਂ ਥਾਵਾਂ ਦਾ ਡਿਜੀਟਲ ਕੰਮ ਲਗਾਤਾਰ ਅਪਡੇਟ ਹੁੰਦਾ ਰਹੇ।
ਸ੍ਰੀ ਹਾਰਵਿਨ ਨੇ ਕਿਹਾ ਕਿ ਅਜਿਹੀਆਂ ਛੇ ਥਾਵਾਂ ਨੂੰ ਹੱਬਾਂ ਬਣਾਉਣ ਦੇ ਕੰਮ ਨਾਲ ਹੁਣ ਅਸਲ ਫਾਇਦਾ ਇਹ ਹੋਵੇਗਾ ਕਿ ਇਹ ਇੱਕ ਦੂਜੇ ਦੇ ਸੌਮਿਆਂ ਦਾ ਇਸਤੇਮਾਲ ਕਰ ਸਕਣਗੇ ਅਤੇ ਇਸ ਨਾਲ ਸਿੱਧੇ ਤੌਰ ਤੇ ਸਥਾਨਕ ਮਿਊਜ਼ਿਮਾਂ, ਵਲੰਟੀਅਰਾਂ, ਗੈਲਰੀਆਂ ਅਤੇ ਐਬੋਰਿਜਨਲਾਂ ਨੂੰ ਹੋਵੇਗਾ ਜੋ ਇਸ ਖੇਤਰ ਵਿੱਚ ਮਹਾਰਤ ਰੱਖਦੇ ਹਨ ਅਤੇ ਸੂਚਨਾਵਾਂ ਦਾ ਆਦਾਨ ਪ੍ਰਦਾਨ ਹੁੰਦਾ ਰਹੇਗਾ ਅਤੇ ਅਜਿਹੀਆਂ ਸੂਚਨਾਵਾਂ ਦਾ ਡਾਟਾ, ਆਉਣ ਵਾਲੇ ਭਵਿੱਖ ਲਈ ਸੁਰੱਖਿਅਤ ਰਹੇਗਾ ਅਤੇ ਇਸ ਦਾ ਇਸਤੇਮਾਲ ਵਿਦਿਆਰਥੀਆਂ ਦੀ ਪੜ੍ਹਾਈ ਲਿਖਾਈ ਅਤੇ ਖੋਜੀਆਂ ਦੇ ਖੋਜ ਕੰਮਾਂ ਵਿੱਚ ਵਰਤਿਆ ਜਾ ਸਕੇਗਾ।
ਜ਼ਿਅਦਾ ਜਾਣਕਾਰੀ ਵਾਸਤੇ here ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×