6 ਵਿਅਕਤੀ ਯੂ.ਕੇ. ਵੇਰੀਐਂਟ ਨਾਲ ਸਥਾਪਿਤ -ਕੁਈਨਜ਼ਲੈਂਡ ਵਿਚਲਾ ਕੁਆਰਨਟੀਨ ਹੋਟਲ ਕਰਵਾਇਆ ਗਿਆ ਖਾਲੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਬ੍ਰਿਸਬੇਨ ਦੇ ਗ੍ਰੈਂਡ ਚਾਂਸਲਰ ਹੋਟਲ -ਜਿਹੜਾ ਕਿ ਪ੍ਰਮਾਣਿਕ ਤੌਰ ਤੇ ਹੋਟਲ ਕੁਆਰਨਟੀਨ ਵਜੋਂ ਵਰਤਿਆ ਜਾ ਰਿਹਾ ਹੈ, ਅੰਦਰ 6 ਕਰੋਨਾ ਦੇ ਨਵੇਂ ਸੰਸਕਰਣ (ਯੂ.ਕੇ. ਵੇਰੀਐਂਟ) ਨਾਲ ਸਥਾਪਿਤ ਮਾਮਲੇ ਦਰਜ ਹੋਣ ਤੋਂ ਬਾਅਦ ਮਜਬੂਰਨ ਅਧਿਕਾਰੀਆਂ ਨੂੰ ਉਕਤ ਹੋਟਲ ਨੂੰ ਸਾਫ ਸਫਾਈ ਲਈ ਬੰਦ ਕਰਨਾ ਪੈ ਰਿਹਾ ਹੈ। ਨਵੇਂ ਮਿਲੇ ਸਾਰੇ ਮਰੀਜ਼ਾਂ ਨੂੰ ਹੋਟਲ ਦੇ ਸੱਤਵੇਂ ਫਲੋਰ ਉਪਰ ਆਈਸੋਲੇਟ ਕੀਤਾ ਹੋਇਆ ਸੀ। ਇਸਤੋਂ ਇਲਾਵਾ ਹੋਟਲ ਅੰਦਰ ਹੋਰ ਵੀ 129 ਲੋਕ ਸਨ ਜਿਹੜੇ ਕਿ ਹੋਟਲ ਕੁਆਰਨਟੀਨ ਵਿੱਚ ਹੀ ਸਨ ਅਤੇ 226 ਅਜਿਹੇ ਵਿਅਕਤੀ ਹਨ ਜਿਹੜੇ ਕਿ ਹੋਟਲ ਅੰਦਰ ਬੀਤੇ 30 ਦਸੰਬਰ ਤੋਂ ਕੰਮ ਕਰ ਰਹੇ ਹਨ -ਪਹਿਲਾਂ ਤੋਂ ਕੁਆਰਨਟੀਨ 129 ਵਿਅਕਤੀਆਂ ਨੂੰ ਨਵੀਂ ਥਾਂ ਉਪਰ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਸਮੇਤ ਸਟਾਫ, ਇਨਾ੍ਹਂ ਸਾਰਿਆਂ ਦੀ ਹੀ ਕਰੋਨਾ ਟੈਸਟਿੰਗ ਹੋਵੇਗੀ ਅਤੇ ਮੁੜ ਤੋਂ ਆਈਸੋਲੇਟ ਵੀ ਕੀਤਾ ਜਾ ਸਕਦਾ ਹੈ। ਹੋਰ ਜਾਣਕਾਰੀ ਮੁਤਾਬਿਕ 30 ਦਿਸੰਬਰ ਤੱਕ ਜਿਹੜੇ 250 ਲੋਕ ਹੋਟਲ ਅੰਦਰ ਆਏ ਅਤੇ ਚਲੇ ਗਏ, ਨਾਲ ਵੀ ਸੰਪਰਕ ਸਾਧਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਤੁਰੰਤ ਆਈਸੋਲੇਟ ਅਤੇ ਕਰੋਨਾ ਟੈਸਟਾਂ ਦੀ ਤਾਕੀਦ ਕੀਤੀ ਜਾ ਰਹੀ ਹੈ।

Install Punjabi Akhbar App

Install
×