ਦੇਸ਼ ਅੰਦਰ ਕਈ ਤਰਾ੍ਹਂ ਦੀਆਂ ਸਰਕਾਰੀ ਜ਼ਿੰਮੇਵਾਰੀਆਂ ਦੇ ਭੁਗਤਾਨ ਉਪਰ ਲੱਗੀ ਜੂਨ ਤੱਕ ਰੋਕ

ਕਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਸਰਕਾਰ ਨੇ ਕਈ ਤਰਾ੍ਹਂ ਦੀਆਂ ਸਰਕਾਰੀ ਜ਼ਿੰਮੇਵਾਰੀਆਂ ਦੇ ਭੁਗਤਾਨ ਉਪਰ ਲੱਗੀ ਜੂਨ ਤੱਕ ਰੋਕ ਲਗਾ ਦਿੱਤੀ ਹੈ। ਸਰਕਾਰ ਦਾ ਮੰਨਣਾ ਹੈ ਕਿ ਅਜਿਹੇ ਉਪਭੋਗਤਾਵਾਂ ਨੂੰ ਜੋ ਭੁਗਤਾਨ ਪਹਿਲਾਂ ਤੋਂ ਕੀਤੇ ਗਏ ਹਨ ਉਹ ਜੂਨ ਦੇ ਸ਼ੁਰੂ ਤੱਕ ਕਾਫੀ ਹਨ। ਸਰਕਾਰ ਨੇ ਕਿਸੇ ਵੀ ਤਰਾ੍ਹਂ ਦੇ ਜਾਬ ਇੰਟਰਵਿਊਆਂ ਉਪਰ ਵੀ ਜੂਨ ਦੀ ਪਹਿਲੀ ਤਾਰੀਖ ਤੱਕ ਰੋਕ ਲਗਾ ਦਿੱਤੀ ਹੈ ਅਤੇ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੜਾਵਾਂ ਦੇ ਤਹਿਤ ਸਾਰੀਆਂ ਲਗਾਈਆਂ ਗਈਆਂ ਰੋਕਾਂ ਨੂੰ ਉਠਾਇਆ ਜਾਵੇਗਾ। ਦੂਜੇ ਪਾਸੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਦੱਸਿਆ ਹੈ ਕਿ ਤਕਰੀਬਨ ਛੇ ਲੱਖ ਕਾਮੇ ਆਪਣਾ ਰੋਜ਼ਗਾਰ ਗਵਾ ਚੁਕੇ ਹਨ ਅਤੇ ਅਜਿਹੀ ਸਥਿਤੀ ਕਿਸੇ ਲਈ ਵੀ ਦਿਲ ਕੰਬਾਊ ਹੋ ਸਕਦੀ ਹੈ ਪਰੰਤੂ ਸਮੁੱਚੇ ਦੇਸ਼ ਅਤੇ ਸਮਾਜ ਦੀ ਭਲਾਈ ਵਾਸਤੇ ਇਹ ਕੀਤੇ ਜਾਣ ਵਾਲੇ ਸਾਰੇ ਕਾਰਜ ਬਹੁਤ ਜ਼ਰੂਰੀ ਹਨ।

Install Punjabi Akhbar App

Install
×