ਸਰਵੋਤਮ ਯੂਨੀਵਰਸਿਟੀ ਦਰਜਾਬੰਦੀ `ਚ ਆਸਟ੍ਰੇਲੀਆ ਦੀਆਂ ਛੇ ਯੂਨੀਵਰਸਿਟੀਆਂ ਸ਼ਾਮਲ

university-of-melbourne`ਦੀ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ’ ਵਲੋਂ ਜਾਰੀ ਨਵੀਂ ਦਰਜਾਬੰਦੀ ਵਿੱੱਚ ਆਸਟ੍ਰੇਲੀਆ ਦੇ ਛੇ ਪ੍ਰਮੁੱੱਖ ਵਿਸ਼ਵ ਵਿਦਿਆਲਿਆਂ ਨੂੰ ਚੋਟੀ ਦੇ 100 ਸਿੱੱਖਿਅਕ ਸੰਸਥਾਨਾਂ ਵਿੱੱਚ ਸ਼ੁਮਾਰ ਕੀਤਾ ਗਿਆ ਹੈ।24 ਦੇਸ਼ਾਂ ਦੇ 980 ੳੁੱੱਚ ਸਿੱੱਖਿਅਕ ਅਦਾਰਿਆਂ ਵਿੱੱਚੋਂ ਯੂਨੀਵਰਸਿਟੀ ਆੱੱਫ ਮੈਲਬੌਰਨ ਨੂੰ 33 ਵਾਂ ਸਥਾਨ ਪ੍ਰਾਪਤ ਹੋਇਆ ਹੈ ਜਦਕਿ ਆਸਟ੍ਰੇਲੀਆ ਨੈਸ਼ਨਲ ਯੂਨੀਵਰਸਿਟੀ ,ਕੁਈਂਜ਼ਲੈਂਡ ਯੂਨੀਵਰਸਿਟੀ,ਸਿਡਨੀ ਯੂਨੀਵਰਸਿਟੀ,ਮੋਨਾਸ਼ ਯੂਨੀਵਰਸਿਟੀ,ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਚੋਟੀ ਦੀਆਂ ਸੌ ਯੂਨੀਵਰਸਿਟੀਆਂ ਵਿੱੱਚ ਸ਼ਾਮਲ ਹੋਈਆਂ ਹਨ ।ਇਸ ਤੋਂ ਇਲਾਵਾ ਦੱੱਖਣੀ ਆਸਟ੍ਰੇਲੀਆ ਯੂਨੀਵਰਸਿਟੀ,ਐਡੀਲੇਡ ਯੂਨੀਵਰਸਿਟੀ,ਨਿਊ ਕਾਸਲ ਯੂਨੀਵਰਸਿਟੀ,ਕੁਈਂਜ਼ਲੈਂਡ ਯੂਨੀਵਰਸਿਟੀ ਆਫ ਟੈਕਨਾਲੋਜ਼ੀ ਨੂੰ ਵਿੱੱਦਿਅਕ ਮਾਪਦੰਡਾਂ ਅਨੁਸਾਰ ਸਰਵੋਤਮ 200 ਵਿੱੱਚ ਜਗਾ ਮਿਲੀ ਹੈ।

ਇਹ ਦਰਜਾਬੰਦੀ ਮਿਆਰੀ ਸਿੱੱਖਿਆ,ਕੌਮਾਂਤਰੀ ਦ੍ਰਿਸ਼ਟੀਕੋਣ,ਖੋਜ,ਪ੍ਰਮਾਣਿਕ ਹਵਾਲਾ ਅਤੇ ਆਮਦਨੀ ਤੇ ਆਧਾਰਿਤ ਸੀ। ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਨੂੰ ਪਹਿਲਾ ,ਅਮਰੀਕਾ ਦੇ ਕੈਲੇਫੋਰਨੀਆਂ ਇੰਸੀਚਿਊਟ ਆਫ ਟੈਕਨਾਲੋਜ਼ੀ ਅਤੇ ਸਟੈਨਫੋਰਡ ਯੂਨੀਵਰਸਿਟੀ ਨੂੰ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਿਲ ਹੋਇਆ ਹੈ।ਬੇਂਗਲੁਰੂ ਵਿੱੱਚ ਸਥਿਤ ਇੰਡੀਅਨ ਇੰਸੀਚਿਊਟ ਆਫ ਸਾਇੰਸ ਨੂੰ ਵੀ ਪਹਿਲੇ 250 ਉੱੱਚ ਸੰਸਥਾਨਾਂ ਵਿੱੱਚ ਜਗਾ ਮਿਲੀ ਹੈ।

ਦੀ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਦੇ ਸੰਪਾਦਕ ਨੇ ਆਸਟ੍ਰੇਲੀਆਈ ਸਿੱੱਖਿਅਕ ਪ੍ਰਣਾਲੀ ਤੇ ਸ਼ੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਏਸ਼ੀਆਈ ਮੁਲਕਾਂ ਦੀਆਂ ਮਿਆਰੀ ਯੂਨੀਵਰਸਿਟੀਆਂ ਵਲੋਂ ਸਿੱੱਖਿਆ ਦੇ ਖੇਤਰ ਵਿੱੱਚ ਕੀਤੀ ਜਾ ਰਹੀ ਤਰੱੱਕੀ ਭਵਿੱੱਖ ਵਿੱੱਚ ਆਸਟ੍ਰੇਲੀਆ ਪੜਨ ਲਈ ਆਉਣ ਵਾਲੇ ਕੌਮਾਂਤਰੀ ਵਿਦਿਆਰਥੀ ਵਰਗ ਨੂੰ ਪ੍ਰਭਾਵਿਤ ਕਰ ਸਕਦੀ ਹੈ।

 

Install Punjabi Akhbar App

Install
×