ਜ਼ਿਲ੍ਹਾ ਪੱਧਰੀ ਤਾਇਕਵਾਂਡੋ ਮੁਕਾਬਲੇ ਵਿੱਚ ਟਾਰਗੇਟ ਮਾਰਸ਼ਲ ਅਕੈਡਮੀ ਦੇ ਖਿਡਾਰੀਆਂ ਦਾ ਰਿਹਾ ਦਬਦਬਾ

(ਸਿਰਸਾ) – ਸਿਰਸਾ ਤਾਇਕਵਾਂਡੋ ਸਪੋਰਟਸ ਐਸੋਸੀਏਸ਼ਨ ਵੱਲੋਂ ਸ਼ਾਹ ਸਤਨਾਮ ਜੀ ਲੜਕੇ ਸਕੂਲ ਸਿਰਸਾ ਵਿਖੇ ਚੌਥਾ ਜ਼ਿਲ੍ਹਾ ਪੱਧਰੀ ਤਾਇਕਵਾਂਡੋ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਉਮਰ ਵਰਗਾਂ ਅਧੀਨ ਜ਼ਿਲ੍ਹੇ ਭਰ ਦੇ ਸਕੂਲਾਂ ਦੇ 250 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ | ਮੁਕਾਬਲਿਆਂ ਵਿੱਚ ਬਰਨਾਲਾ ਰੋਡ ’ਤੇ ਸਥਿਤ ਟਾਰਗੇਟ ਮਾਰਸ਼ਲ ਅਕੈਡਮੀ ਸਿਰਸਾ ਦੇ ਖਿਡਾਰਨਾਂ ਖੁਸ਼ੀ ਬਾਂਸਲ, ਰਿਸ਼ਿਕਾ ਮਨਹਰ ਅਤੇ ਸਰਾਂਸ਼ ਸਿੰਗਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ-ਆਪਣੇ ਭਾਰ ਵਰਗ ਵਿੱਚ ਤਿੰਨ ਸੋਨ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਰਾਜ ਪੱਧਰੀ ਤਾਈਕਵਾਂਡੋ ਮੁਕਾਬਲੇ ਵਿੱਚ ਵੀ ਖੇਡਣ ਦਾ ਮੌਕਾ ਮਿਲੇਗਾ। ਜੇਤੂ ਖਿਡਾਰੀਆਂ ਦਾ ਅਕੈਡਮੀ ਪੁੱਜਣ ‘ਤੇ ਪ੍ਰਬੰਧਕ ਸੰਦੀਪ ਚੌਧਰੀ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |

(ਸਤੀਸ਼ ਬੰਸਲ) +91 7027101400

Install Punjabi Akhbar App

Install
×