ਯਾਦਗਾਰੀ ਰਿਹਾ ਸਿੰਘ ਸਭਾ ਸਪੋਰਟਸ ਕਲੱਬ ਮੈਲਬੋਰਨ ਦਾ ਸਲਾਨਾ ਸਮਾਰੋਹ

sssc club

ਸ਼ਨੀਵਾਰ ਨੂੰ ਸਿੰਘ ਸਭਾ ਸਪੋਰਟਸ ਕਲੱਬ ਮੈਲਬੋਰਨ ਵਲੋਂ ਗਰੀਨਜ਼ਬੋਰੋ ਇਲਾਕੇ ਵਿੱਚ ਸਾਲਾਨਾ ਸਮਾਰੋਹ ਕਰਵਾਇਆ ਗਿਆ। ਸਾਲ 1994 ਤੋਂ ਹੋਂਦ ਵਿੱਚ ਆਏ ਇਸ ਕਲੱਬ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਜਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨਾਂ ਵਜ਼ੋਂ ਟਿੰਮ ਸਿੰਘ ਲਾਰੈਂਸ ਸਟੇਟ ਮੈਂਬਰ ਆਫ ਥਾਮਸਟਾਊਨ,ਵਿੱਕੀ ਵਾਰਡ, ਕੋਲਿਨ ਬਰੂਕਸ ਲੇਬਰ ਪਾਰਟੀ ਉਮੀਦਵਾਰ, ਮਨੋਜ ਕੁਮਾਰ ਤੇ ਕ੍ਰਿਕਟ ਆਸਟਰੇਲੀਆ ਨਾਲ ਜੁੜੀਆਂ ਹੋਈਆਂ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।ਆਏ ਹੋਏ ਮਹਿਮਾਨਾਂ ਨੇ ਕਲੱਬ ਵਲੋਂ ਖੇਡਾਂ ਦੇ ਖੇਤਰ ਵਿੱਚ ਦਿੱਤੇ ਜਾ ਰਹੇ ਯੋਗਦਾਨ ਤੇ ਸ਼ੰਤੁਸ਼ਟੀ ਪ੍ਰਗਟ ਕੀਤੀ ਤੇ ਭਵਿੱਖ ਵਿੱਚ ਹੋਰ ਤਨਦੇਹੀ ਨਾਲ ਕੰਮ ਕਰਨ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।ਇਸ ਮੌਕੇ ਆਏ ਹੋਏ ਮਹਿਮਾਨਾਂ ਤੇ ਕਲੱਬ ਦੇ ਮੈਂਬਰਾਂ ਨੂੰ ਸਨਮਾਨਤ ਕੀਤਾ ਗਿਆ।ਮੈਲਬੋਰਨ ਦੀਆ ਮੁਟਿਆਰਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ।ਸਿੰੰਘ ਸਭਾ ਭੰਗੜਾ ਕਲੱਬ ਮੈਲਬੋਰਨ ਵਲੋਂ ਪੇਸ਼ ਕੀਤਾ ਭੰਗੜਾ ਸ਼ਾਨਦਾਰ ਹੋ ਨਿਬੜਿਆ।ਇਸ ਮੌਕੇ ਸਥਾਨਕ ਗਾਇਕਾਂ ਗਗਨ ਕੋਕਰੀ,ਮੀਤ ਚੀਮਾ, ਕੁਲਦੀਪ ਕੌਰ ਨੇ ਵੀ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਹੋਰਨਾਂ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਜੌਹਲ ਅਤੇ ਸਕੱਤਰ ਅਜੀਤ ਸਿੰਘ ਚੌਹਾਨ ਦਾ ਵਿਸ਼ੇਸ਼ ਯੋਗਦਾਨ ਰਿਹਾ।ਅੰਤ ਵਿੱਚ ਪ੍ਰਬੰਧਕਾਂ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਖਾਣੇ ਦੀ ਦਾਵਤ ਦਿੱਤੀ ਗਈ।

(ਮੈਲਬੋਰਨ,ਮਨਦੀਪ ਸਿੰਘ ਸੈਣੀ)

Install Punjabi Akhbar App

Install
×