ਕੈਨੇਡਾ ਦਾ ਨਾਮਵਰ ਗਾਇਕ ਹਰਪ੍ਰੀਤ ਰੰਧਾਵਾ ਇਕ ਹੋਰ ਨਵਾਂ ਧਾਰਮਿਕ ਗੀਤ ਲੈ ਕੇ ਹਾਜਿਰ ਹੋਇਆ

ਨਿਊਯਾਰਕ/ ਟੋਰਾਟੋ 10 ਫ਼ਰਵਰੀ —ਨਿਵਾਸੀ ਗਾਇਕ ਹਰਪ੍ਰੀਤ ਰੰਧਾਵਾ ਬਿਲਕੁਲ ਨਵਾਂ ਗੀਤ ਲੈ ਕੇ ਹਾਜ਼ਿਰ ਹੋ ਰਿਹਾ ਜਿਸ ਨੂੰ ਲਿਖਿਆ ਹੈ ਸਾਹਿਬ ਸਿੰਘ ਢਿੱਲੋਂ ਨੇ ਮਿਊਜ਼ਿਕ ਦਿੱਤਾ ਬਬਲੂ ਸਨਿਆਲ ਹੁਣਾਂ ਨੇ ਤੇ ਪੇਸ਼ਕਾਰੀ ਹੈ ਅਵਤਾਰ ਝੰਡੇਰ ਯੂ ਕੇ ਵਾਲ਼ਿਆਂ ਦੀ ਅਤੇ ਲੋਕ ਰੰਗ ਆਡੀਓ ਦੀ ਇਸ ਗੀਤ ਵਿਚ ਅੱਜਕਲ ਚਲ ਰਹੇ ਵਿਵਾਦ ਨੂੰ ਸੁਲਝਾਉਣ ਦੀ ਗੱਲ ਕੀਤੀ ਗਈ ਹੈ ।ਗਾਇਕ ਨੇ ਸਾਡੇ ਪੱਤਰਕਾਰ ਨੂੰ ਫੋਨ ਵਾਰਤਾ ਦੌਰਾਨ ਦੱਸਿਆ ਕਿ ਸਾਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਇਸ ਗੀਤ ਵਿਚ ਕਲਗੀਧਰ ਦਸ਼ਮੇਸ਼ ਪਿਤਾ ਨੂੰ ਬੇਨਤੀ ਕਰਦਾ ਕਲਾਕਾਰ ਆਖਦਾ ਕੇ ਬਾਜ਼ਾ ਵਾਲਿਆਂ ਤੇਰੀ ਸਿੱਖ ਕੌਮ ਕਿਹੜੇ ਰਸਤੇ ਤੇ ਜਾ ਰਹੀ ਜਥੇਦਾਰ ਸਰਕਾਰਾਂ ਦੀਆਂ ਜੇਬਾਂ ਵਿਚੋਂ ਨਿਕਲ ਰਹੇ ਨੇ । ਗੀਤ ਦੇ ਬੋਲ ਨੇ ਬਾਜ਼ਾ ਵਾਲਿਆਂ ਬਾਜ਼  ਤੇਰਾ ਤਾਹੀਉਂ ਘੁੰਮਦਾ ਗੁਰਦਵਾਰਿਆ ਤੇ  ਇਸ ਗੀਤ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਆਪਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਵਿੱਚ  ਸਾਡੇ ਵਿਸ਼ੇਸ਼ ਸਹਿਯੋਗੀ ਜਤਿੰਦਰ ਸਿੰਘ ਕੈਨੇਡਾ , ਸੋਢੀ ਨਾਗਰਾ, ਦੇਵ ਮੁੰਡੀ ਕੈਨੇਡਾ, ਜਗਰੂਪ ਮਾਨ, ਬਲਜੀਤ ਸੰਘਾ ਸਾਹਿਬ,ਰਾਜ ਗੋਗਨਾ ਯੂ .ਐਸ .ਏ ਸੀਨੀਅਰ ਪੱਤਰਕਾਰ, ਜੱਸ ਸੰਘਾ,ਅਤੇ  ਬੱਗਾ ਸਲਕਾਣੀਆ, ਆਦਿ ਦੇ ਨਾਂ ਵਰਨਣਯੋਗ ਹਨ।

Install Punjabi Akhbar App

Install
×