‘ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ’ ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ

  • ‘ਪਿੰਕ ਨੋਟ’ ਗੀਤ ਨੂੰ ਮਿਲ ਰਿਹੈ ਭਰਪੂਰ ਹੁੰਗਾਰਾ

IMG_0445

ਡਾਕਟਰ ਬਲਜੀਤ ਸਿੰਘ ਜਿੱਥੇ ਪੇਸ਼ੇ ਵਜੋਂ ਮੋਗਾ ਸ਼ਹਿਰ ਦਾ ਨਾਮੀ ਡਾਕਟਰ ਹੈ, ਉੱਥੇ ਸੰਗੀਤਕ ਖੇਤਰ ਵਿਚ ਵੀ ਉਨ੍ਹਾਂ ਦਾ ਨਾਮ ਵਧੀਆ ਗਾਇਕਾਂ ਵਿਚ ਗਿਣਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਸਿਆਣੀ ਤੇ ਸੁਚੱਜੀ ਸੋਚ ਸਦਕਾ ਕਾਫੀ ਗੀਤ ਅਜਿਹੇ ਗਾਏ, ਜਿੱਥੇ ਦੱਬੇ-ਕੁਚਲੇ ਲੋਕਾਂ ਦੇ ਹੱਕ ਦੀ ਗੱਲ, ਹੱਥਾਂ ਵਿਚ ਫੜ੍ਹੀਆਂ ਡਿਗਰੀਆਂ ਤੇ ਦਰ ਦਰ ਨੌਕਰੀਆਂ ਦੀ ਤਲਾਸ਼ ਵਿਚ ਭੜਕੇ ਨੌਜਵਾਨਾਂ ਦੀ ਗੱਲ, ਧੀਆਂ ਧਿਆਣੀਆਂ ਦੇ ਹੱਕਾਂ ਦੀ ਗੱਲ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਆਪਣੇ ਫਰਜ਼ ਨਿਭਾਉਣ ਲਈ ਹਲੂਣਦੇ ਗੀਤ ਆਪਣੇ ਚਾਹੁਣ ਵਾਲਿਆਂ ਦੀ ਝੋਲੀ ਪਾਏ। ਥੋੜ੍ਹਾ ਟਾਈਮ ਪਹਿਲਾਂ ਉਨ੍ਹਾਂ ਦਾ ਗੀਤ ‘ਰਾਜੇ ਮੇਰੇ ਦੇਸ਼ ਦੇ ਕਹਾਉਣ ਵਾਲਿਓ ਗੱਲ ਲੋਕਾਂ ਦੀ ਸੁਣੋ’ ਰਿਲੀਜ਼ ਹੋਇਆ। ਇਸ ਗੀਤ ਨੇ ਉਨ੍ਹਾਂ ਨੂੰ ਸੁਲਝੇ ਹੋਏ ਗਾਇਕਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ। ਇਸ ਦਾ ਇਕ ਅੰਤਰਾ ਦੇਖੋ।

ਤੁਸੀਂ ਜੋ ਸਿਆਸਤਾਂ ਦੀ ਪਾਉਂਦੇ ਬਾਤ ਨੂੰ
ਅੱਧਾ ਦੇਸ਼ ਭੁੱਖਾ ਨਿੱਤ ਸੌਂਦਾ ਰਾਤ ਨੂੰ
ਗੱਲਾਂ ‘ਚ ਗਰੀਬੀ ਨੂੰ ਮਟਾਉਣ ਵਾਲਿਓ, ਗੱਲ ਲੋਕਾਂ ਦੀ ਕਰੋ

ਦੇਸ਼ ਦੇ ਉਲਝੇ ਤਾਣੇ-ਬਾਣੇ ਤੇ ਇਕ ਕਰਾਰੀ ਚੋਟ ਹੈ ਇਹ ਗੀਤ ਤੇ ਅੱਜ ਕੱਲ੍ਹ ਡਾਕਟਰ ਬਲਜੀਤ ਆਪਣੇ ਰੋਮਾਂਟਿਕ ਤੇ ਵਿਆਹ ਦੇ ਖੁਸ਼ੀ ਦੇ ਮਾਹੌਲ ਨੂੰ ਬਿਆਨ ਕਰਦਾ ਗੀਤ ‘ਪਿੰਕ ਨੋਟ’ ਲੈ ਕੇ ਚੁਫੇਰੇ ਚਰਚਾ ਵਿਚ ਹੈ। ਇਸ ਗੀਤ ਨੂੰ ਪ੍ਰਸਿੱਧ ਮਿਊਜ਼ਿਕ ਕੰਪਨੀ ‘ਗੋਇਲ ਮਿਊਜ਼ਿਕ ਨੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਹੈ। ਗੀਤਕਾਰ ਪਰਦੀਪ ਯਾਰ ਦੀ ਕਲਮ ‘ਚੋਂ ਜਨਮੇ ਇਸ ਗੀਤ ਦਾ ਸੰਗੀਤ ਆਰ ਮਨੀ ਨੇ ਤਿਆਰ ਕੀਤਾ ਹੈ ਤੇ ਦਿਲ ਦਿਲਜੀਤ ਵੱਲੋਂ ਇਸ ਦਾ ਵੀਡੀਓ ਸ਼ੂਟ ਕੀਤਾ ਗਿਆ। ਖੁਸ਼ੀ ਦੇ ਮਾਹੌਲ ਨੂੰ ਹੋਰ ਵੀ ਚਾਰ ਚੰਨ ਲਾਉਂਦਾ ਗੀਤ ਦਾ ਪਹਿਲਾਂ ਅੰਤਰਾ ਵੇਖੋ..ਤੇਰੇ ਤੋਂ ਹੀ ਵਾਰਣੀਆਂ ਜੋ ਜੇਬਾਂ ਦੇ ਵਿਚ ਗੁੱਟੀਆਂ ਨੇ, ਸਮਝੀ ਨਾਂ ਤੂੰ ਅਸੀਂ ਸ਼ਰਾਬੀ ਭਾਵੇਂ ਬੋਤਲਾਂ ਚੁੱਕੀਆਂ ਨੇ..ਵਿਆਹ ਯਾਰ ਦਾ ਜੱਟ ਬਰਾਤੀ ਜਿਗਰੇ ਅੱਜ ਦਿਖਾ ਦਿਆਂਗੇ, ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ। ਵੱਖ-ਵੱਖ ਸੰਗੀਤਕ ਚੈਨਲਾਂ ਤੇ ਚੱਲ ਰਹੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਲਈ ਸਾਰੀ ਟੀਮ ਹੀ ਵਧਾਈ ਦੀ ਹੱਕਦਾਰ ਹੈ।

 ਜਗਦੇਵ ਬਰਾੜ (ਮੋਗਾ)

 jagdevbrarmoga@rediffmail.com

Install Punjabi Akhbar App

Install
×