ਆਪਣੀ ਗਾਇਕੀ ਦੀ ਕਿੱਕਲੀ ਪਾਉਣ ਲੱਗ ਪਿਆ ਗਾਇਕ —- ਬਬਲਾ ਧੂਰੀ 

IMG-20180916-WA0080

ਪੰਜਾਬੀ ਸੱਭਿਆਚਾਰ ਦਾ ਖੇਤਰ ਬੜਾ ਵਿਸਾਲ ਹੈ ਤੇ ਸਾਡਾ ਵਿਰਸਾ ਬੜਾ ਅਮੀਰ ਹੈ। ਇਸ ਖੇਤਰ ਵਿੱਚ ਹਰ ਗਾਇਕ ਗੀਤਕਾਰ ਆਪਣਾ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਹਰ ਕਲਾਕਾਰ ਬੰਦਾ ਆਪਣੇ ਯਤਨ ਅਰੰਭ ਕਰਕੇ ਆਪਣੀ ਮੰਜਿਲ ਦੇ ਮਿੱਥੇ ਪੈਡੇ ਨੂੰ ਤੈਅ ਕਰ ਰਿਹਾ ਹੈ। ਜ਼ਿੰਦਗੀ ਦੇ ਕੌੜੇ ਤੇ ਮਿੱਠੇ  ਤਜਰਬੇ ਤੋ ਨਵੀ ਸੇਧ ਲੈਕੇ ਆਪਣੇ ਨਵੇ ਫਿਊਚਰ ਪਲਾਨ ਤਿਆਰ ਕਰ ਕਰ ਉਹਨਾ ਤੇ ਆਪਣੀ ਮਿਹਨਤ ਦਾ ਰੰਗ ਚਾੜ- ਚਾੜ ਆਪਣੀ ਸੋਚ ਤੇ ਹੋਰ ਪਾਲਿਸ ਮਾਰਕੇ ਆਪਣੀ ਕਲਾ ਵਿੱਚ ਹੋਰ ਰੰਗ ਭਰਕੇ ਆਪਣੀ ਕਲਾ ਦੀਆ ਗੱਲਾਂ ਦਾ ਚਰਚਾ ਚਾਰ ਚੁਫੇਰੇ ਕਰਾਉਣਾ ਚਹੁੰਦਾ ਹੈ। ਜਨ੍ਹਿਾਂ ਨੇ ਮਿਹਨਤ ਕਰਨੀ ਹੈ ਉਹਨਾ ਲਈ ਅਸੰਭਵ ਸ਼ਬਦ ਲਈ ਕੋਈ ਜਗਾ ਨਹੀ ਹੁੰਦੀ। ਉਹਨਾ ਲਈ ਸਬ ਕੁਝ ਹੀ ਸੰਭਵ ਹੁੰਦਾ ਹੈ ।ਇਸ ਤਰ੍ਹਾਂ ਦਾ ਹੀ ਮਿਹਨਤੀ ਗਾਇਕ ਬਬਲਾ ਧੂਰੀ ਹੈ । ਧੂਰੀ ਸ਼ਹਿਰ ਪੰਜਾਬੀ ਗਾਇਕੀ ਦਾ ਸੁਰੂ ਤੋ ਹੀ ਧੁਰਾ ਰਿਹਾ ਹੈ। ਨਾਮਵਾਰ ਗਾਇਕ ਇਸ ਸ਼ਹਿਰ ਦੀ ਬੜੀ ਵੱਡੀ ਪਹਿਚਾਣ ਹਨ। ਇਸੇ ਸ਼ਹਿਰ ਦੀ ਬੁੱਕਲ ਵਿੱਚ ਵਸੇ ਪਿੰਡ ਕੱਕੜਵਾਲ ਦਾ ਇਹ ਨੌਜਵਾਨ ਬਬਲਾ ਧੂਰੀ ਪਿਤਾ ਗੁਰਜੰਟ ਸਿੰਘ ਤੇ ਮਾਤਾ ਕਰਮਜੀਤ ਕੋਰ ਦਾ ਹੋਣਹਾਰ ਪੁੱਤਰ ਅੱਜ ਪੰਜਾਬੀ ਗਾਇਕੀ ਵਿੱਚ ਇੱਕ ਨਿੱਕੇ ਜਿਹੇ ਪੌਦੇ ਤੋ ਬੜਾ ਵੱਡਾ ਠੰਡੀ ਛਾਂ ਵਾਲਾ ਦਰੱਖਤ ਬਣ ਗਿਆ ਹੈ। ਬਬਲੇ ਨੇ ਮੁੱਢਲੀ ਪੜਾਈ ਪਿੰਡ ਦੇ ਸਕੂਲ ਤੋ  ਕੀਤੀ। ਪੜਾਈ ਦੌਰਾਨ ਗਾਇਕੀ ਦਾ ਸ਼ੋਕ ਲੱਗ ਗਿਆ।  ਫਿਰ ਇਹ ਆਪਣੇ ਸਕੂਲ ਭੰਗੜੇ ਦੀ ਟੀਮ ਨਾਲ ਬੋਲੀਆ ਪਾਉਣ ਲੱਗ ਪਿਆ।

ਬਬਲੇ ਨੇ ਪਟਿਆਲਾ ਯੂਨੀਵਰਸਿਟੀ ਤੋ ਡਿਪਲੋਮਾ ਤੇ ਗਰੈਜ਼ੂਏਸ਼ਨ ਕੀਤੀ ਤੇ ਸੰਗੀਤਕਾਰ ਵਿਨੋਦ ਰੱਤੀ ਤੋ ਸੰਗੀਤ ਦੀ ਸਿੱਖਿਆ ਲੈਕੇ ਗਾਇਕੀ ਦੇ ਵਿਹੜੇ ਵਿੱਚ ਆਪਣੀ ਗਾਇਕੀ ਦੀ ਕਿੱਕਲੀ ਪਾਉਣ ਲੱਗ ਪਿਆ। ਗਾਇਕ ਬਬਲੇ ਦੀ ਮਾਰਕਿਟ ਵਿੱਚ ਆਈ ਕੈਸਿਟ ‘ਸ਼ੋਕੀ ਪੁੱਤ’ ਸਿੰਗਲ ਟਰੈਕ  ਬਚਪਨ ਦੀਆ ਯਾਦਾ, ਇੱਕ ਦਿਨ, ਫੁੱਕਰੀ, ਬਾਰਾ ਬੋਰ,ਅੱਤ ਦਾ ਸ਼ੋਕੀਨ, ਤੇਰੇ ਆਲਾ ਜੱਟ,ਸਾਢੇ ਦਸ ਤੋ ਸਵਾ ਪੰਜ,ਸਿੱਖਰਾ ਤੇ ਨਾਂ ਇਹਨਾ ਗੀਤਾ ਰਾਹੀ ਬਬਲਾ ਅਨੇਕਾ ਮਾਣ ਸਨਮਾਨ ਹਾਸਿਲ ਕਰ ਚੁੱਕਾ ਹੈ । ਹੁਣ ਮਾਰਕਿਟ ਵਿੱਚ ਚੱਲ ਰਿਹਾ ਗੀਤ ‘ਹੌਸਲਾ’ ਬਬਲੇ ਧੂਰੀ ਦੀ ਗਾਇਕੀ ਨੂੰ ਨਵਾ ਹੌਸਲਾ ਦੇ ਰਿਹਾ ਹੈ। ਇਸ ਨੂੰ ਕਲਮਬੰਦ ਕੀਤਾ ਹੈ ਗੀਤਕਾਰ ਦੀਪ ਬੇਨੜਾ ਕਨੈਡਾ ਨੇ ਜੋ ਬਹੁਤ ਵਧੀਆ ਲਿੱਖਦੇ ਤੇ ਮਿਆਰੀ ਸੋਚ ਰੱਖਦੇ ਹਨ। ਬਬਲਾ ਅਪਣੇ ਸਹਿਯੋਗੀਆ ਦੀ ਗੱਲ ਕਰਦਾ  ਕਹਿੰਦਾ ਮੇਰੀ ਗਾਇਕੀ ਨੂੰ ਉੱਚਾਈਆ ਤੇ ਲੈਕੇ ਜਾਣ ਵਾਲੇ ਮੇਰੇ ਸਾਰੇ ਐਨਆਰਆਈ ਭਰਾ ਹਨ ਜਿਵੇ  ਗੁਰਵਿੰਦਰ ਮਾਨ ਅਮਰੀਕਾ, ਦੀਪ ਬੇਨੜਾ ਕਨੈਡਾ, ਹਰਦੀਪ ਧਨੋਆ ਅਮਰੀਕਾ, ਅੱਛਰਾ ਸਿੱਧੂ ਆਸਟਰੇਲੀਆ, ਮੋਟੀ ਸੰਧੂ ਕਨੈਡਾ ,ਚੋਧਰੀ ਕਨੈਡਾ, ਗੁਰਵਿੰਦਰ ਮਾਨ ਕਨੈਡਾ, ਕੈਲੀ ਸੇਖੋ ਟਰਾਟੋ, ਲਵਨੀਸ ਟਰਾਟੋ, ਕੁਲਦੀਪ ਮਰਾਹੜ ਕਨੈਡਾ, ਬਘੇਲ ਢਿਲੋ ਅਮਰੀਕਾ,ਗੁਰਦੀਪ ਸਿੱਧੂ ਅਮਰੀਕਾ, ੲਿੰਦਰ ਭੱਟੀ ਅਮਰੀਕਾ,ਮੱਖਣ ਰਾਣੀਕੇ ਅਮਰੀਕਾ,ਜਸਕਰਨ ਵਿਰਕ ਅਾਸਟਰੇਲੀਅਾ,, ਵਿੱਕੀ ਗਿੱਲ ਅਾਸਟਰੇਲੀਅਾ, ਹਰਮਨ ਗਿੱਲ ਆਸਟ੍ਰੇਲੀਆ ਹਨ।

ਬਬਲੇ ਧੂਰੀ ਦੇ ਸਾਰੇ ਗੀਤ ਪੰਜਾਬੀ ਦੇ ਸਾਰੇ ਨਾਮਵਰ ਚੈਨਲ ਤੇ ਚੱਲ ਚੁੱਕੇ ਹਨ। ਗਾਇਕ ਬਬਲਾ ਧੂਰੀ ਪੰਜਾਬ ਦੀਆ ਸੁਪਰ ਸਟਾਰ ਗਾਇਕਾਵਾ ਜਿਵੇ ਗਾਇਕਾ ਸੁਦੇਸ ਕੁਮਾਰੀ ਨਾਲ ‘ਸਾਲੀਏ’ ਪ੍ਰਵੀਨ ਭਾਰਟਾ ਨਾਲ ‘ਅੰਬਰਾ ਦੀ ਪਰੀ, ਡਿਊਟ ਗੀਤ ਗਾ ਚੁੱਕਾ ਹੈ ਹੁਣ ਜਲਦੀ ਹੀ ਨਵਾ ਸਿੰਗਲ ਟਰੈਕ ਲੈਕੇ ਬੜੇ ਵੱਡੇ ਪੱਧਰ ਤੇ ਹਾਜ਼ਰੀ ਲਵਾਉਣ ਆ ਰਿਹਾ ਹੈ ਜੋ ਗੀਤਕਾਰ ਜਗਜੀਤ ਇੰਦਰ ਕੱਕੜਵਾਲ ਦੀ ਕਮਾਲ ਦੀ  ਰਚਨਾ ਹੈ ਤੇ ਨਾਮੀ ਸੰਗੀਤਕਾਰ ਕਰਨ ਪ੍ਸਿ ਦਾ ਬਹੁਤ ਵਧੀਆ ਮਿਊਜ਼ਕ ਹੈ। ਇਸ ਗੀਤ ਨਾਲ ਗਾਇਕ ਬਬਲਾ ਹਨੇਰੀ ਬਣਕੇ ਉੱਠੇਗਾ। ਜਲਦੀ ਇਸ ਗੀਤ ਦਾ ਨਾ ਮੀਡੀਏ ਵਿੱਚ ਸਾਂਝਾ ਕਰਾਗੇ । ਇਹ ਪਿਆਰਾ ਤੇ ਸੁਰੀਲਾ ਗਾਇਕ ਭਵਿੱਖ ਵਿੱਚ ਹੋਰ ਅੱਗੇ ਨਿੱਕਲੇl

ਗੁਰਭਿੰਦਰ  ਗੁਰੀ
+91 99157-27311

Welcome to Punjabi Akhbar

Install Punjabi Akhbar
×
Enable Notifications    OK No thanks