ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਕਨਵੀਨਰ ਉੱਘੇ ਸਿੱਖ ਆਗੂ ਬੂਟਾ ਸਿੰਘ ਖੜੌਦ ਅਤੇ ਭੁਪਿੰਦਰ ਸਿੰਘ ਵੱਲੋਂ ਨਿਊਜਰਸੀ ਦੀ ਅਸੈਂਬਲੀ ਵਿੱਚ ਸਿੱਖ ਕੌਮ ਦੀ ਵੱਖਰੀ ਪਹਿਚਾਣ ਲਈ ਪਵਾਇਆ ਗਿਆ ਮਤਾ ਸ਼ਲਾਘਾਯੋਗ: ਮਾਨ

ਨਿਊਜਰਸੀ /ਫ਼ਤਹਿਗੜ੍ਹ ਸਾਹਿਬ —“ਬੇਸ਼ੱਕ ਸਿੱਖ ਕੌਮ ਇੰਡੀਅਨ ਹੁਕਮਰਾਨਾਂ ਦੁਆਰਾ ਬਣਾਏ ਗਏ ਹਿੰਦੂਤਵੀ ਵਿਧਾਨ ਦੇ ਕਾਨੂੰਨੀ ਦਾਇਰੇ ਵਿਚ ਇੰਡੀਆ ਅਤੇ ਇਥੋਂ ਦੀ ਕਾਨੂੰਨੀ ਵਿਵਸਥਾਂ, ਨਿਯਮਾਂ ਦੇ ਅਧੀਨ ਵਿਚਰ ਰਹੀ ਹੈ । ਪਰ ਸਿੱਖ ਕੌਮ ਨੇ ਕਦੇ ਵੀ ਆਤਮਿਕ ਅਤੇ ਮਾਨਸਿਕ ਤੌਰ ਤੇ ਇਨ੍ਹਾਂ ਹਿੰਦੂਤਵੀਆ ਦੀ ਗੁਲਾਮੀਅਤ ਨੂੰ ਪ੍ਰਵਾਨ ਨਹੀਂ ਕੀਤਾ ਅਤੇ ਨਾ ਹੀ ਕਰੇਗੀ । ਇਸ ਗੁਲਾਮੀਅਤ ਵਾਲੇ ਮਕਸਦ ਦੀ ਪ੍ਰਾਪਤੀ ਲਈ ਹੁਕਮਰਾਨਾਂ ਨੇ ਵਿਧਾਨ ਦੀ ਧਾਰਾ 25 ਰਾਹੀ ਸਾਡੀ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਖ਼ਤਮ ਕਰਕੇ ਕਾਨੂੰਨੀ ਤੌਰ ਤੇ ਸਾਨੂੰ ਵਿਧਾਨ ਵਿੱਚ ਹਿੰਦੂ ਹੀ ਗਰਦਾਨਿਆ ਗਿਆ ਹੈ । ਜੋ ਇਨ੍ਹਾਂ ਦੀ ਸਿੱਖ ਕੌਮ ਵਿਰੋਧੀ ਮੰਦਭਾਵਨਾ ਭਰੀ ਸਾਜਿ਼ਸ ਦਾ ਹਿੱਸਾ ਸੀ । ਲੇਕਿਨ ਸਾਨੂੰ ਇਸ ਗੱਲ ਦੀ ਵੱਡੀ ਖੁਸ਼ੀ ਤੇ ਫਖ਼ਰ ਹੈ ਕਿ ਸਾਡੀ ਅਮਰੀਕਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਥੇਬੰਦੀ ਦੇ ਕਨਵੀਨਰ ਸ. ਬੂਟਾ ਸਿੰਘ ਖੜੌਦ, ਸ. ਭੁਪਿੰਦਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਲੰਮੀ ਮਿਹਨਤ, ਖੋਜ ਕਰਕੇ ਇਤਿਹਾਸਿਕ ਤੱਥਾਂ ਨੂੰ ਤਰਤੀਵਾਰ ਇਕ ਲੜੀ ਵਿਚ ਪਰੋਕੇ  ਨਿਊਜਰਸੀ ਅਸੈਬਲੀ ਦੇ ਸੇਨੇਟਰਾਂ ਨੂੰ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਅਤੇ ਇਤਿਹਾਸਿਕ ਵੇਰਵਿਆ ਦੀ ਜਾਣਕਾਰੀ ਦਿੰਦੇ ਹੋਏ ਉਪਰੋਕਤ ਅਸੈਬਲੀ ਵਿਚ ਸਿੱਖ ਕੌਮ ਪ੍ਰਤੀ ਮਤਾ ਰੱਖਕੇ ਪਾਸ ਕਰਵਾਉਣ ਲਈ ਸਹਿਮਤ ਕਰਨ ਦਾ ਉਦਮ ਕੀਤਾ ਹੈ।ਅਤੇ ਨਿਊਜਰਸੀ ਦੀ ਅਸੈਬਲੀ ਵਿਚ ਮਤਾ ਨੰਬਰ 138 ਰਾਹੀ ਰੱਖਕੇ ਸਿੱਖ ਕੌਮ ਦੇ ਸੰਪੂਰਨ ਆਜ਼ਾਦ ਹੋਣ, ਵੱਖਰੀ ਅਤੇ ਪਹਿਚਾਣ ਸੰਬੰਧੀ ਕਾਨੂੰਨੀ ਰੂਪ ਦਿਵਾਉਦੇ ਹੋਏ ਸਿੱਖ ਕੌਮ ਨੂੰ ਇਕ ਵੱਖਰੀ ਕੌਮ ਵੱਜੋ ਪ੍ਰਵਾਨ ਕਰਨ ਹਿੱਤ ਕਾਨੂੰਨ ਬਣਵਾਇਆ । ਇਸ ਉੱਦਮ ਲਈ ਜਿਥੇ ਸਾਡੇ ਉਪਰੋਕਤ ਸਤਿਕਾਰਯੋਗ ਅਹੁਦੇਦਾਰ ਸਾਹਿਬਾਨ ਮੁਬਾਰਕਬਾਦ ਅਤੇ ਧੰਨਵਾਦ ਦੇ ਹੱਕਦਾਰ ਹਨ, ਉਥੇ ਉਚੇਚੇ ਤੌਰ ਤੇ ਸਮੁੱਚੀ ਸਿੱਖ ਕੌਮ ਵੱਲੋਂ ਨਿਊਜਰਸੀ ਅਸੈਬਲੀ ਦੇ ਉਹ ਸੈਨੇਟਰ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸਿੱਖ ਕੌਮ ਦੀ ਸੱਚ-ਹੱਕ ਦੀ ਆਵਾਜ਼ ਅਤੇ ਉਨ੍ਹਾਂ ਦੇ ਇਤਿਹਾਸ ਨੂੰ ਸਮਝਦੇ ਹੋਏ ਸਿੱਖ ਕੌਮ ਨੂੰ ਆਪਣੇ ਅਸੈਬਲੀ ਵਿਚ ਬਤੌਰ ਵੱਖਰੀ ਤੇ ਨਿਵੇਕਲੀ ਕੌਮ ਵੱਜੋ ਪ੍ਰਵਾਨ ਕਰਵਾਇਆ ।”ਇਹ ਵਿਚਾਰ ਸ. ਇਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਿਊਜਰਸੀ ਦੀ ਅਸੈਬਲੀ ਵਿਚ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਆਜਾਦ ਪਹਿਚਾਣ ਲਈ ਮਤਾ ਰੱਖਕੇ ਪਾਸ ਕਰਵਾਉਣ ਲਈ ਉਥੋਂ ਦੇ ਸੈਨੇਟਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਅਮਰੀਕਾ ਦੀ ਆਪਣੀ ਜਥੇਬੰਦੀ ਦੇ ਮੋਢੀ ਆਗੂਆ ਸ. ਬੂਟਾ ਸਿੰਘ, ਸ. ਭੁਪਿੰਦਰ ਸਿੰਘ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹੋਏ ਅਤੇ ਬਾਕੀ ਆਜਾਦ ਯੂਰਪਿੰਨ ਮੁਲਕਾਂ ਵਿਚ ਵਿਚਰਣ ਵਾਲੇ ਪਾਰਟੀ ਅਹੁਦੇਦਾਰਾਂ ਤੇ ਸਿੱਖਾਂ ਨੂੰ ਇਸੇ ਸੋਚ ਉਤੇ ਸੰਜ਼ੀਦਾ ਅਮਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅਟਾਰਨੀ ਜਰਨਲ ਸ. ਗੁਰਵੀਰ ਸਿੰਘ ਗਰੇਵਾਲ ਹੋਬੋਕੋਨ ਸਿਟੀ ਦੇ ਮੇਅਰ ਸ. ਰਵਿੰਦਰ ਸਿੰਘ ਭੱਲਾ ਅਤੇ ਬੂਰੀਲਿਗਟਨ ਕੰਟਰੀ ਦੇ ਫਰੀਹੋਲਡਰ ਸ. ਬਲਵੀਰ ਸਿੰਘ ਆਦਿ ਸਖਸ਼ੀਅਤਾਂ ਨੇ ਉਪਰੋਕਤ ਮਤੇ ਨੂੰ ਲਿਖਤੀ ਰੂਪ ਦੇ ਕੇ ਨਿਊਜਰਸੀ ਅਸੈਬਲੀ ਵਿਚ ਰੱਖਣ ਤੇ ਪਾਸ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਕੇ ਸਿੱਖ ਕੌਮ ਨੂੰ ਬਤੌਰ ਆਜਾਦ ਸਿੱਖ ਰਾਜ ਦੀ ਮੰਜਿਲ ਵੱਲ ਵੱਧਣ ਲਈ ਰਾਹ ਪੱਧਰਾ ਕੀਤਾ ਹੈ । ਜਿਨ੍ਹਾਂ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਨੂੰ ਮਾਣ ਹੈ । ਇਨ੍ਹਾਂ ਸਿੱਖਾਂ ਨੇ ਸੇਨੇਟਰਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤ ਸਮਾਉਣ ਤੋਂ ਪਹਿਲੇ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਪ੍ਰਵਾਨ ਕਰਨ ਦੀ ਹਦਾਇਤ ਕੀਤੀ। ਇਹੀ ਵਜਹ ਹੈ ਕਿ 29 ਮਾਰਚ 2000 ਨੂੰ ਇੰਡੀਆ ਦੀ ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਲੱਗੇ ਕੇਸ ਦੀ ਸੁਣਵਾਈ ਕਰਦੇ ਹੋਏ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਦੇ ਜਿਊਂਦੇ-ਜਾਂਗਦੇ ਗੁਰੂ ਹਨ, ਜਿਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਮਾਨਤਾ ਪ੍ਰਾਪਤ ਹੈ । ਭਾਵੇਕਿ ਸਿੱਖਾਂ ਦੇ ਹਿੰਦੂ ਧਰਮ ਤੇ ਹਿੰਦੂਆਂ ਨਾਲ ਵੀ ਚੰਗੇ ਇਤਿਹਾਸਿਕ ਸੰਬੰਧ ਹਨ ਪਰ ਰਵਾਇਤੀ ਤੇ ਨਿਯਮਤ ਤੌਰ ਤੇ ਇਹ ਧਰਮ ਆਪਣੇ-ਆਪ ਵਿਚ ਵੱਖਰੇ ਤੇ ਆਜ਼ਾਦ ਹਨ ਅਤੇ ਸਿੱਖ ਧਰਮ ਜੋ ਅਮਨ ਚੈਨ ਦਾ ਪੂਰਨ ਰੂਪ ਵਿਚ ਕਾਇਲ ਹੈ ਅਤੇ ਘੱਟ ਗਿਣਤੀ ਸਿੱਖ ਕੌਮ ਦਾ ਧਰਮ ਹੈ, ਉਸਦੀ ਆਜਾਦ ਵੱਖਰੀ ਅਣਖੀਲੀ ਹਸਤੀ ਹੈ । ਉਪਰੋਕਤ ਮਤੇ ਨੂੰ ਪੂਰੇ ਰੂਪ ਵਿਚ ਮਤੇ ਨੰਬਰ 118, ਸੈਸਨ 2020-2021 ਵਿਚ ਪੂਰਨ ਰੂਪ ਵਿਚ ਕਾਨੂੰਨੀ ਮਾਨਤਾ ਮਿਲ ਚੁੱਕੀ ਹੈ । ਜਿਸ ਲਈ ਸਮੁੱਚੇ ਅਮਰੀਕਨ ਅਤੇ ਪਾਰਟੀ ਅਹੁਦੇਦਾਰ ਤੇ ਸੈਨੇਟਰ ਮੁਬਾਰਕਬਾਦ ਦੇ ਹੱਕਦਾਰ ਹਨ ।

Welcome to Punjabi Akhbar

Install Punjabi Akhbar
×
Enable Notifications    OK No thanks