ਸ. ਹਰਵਿੰਦਰ ਸਿੰਘ ਰਿਆੜ ਦੇ ਅਕਾਲ ਚਲਾਣੇ ਦਾ ਖ਼ਾਲਸਾ ਪੰਥ ਨੂੰ ਅਸਹਿ ਘਾਟਾ ਪਿਆ: ਸਿਮਰਨਜੀਤ ਸਿੰਘ ਮਾਨ

 ਨਿਊਜਰਸੀ/ਫ਼ਤਹਿਗੜ੍ਹ ਸਾਹਿਬ -ਹਰਵਿੰਦਰ ਸਿੰਘ ਰਿਆੜ ਜੋ ਕਿ ਪੰਜਾਬ ਦੇ ਜੰਮਪਲ ਅਤੇ ਬਹੁਤ ਹੀ ਅੱਛੇ ਅਤੇ ਡੂੰਘੀ ਬੋਧਿਕ ਸ਼ਕਤੀ ਦੇ ਮਾਲਕ ਅਤੇ ਸੂਝਵਾਨ ਪਰਿਵਾਰ ਦੇ ਮੈਬਰ ਸਨ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਆਪਣੀਆ ਲਿਖਤਾਂ ਰਾਹੀ ਅਤੇ ਵਿਚਾਰਾਂ ਰਾਹੀ ਸਮਾਜ ਨੂੰ ਹਰ ਖੇਤਰ ਵਿਚ ਵੱਡੀ ਦੇਣ ਦਿੱਤੀ ਹੈ ਅਤੇ ਖ਼ਾਲਸਾ ਪੰਥ ਦੀ ਨਿਰਸਵਾਰਥ ਸੇਵਾ ਕਰਦੇ ਰਹੇ ਹਨ । ਉਹ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸਮੁੱਚੇ ਰਿਆੜ ਪਰਿਵਾਰ, ਸੰਬੰਧੀਆਂ ਨੂੰ ਤਾਂ ਵੱਡਾ ਘਾਟਾ ਪਿਆ ਹੀ ਹੈ, ਲੇਕਿਨ ਸਾਨੂੰ ਵੀ ਉਨ੍ਹਾਂ ਦੇ ਚਲੇ ਜਾਣ ਨਾਲ ਗਹਿਰਾ ਦੁੱਖ ਮਹਿਸੂਸ ਹੋਇਆ ਹੈ । ਕਿਉਂਕਿ ਅਸੀਂ ਉਨ੍ਹਾਂ ਦੀਆਂ ਲਿਖਤਾਂ ਰਾਹੀ ਬਹੁਤ ਕੁਝ ਪ੍ਰਾਪਤ ਵੀ ਕਰਦੇ ਰਹੇ ਹਾਂ ਅਤੇ ਆਪਣੇ ਸਮਾਜ ਵਿਚ ਉਨ੍ਹਾਂ ਵਿਚਾਰਾਂ ਤੋਂ ਅਗਵਾਈ ਵੀ ਲੈਦੇ ਰਹੇ ਹਾਂ ।” ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਵਿੰਦਰ ਸਿੰਘ ਰਿਆੜ ਦੇ ਇਸ ਫਾਨੀ ਦੁਨੀਆਂ ਤੋਂ ਅਚਾਨਕ ਵਿਛੋੜਾ ਦੇਣ ਉਤੇ ਗਹਿਰਾ ਦੁੱਖ ਅਤੇ ਹਮਦਰਦੀ ਜਾਹਰ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਜਿਸ ਸਮਾਜ ਅਤੇ ਕੌਮ ਕੋਲ ਅੱਛੇ ਲੇਖਕ ਅਤੇ ਬੋਧਿਕ ਸ਼ਕਤੀ ਦੀਆਂ ਮਾਲਕ ਸਖਸ਼ੀਅਤਾਂ ਹੁੰਦੀਆ ਹਨ, ਅਕਸਰ ਉਹ ਕੌਮਾਂ ਅਤੇ ਸਮਾਜ ਹਰ ਖੇਤਰ ਵਿਚ ਅਜਿਹੀਆ ਲਿਖਤਾਂ ਰਾਹੀ ਸਹੀ ਦਿਸ਼ਾ ਵੱਲ ਜਿਥੇ ਵੱਧਦਾ ਰਹਿੰਦਾ ਹੈ, ਉਥੇ ਆਉਣ ਵਾਲੀਆ ਆਪਣੀਆ ਨਸ਼ਲਾਂ ਲਈ ਇਕ ਚੰਗਾਂ ਸੰਦੇਸ਼ ਵੀ ਪ੍ਰਦਾਨ ਕਰਦਾ ਹੈ । ਇਸ ਲਈ ਅਜਿਹੇ ਡੂੰਘੇ ਵਿਚਾਰਾਂ ਦੇ ਮਾਲਕ ਲੇਖਕਾਂ, ਵਿਦਵਾਨਾਂ ਦੀ ਹਰ ਸਮਾਜ, ਕੌਮ, ਧਰਮ ਨੂੰ ਹਮੇਸ਼ਾਂ ਲੋੜ ਰਹਿੰਦੀ ਹੈ। ਉਨ੍ਹਾਂ ਦੇ ਜਾਣ ਉਪਰੰਤ ਪਿਆ ਘਾਟਾ ਪੂਰਾ ਤਾਂ ਨਹੀਂ ਹੋ ਸਕਦਾ, ਲੇਕਿਨ ਉਨ੍ਹਾਂ ਦੀਆਂ ਲਿਖਤਾਂ ਅਤੇ ਵਿਦਵਤਾਂ ਭਰੇ ਖਿਆਲਾਂ ਤੋਂ ਹਰ ਸਮਾਜ ਤੇ ਕੌਮ ਨੂੰ ਅਗਵਾਈ ਜ਼ਰੂਰ ਮਿਲਦੀ ਰਹੇਗੀ । ਅਜਿਹੀਆ ਸਖਸ਼ੀਅਤਾਂ ਦੀਆਂ ਯਾਦਾਂ ਨੂੰ ਹਮੇਸ਼ਾਂ ਤਾਜ਼ਾ ਰੱਖਣ ਵਿਚ ਸਹਾਈ ਹੁੰਦੀਆ ਹਨ । ਅਸੀਂ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਵੱਲੋਂ ਅਰਦਾਸ ਕਰਦੇ ਹਾਂ, ਉਥੇ ਉਨ੍ਹਾਂ ਦੇ ਚਰਨਾਂ ਵਿਚ ਇਹ ਵੀ ਅਰਜੋਈ ਕਰਦੇ ਹਾਂ ਕਿ ਰਿਆੜ ਪਰਿਵਾਰ, ਸੰਬੰਧੀਆਂ, ਦੋਸਤਾਂ-ਮਿੱਤਰਾਂ ਤੇ ਸਾਨੂੰ ਭਾਣੇ ਵਿਚ ਰਹਿਣ ਦੀ ਸ਼ਕਤੀ ਦੀ ਬਖਸਿ਼ਸ਼ ਵੀ ਕਰਨ ਤਾਂ ਕਿ ਅਸੀਂ ਉਨ੍ਹਾਂ ਦੇ ਵਿਚਾਰਾਂ ਤੇ ਅਮਲ ਕਰਦੇ ਹੋਏ ਸਮਾਜ, ਕੌਮ, ਧਰਮ ਦੀ ਉਨ੍ਹਾਂ ਦੀ ਤਰ੍ਹਾਂ ਸੇਵਾ ਕਰਨ ਦੇ ਸਮਰੱਥ ਬਣ ਸਕੀਏ । ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕਰਨ ਵਾਲਿਆ ਵਿਚ ਸ. ਮਾਨ ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਸ. ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਮਹੇਸ਼ਪੁਰੀਆ ਆਦਿ ਸਾਮਿਲ ਸਨ ।

Install Punjabi Akhbar App

Install
×