ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਏ ਬਿਨਾਂ ਚੈਨ ਨਾਲ ਨਹੀਂ ਬੈਠਾਂਗੇ-ਸਿਮਰਜੀਤ ਬੈਂਸ

ਰਈਆ -ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਖੇਤੀ ਵਿਰੋਧੀ ਕਾਨੂੰਨ ਪਾਸ ਕਰਕੇ ਦੇਸ਼ ਦੇ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਸਾਜਿਸ਼ ਰਚੀ ਹੈ। ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਏ ਬਿਨਾ ਚੈਨ ਨਾਲ ਨਹੀਂ ਬੈਠਾਂਗੇ।ਇਹ ਵਿਚਾਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਰਈਆ ਦੇ ਫੇਰੂਮਾਨ ਰੋਡ ਤੇ ਸਥਿਤ ਪਾਰਟੀ ਦੇ ਆਗੂ ਚਰਨਦੀਪ ਸਿੰਘ ਭਿੰਡਰ ਦੇ ਸਟੋਰ ਤੇ ਗੱਲਬਾਤ ਦੌਰਾਨ ਪ੍ਰਗਟ ਕੀਤੇ। ਇਥੇ ਪਹੁੰਚਣ ਤੇ ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਦਲ ਵੱਲੋਂਭਾਜਪਾ ਨਾਲ ਕੀਤੇ ਤੋੜ ਵਿਛੋੜੇ ਮਗਰੋਂ ਹੁਣ ਪੰਜਾਬ ਭਾਜਪਾ ਹੀ ਕੇਂਦਰ ਸਰਕਾਰ ਵਿੱਚ ਪੰਜਾਬ ਦੀ ਅਗਵਾਈ ਕਰਰਹੀ ਹੈ ਇਸ ਲਈ ਲੋਕ ਇਨਸਾਫ ਪਾਰਟੀ ਨੇ ਪਿਛਲੇ ਦਸ ਦਿਨਾਂ ਤੋਂ ਪੰਜਾਬ ਭਾਜਪਾ ਪ੍ਰਧਾਨ ਦੇ ਘਰ ਦੇ ਘਿਰਾਓ ਕਰਨ ਦੀ ਸ਼ੁਰੂਆਤ ਕਰਨ ਤੋ ਬਾਅਦ ਭਾਜਪਾ ਦੇ ਪੰਜਾਬ ਵਿਚਲੇ ਮੈਂਬਰ ਪਾਰਲੀਮੈਂਟਾਂ ਦੇ ਘਰਾਂ ਦਾ ਘਿਰਾਓ ਕਰਨਾਸ਼ੁਰੂ ਕੀਤਾ ਹੋਇਆ ਹੈ।ਪਿਛਲੇ ਦਿਨੀ ਭਾਜਪਾ ਪ੍ਰਧਾਨ ਅਤੇ ਹੁਸ਼ਿਆਰਪੁਰ ਦੇ ਮੈਂਬਰ ਪਾਰਲੀਮੈਂਟ ਅਤੇ ਕੇਂਦਰ ਵਿਚ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਦੇ ਫਗਵਾੜੇ ਵਿਚਲੇ ਘਰ ਦਾ ਘਿਰਾਓ ਕਰਨ ਤੋਂ ਬਾਅਦ ਇਸੇ ਲੜੀ ਤਹਿਤ ਭਾਜਪਾ ਦੇ ਕੌਮੀ ਸਕੱਤਰ ਤਰੁੱਣ ਚੁੱਘ ਦਾ ਅੰਮ੍ਰਿਤਸਰ ਵਿਖੇ ਘਰ ਘੇਰ ਕੇ ਉਸ ਦੀ ਜ਼ਮੀਰ ਨੂੰ ਹਲੂਣਾ ਦਿਤਾ ਹੈਕਿ ਉਹ ਪੰਜਾਬ ਦਾ ਖਾ ਕੇ ਪੰਜਾਬ ਵਿੱਚ ਰਹਿ ਕੇ ਪੰਜਾਬ ਦੇ ਪੁੱਤ ਹੋਣ ਦਾ ਫਰਜ਼ ਅਦਾ ਕਰਨ ਅਤੇ ਆਪਣੀ ਕੌਮੀ ਲੀਡਰਸ਼ਿਪ ਤੇ ਦਬਾ ਬਣਾਉਣ ਕਿ ਜੋ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ।ਸ੍ਰ:ਬੈਂਸ ਨੇ ਕਿਹਾ ਕਿ ਕਾਨੂੰਨ ਰੱਦ ਹੋਣ ਤੱਕ ਲੋਕ ਇਨਸਾਫ ਪਾਰਟੀ ਕਿਸਾਨਾਂ ਦੇ ਮੌਢੇ ਨਾਲ ਮੋਢਾ ਲਾ ਕੇ ਆਪਣਾ ਸੰਘਰਸ਼ ਜਾਰੀ ਰੱਖੇਗੀ।ਇਸ ਮੌਕੇ ਰਣਧੀਰ ਸਿੰਘ ਸਿਵੀਆਂ, ਚਰਨਦੀਪ ਸਿੰਘ ਭਿੰਡਰ, ਕਸ਼ਮੀਰ ਸਿੰਘ ਬੁੱਟਰ, ਮੁਖਤਾਰ ਸਿੰਘ ਰਈਆ, ਅਵਤਾਰ ਸਿੰਘ ਭਿੰਡਰ, ਬਿੰਦਰਪਾਲ ਸਿੰਘ ਲੱਖੂਵਾਲ ਅਤੇ ਮਨਜਿੰਦਰ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।

Install Punjabi Akhbar App

Install
×