ਸਾਈਮਨ ਬਰਮਿੰਘਮ ਨੇ ਨਊ ਸਾਊਥ ਵੇਲਜ਼ ਦੀ ਪੁਲਿਸ ਨੂੰ ਸੁਰੱਖਿਆ ਸਖ਼ਤ ਕਰਨ ਦੀ ਕੀਤੀ ਤਾਕੀਦ -ਮਾਮਲਾ ਦੋ ਯਾਤਰੀਆਂ ਦੇ ਹੋਟਲ ਕੁਆਰਨਟੀਨ ਤੋਂ ਭੱਜਣ ਦਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਦੀ ਪੁਲਿਸ ਵੱਲੋਂ ਆਪਣੀ ਗਲਤੀ ਮੰਨਣ ਕਾਰਨ ਹੁਣ ਵਪਾਰ ਅਤੇ ਸੈਰ-ਸਪਾਟਾ ਮੰਤਰੀ ਸਾਈਮਨ ਬਰਮਿੰਘਮ ਨੇ ਪੁਲਿਸ ਨੂੰ ਪੂਰੀ ਸਖ਼ਤੀ ਨਾਲ ਆਪਣੀ ਡਿਊਟੀ ਕਰਨ ਦੀ ਤਾਕੀਦ ਕੀਤੀ ਹੈ ਕਿਉਂਕਿ ਦੋ ਜਰਮਨ ਯਾਤਰੀਆਂ ਦੇ ਸਿਡਨੀ ਪਹੁੰਚਣ ਤੇ ਜਦੋਂ ਉਹ ਹੋਟਲ ਕੁਆਰਨਟੀਨ ਤੋਂ ਬੱਚ ਕੇ ਨਿਕਲ ਗਏ ਅਤੇ ਫਲਾਈਟ ਫੜ ਦੇ ਮੈਲਬੋਰਨ ਪਹੁੰਚ ਗਏ ਤਾਂ ਮਾਮਲਾ ਗਰਮਾ ਗਿਆ ਸੀ ਅਤੇ ਇਸ ਵਜ੍ਹਾ ਕਾਰਨ ਸੈਂਕੜੇ ਲੋਕਾਂ ਨੂੰ ਕੁਆਰਨਟੀਨ ਹੋਣ ਪਿਆ ਹੈ। ਉਕਤ ਦੋਹੇਂ ਯਾਤਰੀ ਜਿਨ੍ਹਾਂ ਵਿੱਚ ਇੱਕ 53 ਸਾਲਾਂ ਦੀ ਮਹਿਲਾ ਅਤੇ ਇੱਕ 15 ਸਾਲਾਂ ਦਾ ਲੜਕਾ ਸ਼ਾਮਿਲ ਸੀ ਅਤੇ ਭਾਵੇਂ ਉਨ੍ਹਾਂ ਦਾ ਕਰੋਨਾ ਟੈਸਟ ਵੀ ਨੈਗੇਟਿਵ ਆ ਗਿਆ ਸੀ ਪਰੰਤੂ ਉਨ੍ਹਾਂ ਕਾਰਨ ਜੋ ਹੜਕੰਪ ਮਚਿਆ, ਉਹ ਦੋਬਾਰਾ ਨਾ ਵਾਪਰੇ ਇਸ ਬਾਰੇ ਵਿੱਚ ਨਿਊ ਸਾਊਥ ਵੇਲਜ਼ ਦੀ ਪੁਲਿਸ ਨੇ ਵੀ ਆਪਣੀ ਗਲਤੀ ਸਵਕਾਰਦਿਆਂ, ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਕਾਨੂੰਨ ਦੇ ਦਾਇਰੇ ਦੇ ਸਖ਼ਤੀ ਹੋਰ ਵਧਾ ਦਿੱਤੀ ਹੈ। ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਉਕਤ ਦੋਹੇਂ ਯਤਰੀ ਟੌਕੀਯੋ ਦੀ ਫਲਾਈਟ ਤੋਂ ਆਏ ਸਨ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਹੋਟਲ ਕੁਆਰਨਟੀਨ ਲਈ ਲੈ ਕੇ ਜਾਣ ਵਾਲੀ ਬੱਸ ਵਿੱਚ ਬੈਠਣ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਸਨ ਪਰੰਤੂ ਉਹ ਅੱਖ ਬਚਾ ਕੇ ਨਿਕਲ ਗਏ ਅਤੇ ਮੈਲਬੋਰਨ ਦੀ ਫਲਾਈਟ ਰਾਹੀਂ ਮੈਲਬੋਰਨ ਪਹੁੰਚ ਗਏ। ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਇਸ ਵਾਕਿਆ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਜ਼ਰੂਰੀ ਤਾਕੀਦਾਂ ਅਧਿਕਾਰੀਆਂ ਲਈ ਨਸ਼ਰ ਕੀਤੀਆਂ ਹਨ।

Install Punjabi Akhbar App

Install
×