ਸਿੰਮੇ ਘੁੰਮਣ ਨੇ ਇਟਲੀ ਬਾਡੀ ਬਿਲਡਰ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਭੁਲੱਥ ਅਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ -ਕੁਲਵਿੰਦਰ ਫਰਾਂਸ, ਸੰਦੀਪ ਵਡਾਲਾ, ਸਰਬਜੀਤ ਲੁਬਾਣਾ

ਭੁਲੱਥ — ਜਿੱਥੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਆਪਣੀ ਹੱਡ ਤੋੜਵੀਂ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਚੰਗੇ  ਤਰੀਕੇ ਨਾਲ ਗੁਜ਼ਰ ਬਸਰ ਕਰਦੇ ਹਨ ਅਤੇ ਨਾਲ ਹੀ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਦਿਆਂ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ ਮਦਦ ਕਰਨ ਲਈ ਵੱਧ ਚਡ਼੍ਹ ਕੇ ਹਿੱਸਾ ਲੈਂਦੇ ਹਨ  ਉੱਥੇ ਹੀ ਕਈ ਇਸ ਤਰ੍ਹਾਂ ਦੇ ਪੰਜਾਬੀ ਵੀ ਹਨ ਜੋ ਵਿਦੇਸ਼ਾਂ ਵਿਚ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਹਨ  ਅਜਿਹਾ ਹੀ ਇਕ ਖਿਡਾਰੀ ਭੁਲੱਥ  ਦੇ ਪਿੰਡ ਤਲਵਾੜੇ ਦਾ ਜੰਮਪਲ ਸਿੰਮਾ ਘੁੰਮਣ ਹੈ।ਜਿਸ ਨੇ ਇਟਲੀ ਬਾਡੀ ਬਿਲਡਰ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ  ਇਸ ਸਬੰਧੀ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਲੁਬਾਣਾ ਨੇ ਕਿਹਾ ਕਿ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪੰਜਾਬ ਦੇ ਲੋਕ ਵਿਦੇਸ਼ਾਂ ਦੇ ਵਿਚ  ਬੈਠ ਕੇ ਕਾਮਯਾਬੀ ਹਾਸਲ ਕਰਦੇ ਹਨ  ਉਨ੍ਹਾਂ ਦੇ ਨਾਲ ਹੀ ਆਵਾਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਫਰਾਂਸ ਅਤੇ ਸੰਦੀਪ ਵਡਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਸਿੰਮਾ ਘੁੰਮਣ ਪੰਜਾਬ ਵਿਚ ਆਏਗਾ ਭੁਲੱਥ ਦੇ ਵਿੱਚ ਉਸਦਾ ਸਪੈਸ਼ਲ ਤੌਰ ਉੱਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ

Welcome to Punjabi Akhbar

Install Punjabi Akhbar
×
Enable Notifications    OK No thanks