ਅਾਪੋਜੀਸ਼ਨ ‘ਚ ਹੁੰਦਿਅਾਂ ਪੁਜੀਸ਼ਨ ਵਲਿਅਾਂ ਦੇ ਧੱਕੇ ਦਾ ਡਟ ਕੇ ਵਿਰੋਧ ਕਰਾਂਗੇ…..

IMG_20180429_142838
ਮੈਲਬੌਰਨ — ਨਿਧੜਕ ਵਿਧਾੲਿਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ੍ਰ. ਸਿਮਰਜੀਤ ਸਿੰਘ ਬੈਂਸ  ਮੈਲਬੌਰਨ ਵਿੱਚ ਕਰਵਾਏ ਜਾ ਰਹੇ ਵਿਸਾਖੀ ਨੂੰ ਸਮਰਪਿਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ  ਆਸਟਰੇਲੀਆ ਦੌਰੇ ਤੇ ਆਏ ਹੋਏ ਹਨ । ਕਰੇਗੀਬਰਨ ਵਿਖੇ ਪੰਜਾਬੀ ਪਰੈੱਸ ਕਲੱਬ ਮੈਲਬੌਰਨ ਨਾਲ ਗੱਲਬਾਤ ਕਰਦਿਆਂ ਸ੍ਰ. ਬੈਂਸ ਨੇ ਦੱਸਿਆ ਕਿ ੳੁਹਨਾਂ ਦੀ ਭਰਿਸ਼ਟਾਚਾਰ ਦੇ ਖਿਲਾਫ ਜੰਗ ਹਮੇਸ਼ਾਂ ਜਾਰੀ ਰਹੇਗੀ। ਭ੍ਰਿਸ਼ਟ ਅਫਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਉਹਨਾਂ ਦੀ ਛੇੜੀ ਜੰਗ ਤੋਂ ਕੈਪਟਨ ਸਰਕਾਰ ਪੂਰੀ ਤਰਾਂ ਦੁਖੀ ਹੈ ਜਿਸਦੇ ਚੱਲਦੇ ਉਹਨਾਂ ਦੀ ਵਿਧਾਨ ਸਭਾ ਦੀ ਮੈਂਬਰੀ ਖਤਮ ਕਰਨ ਲਈ ਵੀ ਸਰਕਾਰ ਕਈ ਤਰਾਂ ਦੀਅਾਂ ਚਾਲਾਂ ਚੱਲ ਚੁੱਕੀ ਹੈ। ੳੁਹਨਾਂ ਦੇ ਵਿਧਾਨ ਸਭਾ ਵਿੱਚ ਬੋਲਣ ਵੇਲੇ ਅਕਸਰ ਹੋ ਹੱਲਾ ਕਰਕੇ ੳੁਹਨਾਂ ਨੂੰ ਰੋਕਣ ਟੋਕਣ ਦੀ ਅਕਸਰ  ਕੋਸ਼ਿਸ਼ ਕੀਤੀ ਜਾਂਦੀ ਹੈ।
ਪੱਤਰਕਾਰਾ ਵੱਲੋਂ ਪੁੱਛੇ ਜਾਣ ਤੇ ੳੁਹਨਾ ਜਵਾਬ ਦਿੰਦਿਅਾਂ ਕਿਹਾ ਕਿ ਜੇ ੳੁਹਨਾਂ ਨੂੰ ਕਦੇ ਭਵਿੱਖ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਣ ਦਾ ਮੌਕਾ ਮਿਲਿਅਾ ਤਾਂ ੳੁਹਨਾ ਦਾ  ਸਭ ਤੋਂ ਪਹਿਲਾ ਕੰਮ ਭਰਿਸ਼ਟਾਚਾਰ ਦਾ ਖਾਤਮਾ ਹੋਵੇਗਾ ਜਿਹੜਾ ਕਿ  ਸਭ ਪੁਅਾੜਿਅਾਂ ਦੀ ਜੜ ਹੈ। ੳੁਹਨਾਂ ਕਿਹਾ ਕਿ ਸੜਕਾਂ, ਪੁਲ,  ਗਲੀਅਾਂ ਅਾਦਿਕ ਤਾਂ ਗਵਰਨਰੀ ਰਾਜ ਵੇਲੇ ਵੀ ਬਣਦੇ ਰਹੇ ਨੇ ਪਰ ਸਟੇਟ ਮੁੱਖੀ ਦਾ ਫਰਜ ਹੋਣਾ ਚਾਹੀਦਾ ਕਿ ਰਾਜ ਭਾਗ ਦੇ ਕੰਮਕਾਰ ਭਰਿਸ਼ਟਾਚਾਰ ਤੋਂ ਮੁਕਤ ਹੋਣ ਤੇ ਲੋਕ ਲੋਕਤੰਤਰ ਤੇ ਸੁਚੱਜੇ ਰਾਜ ਦਾ ਅਾਨੰਦ ਮਾਨਣ।
ਸਰਦਾਰ ਬੈਂਸ ਨੇ ਕਿਹਾ ਕਿ ਵਿਦੇਸ਼ਾਂ ‘ਚ ਵਸਦੇ ਪੰਜਾਬੀ ਬਾਹਰ ਦਾ ਸੁਚੱਜਾ ਸਿਸਟਮ ਵੇਖ ਅਾਪਣੇ ਵਤਨ ‘ਚ ਵੀ ੳੁਵੇਂ ਵੇਖਣਾ ਲੋਚਦੇ ਨੇ ਤੇ ੳੁਹ ਰਵਾੲਿਤੀ ਪਾਰਟੀਅਾਂ ਦਾ ਸਾਥ ਛੱਡ ਨਵੀਂਅਾਂ ਪਾਰਟੀਅਾਂ ਚੋਂ ਅਾਸ ਦੀ ਕਿਰਨ ਵੇਖਦੇ ਨੇ ।
ੳੁਹਨਾਂ ਕਿਹਾ ਕਿ ਬੀਤੇ ਦਿਨੀਂ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਪੰਜਾਬ ਵਿੱਚ ਪੈਦਾ ਹੋਣ ਵਾਲੇ ਅੱਤਵਾਦ ਨੂੰ ਕਾਬੂ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਦੀ ਲਾਈ ਗੁਹਾਰ ਨੂੰ ਆੜੇ ਹੱਥੀਂ ਲੈਂਦਿਆਂ ਸ੍ਰ. ਬੈਂਸ ਨੇ ਕਿਹਾ ਕਿ ਅੱਤਵਾਦ ਦਾ ਹਊਆ ਬਣਾ ਕੇ ਕੈਪਟਨ ਐਨ. ਆਰ. ਆਈ ਨੌਜਵਾਨਾਂ ਵਿੱਚ ਦਹਿਸ਼ਤ ਪੈਦਾ ਕਰਨਾ ਚਾਹੁੰਦਾ ਹੈ ।
ੳੁਹਨਾਂ ਨੇ ਕਿਹਾ ਕਿ ਅਸਟਰੇਲੀਅਾ  ਅਾ ਕੇ ੳੁਹਨਾਂ ਨੂੰ ਬਹੁਤ ਵਧੀਅਾ ਲੱਗਾ ਤੇ ੳੁਹ ੲਿਥੋਂ ਦੇ ਕੰਮਕਾਜ ਤੇ ਸਹੂਲਤਾਂ  ਤੋਂ ਬਹੁਤ ਪਰਭਾਵਿਤ ਹੋੲੇ ਹਨ। ੳੁਹਨਾਂ ੲਿੱਥੇ ਵਸਦੇ ਪੰਜਾਬੀ ਨੌਜਵਾਨਾਂ  ਦੀ ਵੀ ਪਰਸੰਸਾ ਕੀਤੀ ਜਿਹੜੇ ਚੰਗੇ ਸਿਸਟਮ ਦਾ ਅਾਨੰਦ ਮਾਣਦੇ ਦਿਨ ਬ ਦਿਨ ਤਰੱਕੀ ਕਰ ਰਹੇ ਹਨ।
ਸ੍ਰ. ਬੈਂਸ ਨੇ ਅਾਖਿਅਾ ਕਿ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਅਥਾਹ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ ਤੇ ੳੁਹ ਸਭ ਦੇ ਰਿਣੀ ਹਨ। ਭਾਵੇਂ ੳੁਹ ਵਜਾਰਤ ਵਿੱਚ ਨਹੀਂ ਪਰ ੲਿਸੇ ਪਿਅਾਰ ਤੇ ਹੱਲਾਸ਼ੇਰੀ ਕਰਕੇ ੳੁਹ ਅਾਪੋਜੀਸ਼ਨ ‘ਚ ਹੁੰਦਿਅਾਂ ਪੁਜੀਸ਼ਨ ਵਾਲਿਅਾਂ ਵੱਲੋਂ ਕੀਤੇ ਜਾਂਦੇ ਧੱਕੇ ਦਾ ਹਮੇਸ਼ਾਂ ਡਟਕੇ ਵਿਰੋਧ ਕਰਦੇ ਹਨ।

Install Punjabi Akhbar App

Install
×