ਸਿਮਰਜੀਤ ਨੇ ਇਟਲੀ ਵਿਖੇ ਜਿੱਤਿਆ ਗੋਲਡ ਮੈਡਲ

 ਭੁਲੱਥ —ਬੀਤੇਂ ਦਿਨ ਭੁਲੱਥ ਦੇ ਨੇੜਲੇ ਪਿੰਡ ਤਲਵਾੜਾ ਦੇ ਨੋਜਵਾਨ ਸਿਮਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਮਾਤਾ ਨਰਿੰਦਰ ਕੌਰ ਦੇ ਕੁੱਖੋਂ ਜਨਮੇ ਪਿੰਡ ਤਲਵਾੜਾ, ਤਹਿਸੀਲ ਭੁਲੱਥ ਦਾ ਨਾਮ ਉਸ ਵੇਲੇ ਰੋਸ਼ਨਾਅ ਗਿਆ ਜਦੋਂ ਉਸ ਨੇ ਇਟਲੀ ਵਿੱਚ ਸਿਮਰਜੀਤ ਸਿੰਘ ਨੇ ਸੀ .ਆਈ .ਪੀ .ਪੀ (ਕੋਪਾ) ਇਟਾਲੀਆ ਬਾਡੀ ਬਿਲਡਿੰਗ  ਕੱਪ ਦੀ ਪ੍ਰਤੀਯੋਗਤਾ ਵਿੱਚ ਗੋਲ਼ਡ ਮੈਡਲ ਜਿੱਤਿਆ । ਇਸ ਮੈਡਲ ਦੇ ਨਾਲ ਜਿੱਥੇ ਸਿਮਰਜੀਤ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਥੇ ਮਾਂ -ਬਾਪ ਦਾ ਨਾਮ ਰੋਸ਼ਨ ਕੀਤਾ ਉੱਥੇ ਪੰਜਾਬ , ਪੰਜਾਬੀਅਤ , ਪਿੰਡ , ਅਤੇ ਇਲਾਕੇ  ਦਾ ਨਾਮ ਵੀ ਰੋਸ਼ਨ ਕੀਤਾ ਹੈ।ਇਸ ਸਮੇਂ ਵੱਡੀ ਗਿਣਤੀ ਵਿੱਚ ਪਿੰਡ ਦੇ ਅਤੇ ਇਲਾਕੇ ਦੇ ਲੋਕਾਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਿੰਨਾਂ ਵਿੱਚੋਂ ਪ੍ਰਮੁੱਖ ਤੋਰ ਤੇ  ਜਿੰਨਾਂ ਵਿੱਚ ਚੰਨਾਂ ਧਾਲੀਵਾਲ(ਭਗਵਾਨਪੁਰ )ਕੈਨੇਡਾ, ਅਜੈ ਗੋਗਨਾ (ਭੁਲੱਥ )ਅੰਤਰਰਾਸ਼ਟਰੀ ਪਾਵਰਲਿਫਟਰ, ਕਾਲਾ ਬਾਗੜੀਆਂ ਉੱਘੇ ਖੇਡ ਪ੍ਰਮੋਟਰ , ਧਰਮਿੰਦਰ ਸਿੰਘ ਚੀਮਾ , ਅਤੇ ਪ੍ਰਭਜੋਤ ਸਿੰਘ ਘੁੰਮਣ ਆਦਿ ਦੇ ਨਾਂ ਵੀ ਪ੍ਰਮੁੱਖ ਤੋਰ ਤੇ ਸ਼ਾਮਿਲ ਹਨ।

Welcome to Punjabi Akhbar

Install Punjabi Akhbar
×
Enable Notifications    OK No thanks