- 4 ਦਿਨ ਗ੍ਰਹਿ ਵਿਭਾਗ ਸਰਕਾਰ ਮੈਨੂੰ ਸੌਂਪੇ ਸਭ ਨਸ਼ਾ ਤਸਕਰ ਜੇਲ੍ਹਾਂ ਚ ਹੋਣਗੇ
ਮਹਿਲ ਕਲਾਂ 05 ਜੁਲਾਈ – ਪਿਛਲੇ ਕਈ ਦਿਨਾਂ ਚ 2 ਦਰਜਨ ਦੇ ਕਰੀਬ ਨੌਜਵਾਨਾਂ ਵੱਲੋਂ ਨਸੇ ਦੀ ਓਵਰ ਡੋਜ਼ ਦੇ ਮਾਮਲੇ ਅਤੇ 12 ਦੇ ਕਰੀਬ ਕਿਸਾਨਾਂ ਵੱਲੋਂ ਕੀਤੀਆਂ ਖੁਦਕਸੀਆ ਤੇ ਪੰਜਾਬ ਦੀ ਸੱਤਾ ਤੇ ਕਾਬਜ਼ ਕਾਂਗਰਸ ਸਰਕਾਰ ਅਤੇ ਪਿਛਲੀ ਸਰਕਾਰ ਤੇ ਦੋਸ ਲਗਾਉਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੈਪਟਨ ਸਰਕਾਰ ਕੁੰਭਕਰਨੀ ਨੀਦ ਸੁੱਤੀ ਹੋਈ ਹੈ ਅਤੇ ਉਸ ਨੂੰ ਜਗਾਉਣ ਦੇ ਲਈ ਸੂਬੇ ਭਰ ਦੇ ਲੋਕ ਨਸ਼ੇ ਦੀ ਗ੍ਰਿਫਤ ਵਿੱਚ ਆਏ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਫੋਟੋ ਅਤੇ ਵੀਡੀਓ ਵੱਖ ਵੱਖ ਅਖ਼ਬਾਰਾਂ ਵਿੱਚ ਦੇਣ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਤਾਂ ਜੋ ਸੂਬੇ ਦੀ ਸੁੱਤੀ ਪਈ ਕਾਂਗਰਸ ਸਰਕਾਰ ਜਾਗ ਜਾਵੇ ਤੇ ਨਸਾਂ ਮਾਫ਼ੀਆਂ ਦੇ ਖ਼ਿਲਾਫ਼ ਕੋਈ ਠੋਸ ਕਦਮ ਚੁੱਕ ਸਕੇ। ਇਹ ਵਿਚਾਰ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਆਗੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਸ ਨੇ ਮਹਿਲ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸਾਜ਼ਿਸ਼ ਦੇ ਅਧੀਨ ਹੀ ਨਸਾਂ ਤਸਕਰਾ ਨੂੰ ਮੌਤ ਦੀ ਸਜਾ ਸੁਣਾਏ ਜਾਣ ਦਾ ਜੋ ਕੇਂਦਰ ਸਰਕਾਰ ਨੂੰ ਮਤਾ ਲਿਖ ੇ ਭੇਜਿਆ ਗਿਆ ਹੈ। ਜਦਕਿ ਪੰਜਾਬ ਦੀ ਅਸੰਬਲੀ ਅਤੇ ਸਰਕਾਰ ਕੋਲ ਸਜਾ ਏ ਮੌਤ ਦੇਣ ਦਾ ਕੋਈ ਅਧਿਕਾਰ ਨਹੀ ਹੈ। ਇਸ ਦਾ ਕਾਰਨ ਇਹ ਹੈ ਕਿ ਚਿੱਟੇ ਦੇ ਵਿਰੁੱਧ ਚ ਇਕੱਠੇ ਹੋਏ ਲੋਕਾਂ ਦੇ ਕਾਰਨ ਸਰਕਾਰ ਨੂੰ ਹੱਥਾ ਪੈਰਾ ਦੀ ਪੈ ਗਈ ਹੈ। ਇਸ ਨੂੰ ਤੋੜਨ ਦੇ ਲਈ ਸਰਕਾਰ ਇਹੋ ਜਿਹੇ ਹੱਥਕੰਡੇ ਅਪਨਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੈਨੂੰ 4 ਦਿਨ ਦੇ ਗ੍ਰਹਿ ਵਿਭਾਗ ਸੌਂਪੇ ਸਭ ਨਸਾਂ ਤਸਕਰ ਫੜ ਕੇ ਅੰਦਰ ਕਰੋ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਵੱਲੋਂ ਸ਼ੁਰੂ ਕੀਤੀ ਹੈਲਪ ਲਾਇਨ ਨੰਬਰ 93735-93734 ਦੇ ਨਸਾ ਵੇਚਣ ਵਾਲਿਆਂ ਦੀ ਵੀਡੀਓ,ਸੰਪਰਕ ਨੰਬਰ ਭੇਜਣ ਅਸੀ ਤੁਰੰਤ ਹੀ ਉਸ ਤੇ ਕਾਰਵਾਈ ਕਰਾਂਗੇ। ਵਿਧਾਇਕ ਬੈਸ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਹੀ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਚਾਹੀਦਾ ਹੈ ਅਤੇ ਨਸ਼ਿਆਂ ਸਮੇਤ ਨਸ਼ਾ ਮਾਫਿਆ ਦੇ ਖ਼ਿਲਾਫ਼ ਬਹਿਸ ਕਰਵਾਉਣੀ ਚਾਹੀਦੀ ਹੈ ਤਾਂ ਜੋ ਸੂਬੇ ਦੇ ਮਰ ਰਹੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਨਸ਼ਾ ਮਾਫ਼ੀਆਂ ਖ਼ਿਲਾਫ਼ ਖੁੱਲ ਕੇ ਸਾਹਮਣੇ ਆ ਕੇ ਸਾਰਾ ਕੁਝ ਦੱਸਣ ਤਾਂ ਹੀ ਇਹ ਮਸਾਲਾ ਹੱਲ ਹੋਵੇਗਾ ਨਹੀ ਤਾਂ ਉਹ ਦਿਨ ਦੂਰ ਨਹੀ ਜਦੋਂ ਸੂਬੇ ਭਰ ਦੇ ਸਾਰੇ ਨੌਜਵਾਨ ਇਸ ਦਲਦਲ ਵਿੱਚ ਫਸ ਜਾਣਗੇ ਤੇ ਨੌਜਵਾਨਾਂ ਦੇ ਮਾਪੇ ਕੁਝ ਨਹੀ ਕਰ ਸਕਣਗੇ।
(ਗੁਰਭਿੰਦਰ ਗੁਰੀ)