ਸਿੱਖ ਸਪੋਰਟਸ ਕਲੱਬ ਟੌਰੰਗਾ ਵੱਲੋਂ ਸਾਲਾਨਾ ਖੇਡ ਟੂਰਨਾਮੈਂਟ 12 ਅਕਤੂਬਰ ਨੂੰ ਗ੍ਰੀਰਟਨ ਪਾਰਕ ਵਿਖੇ ਕਰਵਾਇਆ ਜਾਵੇਗਾ

ਬੇਅ ਆਫ਼ ਪਲੇਂਟੀ ਸਿੱਖ ਸਪੋਰਟਸ ਕਲੱਬ ਟੌਰੰਗਾ ਵੱਲੋਂ ਆਪਣਾ ਸਲਾਨਾ ਖੇਡ ਟੂਰਨਾਮੈਂਟ 12 ਅਕਤੂਬਰ ਦਿਨ ਐਤਵਾਰ ਨੂੰ ‘ਗ੍ਰੀਰਟਨ ਪਾਰਕ’ ਵਿਖੇ ਕਰਵਾਇਆ ਜਾ ਰਿਹਾ ਹੈ। ਖੇਡ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆ ਸ. ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਇਸ ਦਿਨ ਪੰਜਾਬੀ ਮਾਂ ਖੇਡ ਕਬੱਡੀ, ਫੁੱਟਬਾਲ ਅਤੇ ਵਾਲੀਵਾਲ ਦੇ ਮੈਚਾਂ ਤੋਂ ਇਲਾਵਾ ਬੱਚਿਆਂ ਦੀਆਂ ਮਨਰੋਜਕ ਖੇਡਾਂ ਅਤੇ ਮਹਿਲਾਵਾਂ ਦੇ ਲਈ ਮਿਊਜ਼ੀਕਲ ਚੇਅਰ ਕੰਪੀਟੀਸ਼ਨ ਕਰਵਾਇਆ ਜਾਵੇਗਾ। ਕਲੱਬ ਵੱਲੋਂ ਨਿਊਜ਼ੀਲੈਂਡ ਦੀਆਂ ਸਾਰੀਆਂ ਖੇਡ ਕਲੱਬਾਂ ਅਤੇ ਖ਼ਿਡਾਰੀਆਂ ਨੂੰ ਇਸ ਖੇਡ ਟੂਰਨਾਮੈਂਟ ਦੇ ਵਿਚ ਭਾਗ ਲੈਣ ਦੇ ਲਈ ਖੁੱਲ੍ਹਾ ਸੱਦਾ ਦਿਤਾ ਗਿਆ ਹੈ।
ਇਸ ਤੋਂ ਇਲਾਵਾ ਮਹਿਲਾਵਾਂ ਦੀ ਕਬੱਡੀ ਟੀਮ ‘ਟੀਮ ਨਿਊਜ਼ੀਲੈਂਡ’ ਦੀ ਚੋਣ ਵਾਸਤੇ ਪਹਿਲਾ ਟ੍ਰਾਇਲ ਵੀ ਇਸ ਦੌਰਾਨ ਕੀਤਾ ਜਾਵੇਗਾ। ਜਿਹੜੀਆਂ ਵੀ ਮਹਿਲਾਵਾਂ ਕਬੱਡੀ ਖੇਡ ਦੇ ਲਈ ਆਪਣੀ ਪ੍ਰਤਿਭਾ ਵਿਖਾਉਣਾ ਚਾਹੁੰਣ ਉਹ ‘ਟੀਮ ਨਿਊਜ਼ੀਲੈਂਡ’ ਦੇ ਲਈ ਟ੍ਰਾਇਲ ਦੇ ਸਕਦੀਆਂ ਹਨ। ਜੇਤੂ ਟੀਮਾਂ ਨੂੰ ਟ੍ਰਾਫੀਆਂ ਨਕਦ ਇਨਾਮ ਦਿੱਤੇ ਜਾਣਗੇ। ਇਸ ਖੇਡ ਟੂਰਨਾਮੈਂਟ ਦੌਰਾਨ ਚਾਹ-ਪਾਣੀ ਅਤੇ ਲੰਗਰ ਦੀ ਸੇਵਾ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਦੀ ਸਮੂਹ ਸੰਗਤ ਵੱਲੋਂ ਕਰਵਾਈ ਜਾ ਰਹੀ ਹੈ।