ਕਰੋਨਾ ਵਾਇਰਸ ਕਰਕੇ ਸਰਕਾਰੀ ਐਮਰਜੈਂਸੀ ਦੇ ਚੱਲਦਿਆਂ ਨਿਊਯਾਰਕ ਸਰਕਾਰ ਨੇ ਕੀਤੀ ਸਿੱਖਾਂ ਤੱਕ ਪਹੁੰਚ

ਵਾਇਰਸ ਦੇ ਖ਼ੌਫ਼ ਨਾਲ ਬੰਦ ਜਿਹੇ ਹਲਾਤਾ ਵਿੱਚ ਸਿੱਖ ਪਹੁੰਚਾਉਣਗੇ 28,000 ਹਜ਼ਾਰ ਅਮਰੀਕਨ ਲੋਕਾਂ ਤੱਕ ਮੁਫ਼ਤ ਖਾਣਾ

ਨਿਊਯਾਰਕ, 23  ਮਾਰਚ — ਜਦੋਂ ਅੱਜ ਸਮੁੱਚੀ ਦੁਨੀਆ ਕਰੋਨਾ ਵਾਇਰਸ ਜਿਹੀ ਮਾਹਾਮਾਰੀ ਦੇ ਕਾਰਨ ਘਰਾਂ ਵਿੱਚ ਬੰਦ ਹੌਣ ਲਈ ਮਜਬੂਰ ਹੋ ਗਈ ਹੈ ਉਥੇ ਸਰਕਾਰਾਂ ਵੱਲੋਂ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਹਦਾਇਤਾ ਜਾਰੀ ਹੋਈਆਂ ਹਨ, ਅਜਿਹੇ ਵਿੱਚ ਵੱਡੀ ਮੁਸ਼ਕਿਲ ਲੋਕਾਂ ਤੱਕ ਖਾਣਾ ਪਹੁੰਚਣਾ ਵੱਡਾ ਚੈਲੰਜ  ਹੈ ਖ਼ਾਸ ਕਰਕੇ ਜੋ ੳਲਡ ਕੇਅਰ ਸੈਂਟਰ  ਵਿੱਚ ਰਹਿ ਰਹੇ ਹਨ। ਇਸ ਵੱਡੀ ਮੁਸ਼ਕਿਲ ਸਮੇਂ ਅਮਰੀਕੀ  ਸਰਕਾਰ ਤੇ ਨਿਊਯਾਰਕ ਦੇ ਮੇਅਰ,  ਬਿਲ. ਡੀ ਬਲਾਸਿਉ ਨੇ ਨਿਊਯਾਰਕ ਦੇ ਸਿੱਖਾਂ ਨੂੰ ਯਾਦ ਕੀਤਾ ਹੈ । 

ਨਿਊਯਾਰਕ ਵਿੱਚ ਵਰਲਡ ਸਿੱਖ ਪਾਰਲੀਮੈਟ ਦੀ ਵੈੱਲਫੇਅਰ ਕੌਸਲ , ਅਤੇ ਯੂਨਾਇਟਡ ਸਿੱਖ ਨੇ ਉਸ ਵੇਲੇ ਕਮਰਕੱਸੇ ਕੱਸ ਲਏ ਜਦੋਂ ਨਿਊਯਾਰਕ ਦੇ ਮੇਅਰ ਬਿੱਲ .ਡੀ .ਬਲਾਸਿਉ  ਨੇ ਉਹਨਾਂ ਤੱਕ ਪਹੁੰਚ ਕੀਤੀ ਅਤੇ ਲੰਗਰ ਦੇ ਲਈ ਬੇਨਤੀ ਕੀਤੀ। ਇਸ ਸੰਬੰਧ ਚ’ ਬਾਬੇ ਨਾਨਕ ਵੱਲੋਂ ਲੰਗਰ ਦੀ ਪ੍ਰਥਾ ਨੂੰ ਕਾਇਮ ਰੱਖਦੇ ਹੋਏ।ਵਰਲਡ ਸਿੱਖ ਪਾਰਲੀਮੈਟ ਦੀ ਵੈੱਲਫੇਅਰ ਕੌਸਲ ਨਾਂ ਦੀ ਸੰਸਥਾ ਸੰਗਤਾਂ ਦੇ ਸਹਿਯੋਗ ਨਾਲ ਅੱਗੇ ਆਈ।

ਸੰਸਥਾ ਦੇ ਨੁਮਾਇੰਦਿਆ ਨੇ  ਦੱਸਿਆ ਕਿ ਸਿੱਖ ਸੈਂਟਰ  ਆਫ਼ ਨਿਊਯਾਰਕ ਕਿਊਨਜ ਵਿਲੇਜ ਦੇ ਗੁਰਦੂਆਰਾ ਸਾਹਿਬ ਤੌ ਸੋਮਵਾਰ ਅਤੇ ਬੁੱਧਵਾਰ ਨੂੰ ਸਵੇਰੇ 6:00 ਵਜੇ  28,000 ਹਜ਼ਾਰ ਲੋਕਾਂ ਲਈ ਖਾਣਾ ਤਿਆਰ ਕੀਤਾ ਗਿਆ ਹੈ ਇਸ ਵਿਸ਼ੇਸ਼ ਕਾਰਜ ਲਈ ਗੁਰਦੁਆਰਾ ਸਾਹਿਬ ਦੀ ਰਸੋਈ ਘਰ ਬਕਾਇਦਾ ਸੈਨੇਟਾਇਜ ਕਰ ਲਿਆ ਗਿਆ ਸੀ ਸਾਰੀ ਰਸਦ ਸੇਵਾਦਾਰਾਂ ਵੱਲੋਂ ਗੁਰੂ-ਘਰ ਪਹੁੰਚਾਈ ਗਈ ਹੈ, ਖਾਣਾ  ਬਣਾਉਣ ਸਮੇਂ ਖ਼ਾਸ ਹਦਾਇਤਾ ਦਾ ਵੀ ਖਿਆਲ ਰੱਖਿਆ ਗਿਆ ਹੈ।ਇਸ ਖਾਣੇ ਨੂੰ ਡੱਬਿਆਂ ਵਿੱਚ ਬੰਦ ਕੀਤਾ ਗਿਆ  ਜਿਸ ਨੂੰ ਸਰਕਾਰੀ ਨੁੰਮਾਇਦੇ ਲੌੜਵੰਦਾਂ ਤੱਕ ਪਹੁੰਚਦਾ ਕਰਨਗੇ ।

 ਵੈੱਲਫੇਅਰ ਕੌਸਲ  ਦੇ ਨੁਮਾਇੰਦੇ ਇਸ ਵਿੱਚ ਮਾਣ ਮਹਿਸੂਸ ਕਰ ਰਹੇ ਹਨ ਕਿ ਜਿੱਥੇ ਬਹੁਤ ਸਾਰੇ ਅਦਾਰੇ ਕੋਰੋਨਾ ਕਰਕੇ ਬੰਦ ਹੋ ਗਏ ਹਨ ਅਤੇ ਖਾਣਾ ਬਣਾਉਣ ਵਾਲੇ ਵੱਡੇ ਵੱਡੇ ਅਦਾਰੇ ਵੀ ਛੁੱਟੀ ਕਰ ਗਏ ਹਨ ਅਜਿਹੀ ਸਥਿੱਤੀ ਵਿੱਚ ਨਿਊਯਾਰਕ ਦੇ ਮੇਅਰ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਲੰਗਰ ਤੱਕ ਪਹੁੰਚ ਕੀਤੀ ਹੈ ਤਾਂ ਜੋ ਕੋਈ ਵੀ ਨਿਊਯਾਰਕ ਦਾ ਨਾਗਰਿਕ ਖਾਣੇ ਤੌ ਬਗੈਰ ਨਾਂ ਰਹਿ ਸਕੇ।

Install Punjabi Akhbar App

Install
×