ਸਿੱਖਾਂ ਵੱਲੋਂ ਜਾਰਜ ਫਲਾਇਡ ਦੀ ਹੱਤਿਆ ਤੇ ਅਦਾਲਤੀ ਫ਼ੈਸਲੇ ਦਾ ਸਵਾਗਤ, ਅਮਰੀਕਾ ਵਿੱਚ ਪੁਲਿਸ ਸੁਧਾਰ ਲਈ ਸੱਦੇ ਦਾ ਸਮਰਥਨ

ਵਾਸ਼ਿੰਗਟਨ, ਡੀ.ਸੀ – ਮਿੰਨੀਸੋਟਾ ਸੂਬੇ ’ਚ ਇੱਕ ਗੋਰੇ ਪੁਲਿਸ ਅਧਿਕਾਰੀ, ਡੇਰੇਕ ਚੌਵਿਨ ਨੂੰ ਇੱਕ ਕਾਲੇ ਆਦਮੀ, ਜੋਰਜ ਫਲਾਈਡ ਦੀ ਹੱਤਿਆ ਦੇ ਕੇਸ ਵਿੱਚ ਦੋਸ਼ੀ ਘੋਸ਼ਿਤ ਕੀਤੇ ਜਾਣ ਦੇ ਫੈਸਲੇ ਦਾ ਸਿੱਖ ਭਾਈਚਾਰੇ ਨੇ ਸਵਾਗਤ ਕੀਤਾ ਹੈ।ਚੌਵਿਨ ਨੇ ਪਿਛਲੇ ਸਾਲ 9 ਮਿੰਟ ਤੋਂ ਵੱਧ ਸਮੇਂ ਜੌਰਜ  ਫਲਾਇਡ ਦੀ ਗਰਦਨ ਨੂੰ ਆਪਣੇ ਗੋਡੇ ਦੇ ਹੇਠਾਂ ਰੱਖਿਆ ਸੀ ਜਿਸ ਨਾਲ ਜੋਰਜ ਫਲਾਇਡ  ਦੀ ਮੌਤ ਹੋ ਗਈ ਸੀ ।ਅਮਰੀਕਾ ਵਿਚ ਨਸ਼ਲੀ ਵਿਤਕਰਿਆਂ ਅਤੇ ਪੁਲਿਸ ਦੀ ਬੇਰਹਿਮੀ ਦੇ  ਖਿਲਾਫ ਪੂਰੇ ਦੇਸ਼ ਭਰ ਵਿੱਚ ਮੁਜ਼ਾਹਾਰੇ ਹੋਏ ਅਤੇ ਸੰਸਾਰ ਪੱਧਰ ਤੱਕ ਇਸ ਦਾ ਰੌਲਾ ਪਿਆ ਸੀ।

ਫੈਸਲਿਆਂ ਤੋਂ ਬਾਅਦ ਟਿੱਪਣੀ ਕਰਦਿਆਂ, ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਹਿੰਸਾ ਦੀ ਬਜਾਏ ਸ਼ਾਂਤੀ ਨਾਲ ਫਲਾਇਡ ਦੀ  ਮੌਤ ਅਤੇ ਇਸ ਫ਼ੈਸਲੇ ਦਾ ਪ੍ਰਤਿਕਰਮ ਹੋਣਾ ਚਾਹੀਦਾ ਹੈ।ਰਾਸ਼ਟਰਪਤੀ ਨੇ ਕਿਹਾ, “ਇਹ ਮੇਰੀ ਉਮੀਦ ਅਤੇ ਪ੍ਰਾਰਥਨਾ ਹੈ ਕਿ ਅਸੀਂ ਸਾਰੇ ਇਸ ਦੇਸ਼ ਵਿੱਚ ਸਹੀ ਅਰਥਾਂ ਚ ਨਸ਼ਲੀ  ਬਦਲਾਅ ਲਿਆ ਸਕੀਏ। ਉਪ- ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ  “ਇਹ ਮਹੱਤਵਪੂਰਣ ਤਬਦੀਲੀ ਦਾ ਪਲ ਹੋ ਸਕਦਾ ਹੈ। ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਨੇ ਕਿਹਾ, “ਆਖਰਕਾਰ ਜਿਊਰੀ ਦਾ ਸਹੀ ਫੈਸਲਾ ਹੋਇਆ, ਅਤੇ ਇਸ ਗੱਲ ਦਾ ਭਰੋਸਾ ਹੋਇਆ ਹੈ ਕਿ ਇਸ ਦੇਸ਼ ਵਿੱਚ ਨਿਆਂ ਪ੍ਰਬਲ ਹੈ। ਇਹ ਕੇਸ ਯਾਦ ਕਰਵਾਉਂਦਾ ਰਹੇਗਾ ਕਿ ਕਾਲਿਆਂ ਦਾ ਨਾਜਾਇਜ਼ ਕਤਲੇਆਮ ਪੁਲਸ ਹੱਥੋਂ ਨਹੀ ਬਰਦਾਸ਼ਤ ਕੀਤਾ ਜਾਵੇਗਾ। ਉਹਨਾਂ ਨੇ ਅੱਗੇ ਕਿਹਾ, “ਸਿੱਖ ਜਾਰਜ ਫਲਾਈਡ ਦੇ ਪਰਿਵਾਰ ਲਈ ਅਰਦਾਸ ਕਰ ਰਹੇ ਹਨ।  ਇਸ ਪਰਿਵਾਰ ਅਤੇ ਇਸ ਦੇਸ਼ ਵਿਚਲੇ ਸਾਰੇ ਹੀ ਕਾਲੇ ਮੂਲ ਦੇ ਲੋਕਾਂ ਲਈ ਇਹ ਮੌਤ ਇਕ ਦੁੱਖਦਾਈ ਦੀ ਗੱਲ ਰਹੀ ਹੈ।

ਡਾ: ਰਾਜਵੰਤ ਸਿੰਘ ਨੇ ਅੱਗੇ ਕਿਹਾ, “ਅਸੀਂ ਗੈਰ ਜ਼ਿੰਮੇਵਾਰ ਸੁਰੱਖਿਆ ਅਫਸਰਾਂ ਦੁਆਰਾ ਨਾਜਾਇਜ਼ ਕਾਤਲਾਨਾ ਕਾਰਵਾਈਆਂ ਨੂੰ ਰੋਕਣ ਲਈ ਸਾਰਥਕ ਪੁਲਿਸ ਸੁਧਾਰਾਂ ਲਈ ਰਾਸ਼ਟਰਪਤੀ ਜੋਅ ਬਿਡੇਨ ਦੇ ਯਤਨਾਂ ਦਾ ਪੂਰਨ ਸਮਰਥਨ ਕਰਦੇ ਹਾਂ।  ਇਹ ਫੈਸਲਾ ਸਿਰਫ ਪਹਿਲਾ ਕਦਮ ਹੈ ਅਤੇ ਸਾਨੂੰ ਆਪਣੀਆਂ ਸੰਸਥਾਵਾਂ ਵਿੱਚ ਪ੍ਰਚਲਿਤ ਨਸ਼ਲਵਾਦ ਨੂੰ ਠੀਕ ਕਰਨ ਲਈ ਸਖਤ ਜ਼ੋਰ ਦੇਣਾ ਚਾਹੀਦਾ ਹੈ।ਉਹਨਾਂ ਅੱਗੇ ਕਿਹਾ, “ਸਾਡੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਨਸ਼ਲਵਾਦ ਦੀ ਡੂੰਘੀ ਖਰਾਬੀ ਬਣੀ ਹੋਈ ਹੈ। ਕਾਲੇ ਲੋਕ ਬੇਹਿਸਾਬ ਤਰੀਕੇ ਨਾਲ ਪੁਲਿਸ ਦੀ ਬੇਰਹਿਮੀ ਦਾ ਸ਼ਿਕਾਰ ਰਹਿੰਦੇ ਹਨ। ਸਾਡੀ ਅਰਦਾਸ ਹੈ ਕਿ ਅਸੀਂ ਸਾਰੇ ਇੱਕ ਸੁਰੱਖਿਅਤ ਸਮਾਜ ਦੀ ਤਰਫ ਕੰਮ ਕਰੀਏ ਜਿੱਥੇ ਸਮਾਜਿਕ-ਆਰਥਿਕਤਾ, ਨਸਲ, ਧਰਮ ਜਾਂ ਲਿੰਗ ਦੇ ਆਧਾਰ ਤੇ ਨਿਆਂ ਨੂੰ ਲਾਗੂ ਨਾ ਕੀਤਾ ਜਾਵੇ।ਪਿਛਲੇ ਸਾਲ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ ਸਾਰੇ ਅਮਰੀਕਾ ਚ ਸਿੱਖਾਂ ਨੇ ਵੀ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਸੀ।

Install Punjabi Akhbar App

Install
×