ਨਿੳੂਯਾਰਕ ਚ’ ਯੂ. ਐਨ. ੳ ਦੀ ਕਚਹਿਰੀ ਅੰਦਰ ਜਾ ਕੇ ਸਿੱਖਾਂ ਨੇ ਹਿੰਦ ਹਕੂਮਤ ਨੂੰ ਵੰਗਾਰਿਅਾ

IMG_0336
ਿਨਊਯਾਰਕ 14 ਅਪ੍ਰੈਲ (ਰਾਜ ਗੋਗਨਾ )-ਬੀਤੇ ਦਿਨ ਉਸ ਵਕਤ ਸੰਸਾਰ ਭਰ ਦੇ ਮੁਲਕਾਂ ਅੱਗੇ ਅਤੇ ਦੁਨੀਆਂ ਦੀ ਸਰਵ ਉੱਚ ਸੰਸਥਾ ਮੰਨੀ ਜਾਂਦੀ ਯੂ. ਅੈਨ .ੳ ਦੇ ਅੱਗੇ ਭਾਰਤ ਸ਼ਰਮਸਾਰ ਹੋ ਗਿਆ l ਜਦੋਂ ਯੂ.ਅੈਨ.ੳ ਦੇ ਅੰਦਰ ਭਾਰਤ ਸਰਕਾਰ ਵਲੋਂ ਮਨਾਏ ਜਾ ਰਹੇ ਡਾ ਭੀਮ ਰਾਓ ਅੰਬੇਡਕਰ ਦੇ ਜਨਮ ਸ਼ਤਾਬਦੀ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਸਿੰਘਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰਦਿਆਂ ਅਖੌਤੀ ਭਾਰਤ ਅੰਦਰ ਸਿੱਖ ਕੌਮ ਸਮੇਤ ਹੋਰਨਾਂ ਘੱਟ ਗਿਣਤੀਆਂ ਅਤੇ ਹੋਰ ਭਾੲੀਚਾਰੇ ਉੱਪਰ ਹੋ ਰਹੇ ਜ਼ੁਲਮਾਂ ਨੂੰ ਬੇਨਕਾਬ ਕਰ ਦਿੱਤਾ ਗਿਆ l

IMG_0335

ਇਨਾਂ ਸਿੰਘਾਂ ਵਲੋਂ ਯੋਜਨਾਬੱਧ ਤਰੀਕੇ ਨਾਲ ਪਹਿਲਾਂ ਇਸ ਸਮਾਗਮ ਵਿੱਚ ਦਾਖਲਾ ਲਿਆ ਗਿਆ ਅਤੇ ਜਦੋਂ ਅਖੌਤੀ ਭਾਰਤੀ ਡਾ ਭੀਮ ਰਾਓ ਅੰਬੇਡਕਰ ਦੇ ਸਬੰਧੀ ਝੂਠਾ ਪਿਆਰ ਜਤਾਉਂਦੇ ਹੋਏ ਬਾਬਾ ਸਾਹਿਬ ਦੀ ਸੋਚ ਨੂੰ ਬ੍ਰਾਹਮਣੀਕਰਨ ਦਾ ਚੋਲਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਸ.ਬੂਟਾ ਸਿੰਘ ਖੜੌਦ ਕਨਵੀਨਰ ਅਤੇ ਸ.ਸੁਰਜੀਤ ਸਿੰਘ ਕੁਲਾਰ ਪਰਧਾਨ ਦੀ ਅਗਵਾਹੀ ਵਿਚ ਯੂ. ਅੈਨ.ੳ ਅੰਦਰ ਦਾਖ਼ਲ ਹੋਏ ,ਇਨਾਂ ਸਿੰਘਾਂ ਨੇ ਆਪਣੀਆਂ ਕੁਰਸੀਆਂ ਤੋਂ ਖੜੇ ਹੋ ਕੇ ਦਸਤਾਰਾਂ ਤੇ ਕਾਲੀਆਂ ਪੱਟੀਆਂ ਬੰਨ ਹੱਥਾਂ ਵਿਚ ਜ਼ੁਲਮਾਂ ਦੀ ਦਾਸਤਾਨ ਦੀਆਂ ਤਖਤੀਆਂ ਫੜ ਭਾਰਤ ਨੂੰ ਦੁਨੀਆਂ ਦੀ ਕਚਿਹਰੀ ਵਿੱਚ ਨੰਗਾ ਕਰ ਦਿੱਤਾ l

IMG_0334

ਐਕਸ਼ਨ ਇੰਨਾਂ ਗੁਪਤ ਤੇ ਅਤੇ ਤੇਜੀ ਨਾਲ ਹੋਇਆ ਕਿ ਸਭ ਹੱਥਾਂ ਪੈਰਾਂ ਦੀ ਪੈ ਗਈ ਕੇ ਕੀਤਾ ਕੀ ਜਾਵੇ ? ਦਰਅਸਲ ਸਿੱਖ ਕੌਮ ਦੇ 33 ਸਾਲਾਂ ਦੇ ਸੰਘਰਸ਼ ਵਿੱਚ ਅਜਿਹਾ ਿੲਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਯੂ. ਐਨ.ੳ ਦੇ ਅੰਦਰ ਜਾ ਕੇ ਸਿੱਖ ਕੌਮ ਨੇ ਹਿੰਦ ਹਕੂਮਤ ਨੂੰ ਵੰਗਾਰਿਆ ਹੋਵੇ ਅਤੇ ਹਕੂਮਤ ਦੇ ਨੁਮਾਂਇੰਦੇ ਕੁਝ ਕਰਨ ਵਿੱਚ ਅਸਮਰਥ ਕੇਵਲ ਆਪਣੇ ਵਲੋਂ ਕੀਤੇ ਜ਼ੁਲਮਾਂ ਦੀਆਂ ਤਖਤੀਆਂ ਵੇਖ ਕੇਵਲ ਨੀਵੀਆਂ ਪਾ ਕੇ ਸ਼ਕਲਾਂ ਛੁਪਾਉਣ ਲਈ ਮਜਬੂਰ ਹੋ ਗਏ ਹੋਣ l ਇਸਨੂੰ ਇਤਫ਼ਾਕ ਆਖੋ ਜਾਂ ਅਕਾਲ ਪੁਰਖ ਦੀ ਰਜਾ ਅੱਜ ਦੇ ਹੀ ਦਿਨ 1978 ਵਿੱਚ ਇਸ ਸਮੁਚੇ ਕੌਮੀਂ ਸੰਘਰਸ਼ ਦਾ ਮੁੱਢ ਬੱਝਾ ਸੀ ਤੇ 40 ਸਾਲ ਦਾ ਸਫ਼ਰ ਤਹਿ ਕਰਦਾ ਇਹ ਸੰਘਰਸ਼ ਅੱਜ ਇਥੋਂ ਤੱਕ ਪਹੁੰਚ ਗਿਆ ਕੇ ਉਹ ਹਕੂਮਤ ਜੋ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾਵਰ ਹੋ ਕੇ ਆਈ ਸੀ । ਜਿਸਦੇ ਹੇਠ ਲੱਖਾਂ ਬੇਦੋਸ਼ੇ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ ਅੱਜ ਸੰਸਾਰ ਭਰ ਦੇ ਸਾਹਮਣੇ ਨੰਗੀ ਹੋ ਗਈ l ਇਸ ਵਰਤਾਰੇ ਦੀ ਸੰਸਾਰ ਪੱਧਰ ਤੇ ਸਿੱਖ ਕੌਮ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਓੁਥੇ ਹਿੰਦ ਹਕੂਮਤ ਪੂਰੀ ਤਰਾਂ ਇਸ ਘਟਨਾਂ ਤੋਂ ਬਾਅਦ ਤਿਲਮਿਲਾ ਉੱਠੀ ਹੈ l

Install Punjabi Akhbar App

Install
×