ਸਿੱਖਸ ਆਫ ਅਮੈਰਿਕਾ ਦੇ ਵਫ਼ਦ ਨੇ ਪਾਕਿਸਤਾਨ ਦੇ ਹੋਮ ਮਨਿਸਟਰ ਤੇ ਫੈਡਰਲ ਪਲਾਨਿੰਗ ਮਨਿਸਟਰ ਨਾਲ ਕੀਤੀ ਮੁਲਾਕਾਤ

ਸਿੱਖ ਸ਼ਰਧਾਲੂਆਂ ਲਈ ਆਨ ਅਰਾਈਵਲ ਵੀਜ਼ਾ ਤੇ ਨਨਕਾਣਾ ਸਾਹਿਬ ਨੂੰ ਵਾਲ ਸਿਟੀ ਬਣਾਉਣ ਤੇ ਰੈਜੀਡੈਂਸੀ ਕਾਰਡ ਵਰਗੇ ਮੁੱਦਿਆਂ ਤੇ ਹੋਈਆਂ ਵਿਚਾਰਾਂ – ਜਸਦੀਪ ਜੱਸੀ

(ਵਾਸ਼ਿੰਗਟਨ / ਇਸਲਾਮਾਬਾਦ) —ਸਿੱਖਸ ਆਫ ਅਮੇਰਿਕਾ ਦੇ ਚੇਅਰਮੈਨ ਸਃ ਜਸਦੀਪ  ਸਿੰਘ ਜੱਸੀ’ ਦੀ ਅਗਵਾਈ ਚ’ ਸਿੱਖਸ ਆਫ ਅਮੈਰੀਕਾ ਦਾ ਇਕ ਵਫ਼ਦ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਦੌਰੇ ਤੇ ਹੈ।ਇਸ ਦੌਰਾਨ ਇਸ ਵਫ਼ਦ ਵੱਲੋਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਜਨਾਬ  ਰਾਣਾ ਸਨਾਉੱਲਾ ਅਤੇ ਫੈਡਰਲ ਮਨਿਸਟਰ ਅਹਿਸਾਨ ਇਕਬਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਵਫ਼ਦ ਵਿੱਚ ਚੇਅਰਮੈਨ ਜਸਦੀਪ ਸਿੰਘ ਜੱਸੀ ਦੇ ਨਾਲ ਸਾਜਿਦ ਤਰਾਰ, ਹਰੀ ਰਾਜ ਸਿੰਘ, ਰਤਨ ਸਿੰਘ, ਮੋਨਾ ਸਿੰਘ, ਸੋਨੀਆ ਸਿੰਘ ਅਤੇ ਹਰਮੀਤ ਕੌਰ ਵੀ ਸ਼ਾਮਲ ਸਨ। ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਇਸ ਦੌਰਾਨ ਬਹੁਤ ਹੀ ਅਹਿਮ ਮੁੱਦਿਆਂ ਤੇ ਗੱਲਬਾਤ ਹੋਈ, ਉਨ੍ਹਾਂ ਦੱਸਿਆ ਕਿ ਮਨਿਸਟਰ ਸਾਹਿਬ ਨਾਲ ਸਿੱਖ ਸ਼ਰਧਾਲੂਆਂ ਲਈ ਆਨ ਅਰਾਈਵਲ ਵੀਜ਼ਾ ਵਰਗੇ ਵਿਸ਼ਿਆਂ ਤੇ ਬਹੁਤ ਹੀ ਖੁੱਲ੍ਹ ਕੇ ਵਿਚਾਰਾਂ ਹੋਈਆਂ ਉੱਥੇ ਉਹਨਾਂ ਦੱਸਿਆ ਕਿ ਇਸ ਮੌਕੇ ਨਨਕਾਣਾ ਸਾਹਿਬ ਨੂੰ ਵਾਲ ਸਿਟੀ ਬਣਾਉਣ  ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ । ਜਿਸ ਵਿੱਚ ਪ੍ਰਸਤਾਵ ਰੱਖਿਆ ਗਿਆ ਕਿ ਇਸ ਸਿਟੀ ਵਿੱਚ ਰਹਿਣ ਲਈ ਸਿੱਖਾਂ ਨੂੰ ਰੈਜ਼ੀਡੈਂਸੀ ਕਾਰਡ ਦਿੱਤਾ ਜਾਵੇਗਾ ਤੇ ਉਹ ਇੱਥੇ ਆਪਣੇ ਘਰ ਵੀ ਖ਼ਰੀਦ ਸਕਣਗੇ ਉਨ੍ਹਾਂ ਦੱਸਿਆ ਮਨਿਸਟਰ ਸਾਹਿਬ ਨੇ ਉਨ੍ਹਾਂ ਦੇ ਸੁਝਾਵਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਿਆ ਅਤੇ  ਪਾਕਿਸਤਾਨ ਸਰਕਾਰ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ।