ਕਿਸਾਨ ਅੰਦੋਲਨ ਨੂੰ ਕੁਚਲਣ ਲਈ ਕੇਂਦਰ ਸਰਕਾਰ ਮਨੁੱਖਤਾ ਦਾ ਘਾਣ ਕਰ ਰਹੀ ਹੈ: ਸਿੱਖਸ ਆਫ ਅਮਰੀਕਾ

(ਸ:   ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮੈਰੀਕਾ; ਸ: ਬਲਜਿੰਦਰ ਸਿੰਘ ਸ਼ੰਮੀ ਉਪ- ਪ੍ਰਧਾਨ ਸਿੱਖਸ ਆਫ ਅਮੈਰੀਕਾ)

ਵਾਸ਼ਿੰਗਟਨ, ਡੀ.ਸੀ  —ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ, ਉਪ-ਚੇਅਰਮੈਨ ਸ: ਬਲਜਿੰਦਰ ਸਿੰਘ ਸ਼ੰਮੀ ਜੋ ਸਿੱਖ ਐਸ਼ੋਸੀਏਸ਼ਨ ਗੁਰੂ ਘਰ ਬਾਲਟੀਮੋਰ ਗੁਰੂ ਘਰ ਦੇ ਸਾਬਕਾ ਚੇਅਰਮੈਨ ਨੇ ਦਿੱਲੀ ਚ’ ਚਲ ਰਹੇ ਕਿਸਾਨੀ ਅੰਦੋਲਨ ਦੇ ਚੱਲਦਿਆਂ ਇਕ ਬਿਆਨ ਜਾਰੀ ਕਰਦਿਆਂ ਭਾਰਤ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਸਰਕਾਰ ਵੱਲੋਂ ਕੁਚਲਣ ਦੇ ਰਾਹ ਤੇ ਤੁਰੀ ਹੈ ਅਤੇ ਮਨੁੱਖਤਾ ਦਾ ਘਾਣ ਕਰ ਰਹੀ ਹੈ। ਇੰਨਾਂ ਸਿੱਖ ਆਗੂਆਂ ਨੇ ਕਿਹਾ ਕਿ ਭਾਰਤ ਇਕ ਲੋਕ-ਤੰਤਰ ਦੇਸ਼ ਹੈ ਜਿੱਥੇ ਹਰੇਕ ਵਰਗ ਦੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਪ੍ਰੰਤੂ ਕੇਂਦਰ ਦੀ ਸਰਕਾਰ ਵੱਲੋ  ਕਿਸਾਨਾਂ ਤੇ ਥੋਪੇ ਗਏ ਤਿੰਨ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਸ਼ੁਰੂਆਤ ਚ’ ਪੰਜਾਬ ਤੋ ਦਿੱਲੀ ਜਾਣ ਦੇ ਫ਼ੈਸਲੇ ਤੇ ਕੇਂਦਰ ਸਰਕਾਰ ਦੀ ਸਹਿ ਤੇ ਪਹਿਲੇ ਹਰਿਆਣਾ ਦੀ ਖੱਟੜ ਸਰਕਾਰ ਵੱਲੋ ਕਿਸਾਨਾਂ ਦਾ ਰਸਤਾ ਰੋਕਿਆਂ ਜਦੋ ਹੁਣ ਕਿਸਾਨ ਬਾਰਡਰਾਂ ਤੇ ਪਹੁੰਚੇ ਹਨ ਹੁਣ ਉਹਨਾਂ ਨੂੰ ਖਦੇੜਣ ਲਈ ਉਹਨਾਂ ਨਾਲ ਅਣਮਨੁੱਖੀ ਤਰੀਕਾ ਵਰਤਿਆਂ ਜਾ ਰਿਹਾ ਹੈ। ਇੰਨਾਂ ਸਿੱਖ ਆਗੂਆ ਨੇ ਇਹ ਵੀ ਕਿਹਾ ਕਿ ਲਾਲ ਕਿਲੇ ਉੱਤੇ ਵੜਾਏ ਗਏ ਕੇਸਰੀ ਝੰਡੇ ਨੂੰ ਇਕ ਆਧਾਰ ਬਣਾ ਕੇ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਹੈ। ਅਤੇ ਸਰਕਾਰ ਕਿਸਾਨਾਂ ਤੇ ਮਨੁੱਖੀ ਤਸ਼ਦੱਦ ਢਾਹ ਰਹੀ ਹੈ। ਪੌਪ ਸਟਾਰ ਰਿਹਾਨਾ ਅਤੇ ਵਾਤਾਵਰਣ  ਕਾਰਕੁੰਨ ਗਰੇਟਾ ਤੇ  ਮੋਦੀ ਸਰਕਾਰ ਦੀ ਦਖਲਅੰਦਾਜੀ ਤਾਹਿਤ ਦਿੱਲੀ ਪੁਲਿਸ ਵਲੋ ਪਰਚੇ ਦਰਜ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਸਰਕਾਰ ਦੀ ਬੁਖਲਾਹਟ ਭਰੀ ਕਾਰਵਾੲੀ ਕਰਾਰ ਦਿੱਤਾ। ਮੋਰਚੇ ਤੇ ਬੈਠੇਬੱਚੇ, ਅੋਰਤਾਂ ਦੇ ਨਾਲ ਪਰਿਵਾਰਾਂ ਸਮੇਤ ਬੈਠੇ ਕਿਸਾਨਾਂ ਜਿੰਨਾਂ ਨੂੰ ਵੋਟਾਂ ਵੇਲੇ ਅੰਨਦਾਤਾ ਕਿਹਾ ਜਾਂਦਾ ਸੀ ਦਾ ਬਿਜਲੀ, ਪਾਣੀ ਅਤੇ ਨੈੱਟ ਦੀਅਾਂ ਸੇਵਾਵਾਂ ਬੰਦ ਕਰਨਾ ਕਿਰਤੀ ਲੋਕਾਂ ਨਾਲ ਦੁਸ਼ਮਣੀ ਵਾਲੇ ਰਿਸ਼ਤੇ ਦੀ ਨਿਸ਼ਾਨੀ ਹੈ।

Install Punjabi Akhbar App

Install
×