ਸਿੱਖਸ ਆਫ ਅਮਰੀਕਾ ਸੰਸਥਾ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਾਸ਼ਿੰਗਟਨ ਡੀ. ਸੀ. ’ਚ ਭਾਰਤੀ ਅੰਬੈਂਸੀ ਨੂੰ ਦਿੱਤਾ ਮੰਗ ਪੱਤਰ

ਵਾਸ਼ਿੰਗਟਨ—ਸਿੱਖਸ ਆਫ ਅਮਰੀਕਾ ਨਾਂ ਦੀ ਸੰਸਥਾ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇਂ ਚੇਅਰਮੈਨ ਜਸਦੀਪ ਸਿੰਘ ਜੱਸੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ,ਬਾਲਟੀਮੋਰ ਸੂਬੇ ਦੇ ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ,ਗੁਰਚਰਨ ਸਿੰਘ,ਦਲਬੀਰ ਸਿੰਘ ਬੋਰਡ ਮੈਂਬਰ ਸਿੱਖਸ ਆਫ਼ ਅਮਰੀਕਾ ਨੇ ਅੰਬੈਂਸੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਇਕ ਮੰਗ ਪੱਤਰ ਸੌਂਪਿਆਂ। ਜਿਸ ਵਿੱਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਸਿੱਖ-ਅਮਰੀਕਨ ਕਮਿਊਨਿਟੀ ਤੁਹਾਡੀ ਸਰਕਾਰ ਦੁਆਰਾਂ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਖੇਤੀ ਕਾਨੂੰਨਾਂ ਨੂੰ ਮੰਨ ਕੇ ਕਿਸਾਨੀ ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰੋ ਅਤੇ ਇਸ ਤੇ ਆਪ ਨੂੰ ਬੈਠ ਕੇ ਵਿਚਾਰਿਆ ਜਾਣਾ ਚਾਹੀਦਾ ਹੈ। ਕਿਸਾਨ ਅੰਦੋਲਨ ਜਿੱਥੇ ਭਾਰਤ ਦੇ ਪੰਜਾਬ, ਹਰਿਆਣਾ, ਯੂ.ਪੀ, ਰਾਜਸਥਾਨ ਤੋ ਇਲਾਵਾ ਕੇਰਲਾ, ਤਾਮਿਲਨਾਡੂ ਵਰਗੇ ਦੱਖਣੀ ਸੂਬਿਆਂ ਦੇ ਕਿਸਾਨ ਵੀ ਹੁਣ ਤੁਲ ਫੜ੍ਹ ਬੈਠੇ ਹਨ ਅਤੇ ਕਿਸਾਨਾਂ ਦੁਆਰਾਂ ਕੀਤੇ ਗਏ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਵਿਰੁੱਧ ਸਰਕਾਰ ਵੱਲੋਂ ਹਮਲਾਵਾਰਤਾ ਲੋਕ ਤੰਤਰੀ ਸਿਧਾਂਤਾਂ ਦੇ ਵਿਰੁੱਧ ਹੋਵੇਗਾ ਅਤੇ  ਦੇਸ਼ ਵਿੱਚ ਲੱਖਾਂ ਕਿਸਾਨਾਂ ਵੱਲੋਂ ਤਿੰਨ ਨਵੇ ਕਾਨੂੰਨਾ ਦਾ ਪ੍ਰਦੇਸ਼ਾਂ ਵਿੱਚ  ਵੀ ਵਿਰੋਧ ਹੋ ਰਿਹਾ ਹੈ। ਭਾਵੇਂ ਕੋਈ ਸ਼ੱਕ ਨਹੀਂ ਇਹ ਨਵੇਂ ਕਾਨੂੰਨ ਸਰਕਾਰ ਨੇ ਕਿਸਾਨੀ ਦੀ ਬੇਹਤਰੀ ਲਈ ਲਿਆਂਦੇ ਗਏ ਸਨ ਪਰ ਅਸੀਂ ਵੇਖਦੇ ਹਾਂ ਕਿ ਕਿਸਾਨ ਇਹ ਕਾਨੂੰਨ ਨਹੀਂ ਚਾਹੁੰਦੇ ਅਤੇ ਅਸੀਂ ਇੰਨਾਂ ਕਾਨੂੰਨਾਂ ਖਿਲਾਫ ਅਤਿਅੰਤ ਸ਼ੰਦੇਸ ਦੇ ਰਹੇ ਹਾਂ ਅਤੇ ਇੰਨੇ ਵੱਡੇ ਪੱਧਰ ਤੇ ਵਿਰੋਧ ਕਰਨਾ ਸ਼ਪਸਟ ਫ਼ਤਵਾ ਹੈ ਕਿ ਕਿਸਾਨ ਇੰਨਾਂ ਕਾਨੂੰਨਾਂ ਨੂੰ ਨਹੀਂ ਚਾਹੁੰਦੇ ਅਤੇ ਇਹ ਕਾਨੂੰਨ ਰੱਦ ਕਰੋ।

Install Punjabi Akhbar App

Install
×