ਸਿੱਖਸ ਆਫ ਅਮਰੀਕਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਫਤ ਸੇਵਾ ਕਰਤਾਰਪੁਰ ਲਾਂਘੇ ਸਬੰਧੀ ਦਿੱਤਾ ਮੰਗ ਪੱਤਰ

(ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਕਰਤਾਰਪੁਰ ਕੋਰੀਡੋਰ ਸੰਬੰਧੀ ਦਮਦਮਾ ਸਾਹਿਬ ਮੁਫ਼ਤ ਸੇਵਾ ਦੇਣ ਸੰਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਪੱਤਰ ਦਿੰਦੇ ਹੋਏ)

ਨਿਊਯਾਰਕ, 19 ਨਵੰਬਰ –  ਸਿੱਖਸ ਆਫ ਅਮਰੀਕਾ ਕਰਤਾਰਪੁਰ ਕੋਰੀਡੋਰ ਰਾਹੀਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਮੁਫਤ ਸੇਵਾ ਦੇਣ ਸਬੰਧੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦਫਤਰ ਦੀ ਭਾਲ ਵਿੱਚ ਹੈ। ਜਿਸ ਸਬੰਧੀ ਉਹਨਾ ਨੇ ਇੱਕ ਪੱਤਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੋਪਿਆ ਗਿਆ ਹੈ।ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਹਦਾਇਤਾਂ ਤੇ ਸਕੱਤਰ ਵਲੋਂ ਸਾਰੇ ਇਤਿਹਾਸਕ ਗੁਰੂਘਰਾਂ ਦੇ ਮੈਨੇਜਰਾਂ ਨੂੰ ਸਰਕੂਲਰ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਗੁਰੂਘਰਾਂ ਵਿੱਚ ਸਪੀਕਰ ਰਾਹੀਂ ਅਨਾਊਂਸਮੈਂਟਾਂ ਵੀ ਕਰਵਾ ਰਹੇ ਹਾਂ।
ਜਿਹੜੀਆਂ ਵੀ ਨਾਨਕ ਨਾਮ ਲੇਵਾ ਸੰਗਤਾਂ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੀਆ ਹਨ, ਉਨ੍ਹਾਂ ਨੂੰ ਗੁਰੂਘਰਾਂ ਦੇ ਰਿਕਾਰਡ ਕੀਪਰ ਤੇ ਕੰਪਿਊਟਰ ਟਾਈਪਿਸਟ ਮੁਫਤ ਫਾਰਮ ਭਰਨ ਦੀ ਸੇਵਾ ਪ੍ਰਦਾਨ ਕਰਨਗੇ। ਪ੍ਰਵਾਨਗੀ ਆਉਣ ਉਪਰੰਤ 50-50 ਦਾ ਜਥਾ ਬੱਸਾਂ ਰਾਹੀਂ ਡੇਰਾ ਬਾਬਾ ਨਾਨਕ ਤੱਕ ਭੇਜਿਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸਿੰਘ ਸਾਹਿਬ ਜੀ ਨੇ ਮਿਲਣ ਉਪਰੰਤ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨਾਲ ਕੀਤਾ ਹੈ।ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨੇ ਦੱਸਿਆ  ਕਿ ਉਹ ਜਿੰਨਾ ਚਿਰ ਦਮਦਮਾ ਸਾਹਿਬ ਹਨ।ਉਹ ਰੋਜ਼ਾਨਾ ਰਜ਼ਿਸਟ੍ਰੇਸ਼ਨ ਕਰਵਾਉਣ ਵਾਲੀਆਂ ਸੰਗਤਾਂ ਦੀ ਸੂਚੀ ਪ੍ਰਾਪਤ ਕਰਿਆ ਕਰਨਗੇ। ਜੇਕਰ ਕੋਈ ਖਾਮੀ ਦੇਖੀ ਗਈ ਤਾਂ ਉਹ ਪ੍ਰਾਈਵੇਟ ਤੌਰ ਤੇ ਮੁਫਤ ਸੇਵਾ ਕਰਤਾਰਪੁਰ ਲਾਂਘਾ ਦਫਤਰ ਦਮਦਮਾ ਸਾਹਿਬ ਖੋਲ੍ਹਣਗੇ। ਜਿਸ ਨੂੰ ਇੱਕ ਜਨਵਰੀ ਤੋਂ ਚਾਲੂ ਕਰ ਦਿੱਤਾ ਜਾਵੇਗਾ। ਜਿਸ ਲਈ ਸਥਾਨਕ ਸਖਸ਼ੀਅਤਾਂ ਦਾ ਸਹਿਯੋਗ ਲਿਆ ਜਾਵੇਗਾ। ਆਸ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸੂਚਨਾ ਬੋਰਡ ਲਾ ਕੇ ਕਰਤਾਰਪੁਰ ਕੋਰੀਡੋਰ ਦਰਸ਼ਨ ਸੇਵਾ ਤੁਰੰਤ ਸ਼ੁਰੂ ਕਰੇਗਾ। ਜਿਸ ਦੀ ਸਿੱਖਸ ਆਫ ਅਮਰੀਕਾ ਸ਼ਲਾਘਾ ਕਰਦਾ ਹੈ। ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇਂ ਸੰਗਤਾ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਸ਼ਰੋਮਣੀ ਕਮੇਟੀ ਤੁਰੰਤ ਕਰੇ। ਕਿਉਂਕਿ ਸੰਗਤਾਂ ਲੰਗਰ ਤੇ ਰਿਹਾਇਸ਼ ਨੂੰ ਤਰਸ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਕਰਤਾਰਪੁਰ ਲਾਂਘੇ ਰਾਹੀਂ ਦਰਸ਼ਨ ਕਰਨ ਵਾਲੀਆ ਸੰਗਤਾ ਨੇ ਕੀਤਾ ਹੈ। ਜਿਸ ਦਾ ਨੋਟਿਸ ਸਿੱਖਸ ਆਫ ਅਮਰੀਕਾ ਦੀਆ ਸੰਗਤਾ ਨੇ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਐਕਸ਼ਨ ਕਰਕੇ ਸੰਗਤਾ ਨੂੰ ਰਾਹਤ ਦੇਣ। ਨਹੀਂ ਤਾਂ ਸਿੱਖਸ ਆਫ ਅਮਰੀਕਾ ਆਪਣੇ  ਪੱਧਰ ਤੇ ਲੰਗਰ ਤੇ ਰਿਹਾਇਸ਼ ਦਾ ਪੂਰਾਪ੍ਰਬੰਧ ਕਰੇਗੀ।