ਸਿੱਖਸ ਆਫ ਅਮਰੀਕਾ ਤੇ ਨੈਸ਼ਨਲ ਕਾਂਸਲ ਆਫ ਅਮਰੀਕਨ ਇੰਡੀਅਨ ਐਸੋਸ਼ੀਏਸ਼ਨ ਨੇ ਮਿਲ ਕੇ ਭਾਰਤ ਦੇ ਕੋਰੋਨਾ ਪੀੜ੍ਹਤਾ ਦੀ ਰਾਹਤ ਲਈ ਜੱਦੋ ਜਹਿਦ ਸ਼ੁਰੂ

ਵਾਸ਼ਿੰਗਟਨ —ਸਿੱਖਸ ਆਫ ਅਮਰੀਕਾ ਦੇਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਅਮਰੀਕਾ ਦੀ ਇਕ ਹੋਰ ਵੱਡੀ ਸੰਸਥਾ ਨੈਸ਼ਨਲ ਕਾਂਸਲ ਆਾਫ ਅਮਰੀਕਨ ਇੰਡੀਅਨ ਐਸੋਸੀਏਸ਼ਨ ਦੇ ਨਾਲ ਮਿਲ ਕੇ ਭਾਰਤ ਵਿੱਚ ਕੋਵਿੰਡ ਦੇ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰ ਭੇਜਣ ਦਾ ਇਕ ਵੱਡਾ ਫੈਸਲਾ ਲਿਆ ਹੈ। ਇਸ ਸੰਬੰਧ ਚ’ ਨੈਸ਼ਨਲ ਕਾਂਸਲ ਆਫ ਅਮਰੀਕਨ ਇੰਡੀਅਨ ਐਸੋਸ਼ੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਉਹਨਾਂ ਦਾ ਟੀਚਾ 200 ਆਕਸੀਜਨ ਕੰਨਸੈਟਰੇਟਰ ਅਤੇ ਹੋਰ ਮਦਦ ਜਲਦੀ ਤੋ ਜਲਦੀ ਭਾਰਤ ਭੇਜੀ ਜਾਵੇਗੀ। ਇੰਨਾਂ ਆਗੂਆਂ ਨੇ ਕਿਹਾ ਕਿ ਸਾਡੀ ਇੱਥੋਂ ਦੇ ਇਕ  ਵੱਡੇ ਹਸਪਤਾਲ ਤੇ ਕੰਨਸੈਟਰੇਟਰ ਬਣਾਉਣ ਵਾਲੀ ਕੰਪਨੀ ਨਾਲ ਗੱਲਬਾਤ ਹੋ ਗਈ ਹੈ।

Welcome to Punjabi Akhbar

Install Punjabi Akhbar
×
Enable Notifications    OK No thanks