‘ਸਿੱਖਸ ਆਫ ਅਮਰੀਕਾ’ ਦੀ 2018 ਦੀ ਪਲੇਠੀ ਮੀਟਿੰਗ ‘ਚ ਅਹਿਮ ਫੈਸਲੇ

image1 (1)

ਮੈਰੀਲੈਂਡ – ‘ਸਿੱਖਸ ਆਫ ਅਮਰੀਕਾ’ ਸੰਸਥਾ ਦੇ ਸਮੂੰਹ ਡਾਇਰੈਕਟਰਾਂ ਦੀ ਮੀਟਿੰਗ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਦੀ ਸਰਪ੍ਰਸਤੀ ਹੇਠ ਜੀਯੂਲ ਆਫ ਇੰਡੀਆ ਰੈਸਟੋਰੈਂਟ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਸਾਰੇ ਡਾਇਰੈਕਟਰਾਂ ਨੂੰ ਜੀ ਆਇਆਂ ਆਖਕੇ ਕੀਤੀ ਗਈ। ਮੀਟਿੰਗ ਦੇ ਏਜੰਡੇ ਸਬੰਧੀ ਉਨ੍ਹਾਂ ਵਲੋਂ ਵਿਸ਼ੇਸ਼ ਚਾਨਣਾ ਪਾਇਆ ਗਿਆ। ਉਪਰੰਤ ਜਸਦੀਪ ਸਿੰਘ ਜੱਸੀ ਚੇਅਰਮੈਨ ਨੂੰ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਤੋਰਨ ਲਈ ਸੱਦਾ ਦਿੱਤਾ।

ਜਸਦੀਪ ਸਿੰਘ ਜੱਸੀ ਚੇਅਰਮੈਨ ਨੇ ਕਿਹਾ ਕਿ ਇਸ ਸਾਲ ਚਾਰ ਜੁਲਾਈ ਨੂੰ ਸਿੱਖਾਂ ਦਾ ਫਲੋਟ ਵਿਸ਼ੇਸ਼ ਮਿਸ਼ਨ ਦਾ ਪ੍ਰਤੀਕ ਹੋਵੇਗਾ। ਜਿਸ ਸਬੰਧੀ ਹਾਜ਼ਰੀਨ ਨੇ ਵੱਖ-ਵੱਖ ਸੁਝਾਅ ਦਿੱਤੇ। ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ‘ਮਨੁੱਖਤਾ ਦੀ ਸੇਵਾ’ ਮਿਸ਼ਨ ਹੇਠ ਫਲੋਟ ਨੂੰ ਤਿਆਰ ਕੀਤਾ ਜਾਵੇ। ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ‘ਸਾਂਝੀਵਾਲਤਾ ਦਾ ਪ੍ਰਤੀਕ’ ਫਲੋਟ ਉਜਾਗਰ ਕੀਤਾ ਜਾਵੇ।ਮਨਪ੍ਰੀਤ ਸਿੰਘ ਨੇ ਕਿਹਾ ਕਿ ਅਮਰੀਕਾ ਦੀ ਅਜ਼ਾਦੀ ਅਤੇ ਸਿੱਖਾਂ ਦੀ ਅਮਰੀਕਾ ਨੂੰ ਦੇਣ ਸਬੰਧੀ ਫਲੋਟ ਦਰਸਾਇਆ ਜਾਵੇ। ਸੋ ਸਰਬਸੰਮਤੀ ਨਾਲ ਫਲੋਟ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਜੱਸੀ, ਗਿੱਲ, ਸੋਨੀ ਅਤੇ ਮਠਾਰੂ ਦੀ ਸ਼ਮੂਲੀਅਤ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸਿੱਖਸ ਆਫ ਅਮਰੀਕਾ ਨੂੰ ਪ੍ਰਫੁੱਲਤ ਕਰਨ ਲਈ ਵਿਸਾਖੀ ਨੂੰ ਸਮਰਪਿਤ ਕਮਿਊਨਿਟੀ ਰਾਤਰੀ ਭੋਜ ਈਵੈਂਟ ਰੱਖਣ ਨੂੰ ਪ੍ਰਵਾਨਗੀ ਦਿੱਤੀ ਗਈ। ਜਿਸ ਸਬੰਧੀ ਵੱਖ ਵੱਖ ਕਮੇਟੀਆ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸੋਵੀਨਰ ਕੱਢਣ ਦਾ ਵੀ ਐਲਾਨ ਕੀਤਾ ਗਿਆ। ਸਿੱਖਸ ਆਫ ਅਮਰੀਕਾ 2018 ਵਿੱਚ ਸਿੱਖ ਪਹਿਚਾਣ, ਸਿੱਖਾਂ ਦੀਆਂ ਪ੍ਰਾਪਤੀਆਂ, ਸਿੱਖਾਂ ਦੀ ਵੱਖ-ਵੱਖ ਸਰਕਾਰੀ ਖੇਤਰਾਂ ਵਿੱਚ ਸ਼ਮੂਲੀਅਤ ਆਦਿ ਨੂੰ ਉਜਾਗਰ ਕਰਨ ਸਬੰਧੀ ਵੱਡੇ ਪੱਧਰ ਤੇ ਈਵੈਂਟ ਦਾ ਅਯੋਜਨ ਕੀਤਾ ਜਾਵੇਗਾ।
ਅਖੀਰ ਵਿੱਚ ਮੀਤਾ ਸਲੂਜਾ ਵਲੋਂ ਆਏ ਡਾਇਰੈਕਟਰਾਂ ਦਾ ਧੰਨਵਾਦ ਕੀਤਾ ਜਿਸ ਵਿੱਚ ਸੁਰਿੰਦਰ ਸਿੰਘ ਆਰਚੀਟੈਕਟ, ਡਾ. ਦਰਸ਼ਨ ਸਿੰਘ ਸਲੂਜਾ, ਮਨਪ੍ਰੀਤ ਸਿੰਘ ਮਠਾਰੂ, ਬਲਜਿੰਦਰ ਸਿੰਘ ਸ਼ੰਮੀ, ਕੰਵਲਜੀਤ ਸਿੰਘ ਸੋਨੀ, ਡਾ. ਸੁਰਿੰਦਰ ਸਿੰਘ ਗਿੱਲ ਅਤੇ ਜਸਦੀਪ ਸਿੰਘ ਜੱਸੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਮੂਹ ਡਾਇਰੈਕਟਰਾਂ ਵਲੋਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ ਅਤੇ ਦਿੱਤੇ ਕੰਮਾਂ ਸਬੰਧੀ ਉਹ ਸਮੇਂ-ਸਮੇਂ ਪ੍ਰਧਾਨ ਕੰਵਲਜੀਤ ਸਿੰਘ ਸੋਨੀ ਅਤੇ ਜਸਦੀਪ ਸਿੰਘ ਜੱਸੀ ਚੇਅਰਮੈਨ ਨੂੰ ਅਵਗਤ ਕਰਵਾਇਆ ਕਰਨਗੇ।
ਸਿਖਸ ਆਫ ਅਮਰੀਕਾ ਦੀ ਇਸ ਪਲੇਠੀ ਮੀਟਿੰਗ ਦੇ ਫੈਸਲਿਆਂ ਨਾਲ ਸਿੱਖ ਕਮਿਊਨਿਟੀ ਦੀ ਹੋਂਦ ਜਿੱਥੇ ਮਜ਼ਬੂਤ ਹੋਵੇਗੀ, ਉੱਥੇ ਇਸ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਣਗੀਆਂ। ਆਸ ਹੈ ਕਿ ਇਹ ਸਿੱਖਸ ਆਫ ਅਮਰੀਕਾ ਸੰਸਥਾ ਅਮਰੀਕਾ ਦੀ ਸਰਵੋਤਮ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਵੇਗੀ, ਜਿਸ ਦੇ ਯੁਨਿਟ ਦੂਜੀਆਂ ਸਟੇਟਾਂ ਵਿੱਚ ਸ਼ੁਰੂ ਕਰਨ ਨੂੰ ਵੀ ਤਰਜੀਹ ਦਿੱਤੀ ਗਈ ਹੈ।

Install Punjabi Akhbar App

Install
×