ਅਮਰੀਕਨ ਸਿੱਖਾਂ ਦੀ ਇਕ ਜਥੇਬੰਦੀ ਮੋਹਨ ਭਾਗਵਤ ਅਤੇ ਯੋਗੀ ਦਾ ਸ਼ਿਕਾਗੋ ਵਿਖੇਂ ਵਿਰੋਧ ਕਰੇਗੀ 

unnamed

ਨਿਊਯਾਰਕ, 3  ਸਤੰਬਰ – ਪਿਛਲੇ ਦਿਨੀਂ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਆਪਣੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਅਤੇ ਕੈਲੀਫੋਰਨੀਆ ਚ’ਦੋ ਵਾਰ ਹਮਲੇ ਤੋਂ ਬਾਅਦ ਹੁਣ ਇਥੋ ਦੀ ਸਿੱਖ ਕੋਆਰਡੀਨੇਸ਼ਨ ਨਾਂ ਦੀ ਇਕ ਸਿੱਖ ਜੱਥੇਬੰਦੀਆਂ ਨੇ ਹੁਣ ਹੋਰ ਭਿਆਨਕ ਰੂਪ ਧਾਰਦਿਆਂ ਆਰ.ਐਸ.ਐਸ. ਦੇ ਮੁੱਖੀ ਮੋਹਨ ਭਾਗਵਤ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੂੰ ਚਿਤਾਵਨੀ ਦਿੱਤੀ ਹੈ ਕਿ ਇਹ ਲੋਕ ਅਮਰੀਕਾ ਦੀ ਧਰਤੀ ਤੇ ਸੋਚ ਸਮਝ ਕੇ ਪੈਰ ਧਰਨ ਕਿਉਂਕਿ ਇੰਨਾਂ ਦਾ ਸਿੱਖਾ ਪ੍ਰਤੀ ਵਿਰੋਧੀ ਗਤੀਵਿਧੀਆਂ ਕਾਰਨ ਇੱਥੋਂ ਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ।ਇਸ ਸਬੰਧ ਵਿਚ ਇੱਥੋਂ ਦੀ ਈਸਟ ਕੋਸਟ ਅਮਰੀਕਾ ਦੀ ਸਿੱਖ ਕੁਆਰਡੀਨੇਸ਼ਨ ਕਮੇਟੀ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਨਿਊਯਾਰਕ ਆਧਾਰਿਤ ਇਸ ਸਿੱਖ ਸੰਸਥਾ ਨੇ ਉਥੋਂ ਦੀਆਂ ਹੋਰ ਸਿੱਖ ਜੱਥੇਬੰਦੀਆਂ ਨਾਲ ਬੀਤੇ ਦਿਨ ਇਕ  ਮੀਟਿੰਗ ਕਰਕੇ ਇਸ ਮਾਮਲੇ ਵਿੱਚ ਲਾਮਬੰਦ ਹੋਣ ਦੀ ਅਪੀਲ ਕਰਦਿਆਂ ਸਿੱਖ ਵਿਰੋਧੀ ਲੋਕਾਂ ਦੇ ਖਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਇਸ ਸਿੱਖ ਜੱਥੇਬੰਦੀ ਨੇ ਉਕਤ ਹਿੰਦੂ ਆਗੂਆਂ ਦੇ ਘਿਰਾਉ ਦੇ ਸੱਦੇ ਸੰਬੰਧੀ ਮਾਖੌਲੀਆ ਚਿੱਤਰ ਬਣਾ ਕੇ ਕੁਝ ਪੋਸਟਰ ਵੀ ਛਪਾਏ ਲਏ ਹਨ ਜਿਸ ਵਿਚ ਲਿਿਖਆ ਹੈ ਕਿ ਅਸੀਂ ਫਿਰ ਨਹੀਂ ਆਵਾਂਗੇ। ਇਨ੍ਹਾਂ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਆਗੂ ਸਿੱਖ ਵਿਰੋਧੀ ਸੋਚ ਵਾਲੇ ਹਨ ਤੇ ਇਹੋ ਜਿਹੇ ਸੋਚ ਵਾਲੇ ਵਿਅਕਤੀਆਂ ਨੂੰ ਉਹ ਇਥੇ  ਬਰਦਾਸ਼ਤ ਨਹੀਂ ਕਰਨਗੇ। ਿੲਥੇ ਇਹ ਦੱਸਣਯੋਗ ਹੈ ਕਿ ਆਰ.ਆਰ.ਐਸ ਦੇ ਮੁਖੀ ਮੋਹਨ ਭਾਗਵਤ ਅਤੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ 7 ਤੋਂ 9 ਸਤੰਬਰ ਤੱਕ ਸ਼ਿਕਾਗੋ ਯੂ.ਐਸ.ਏ ਵਿਖੇਂ ਭਾਰਤੀ ਮੂਲ ਦੇ ਲੋਕਾਂ ਨਾਲ ਇਕ ਵਿਸ਼ੇਸ਼ ਮਿਲਣੀ ਕਰਨ ਆ ਰਹੇ ਹਨ ਜੋ ਜਿਸ ਦਾ ਪ੍ਰਬੰਧ ਹੋਟਲ ਲੋਮਬਾਰਡ ਸ਼ਿਕਾਗੋ ਵਿਖੇਂ ਕੀਤਾ ਗਿਆ ਹੈ।ਜਿੱਥੇ ਇਹ ਸੰਸਥਾ ਉਹਨਾਂ ਦਾ ਵਿਰੋਧ ਕਰਨ ਸ਼ਿਕਾਗੋ ਵਿਖੇਂ ਪੁਜੇਗੀ ।

Welcome to Punjabi Akhbar

Install Punjabi Akhbar
×