ਕੈਲੀਫੋਰਨੀਆ ਸੂਬੇ ਦੀ ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ  

FullSizeRender (2)

ਸਾਨ ਫਰਾਂਸਿਸਕੋ — ਬੀਤੇਂ ਦਿਨ ਡੈਮੋਕ੍ਰੇਟਿਕ ਪਾਰਟੀ ਦੀ ਕੰਨਵੈਨਸ਼ਨ ਇਸ ਵਾਰ ਕੈਲੀਫੋਰਨੀਆ ਦੇ ਸਾਨ ਫਰਾਂਸਿਸਕੋ ਵਿਖੇ ਹੋਈ, ਜਿਸ ਵਿਚ ਕੈਲੀਫੋਰਨੀਆ ਭਰ ਤੋਂ 3 ਹਜ਼ਾਰ ਦੇ ਕਰੀਬ ਚੁਣੇ ਹੋਏ ਡੈਲੀਗੇਟਾਂ ਨੇ ਹਿੱਸਾ ਲਿਆ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸਮੂਹ ਡੈਲੀਗੇਟਾਂ ਅਤੇ ਲੀਡਰਾਂ ਦਾ ਸਵਾਗਤ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਅਮਰੀਕਾ ਦੀ ਰਾਸ਼ਟਰਪਤੀ ਦੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੇ 23 ਉਮੀਦਵਾਰਾਂ ਵਿਚੋਂ 15 ਉਮੀਦਵਾਰਾਂ ਨੇ ਹਿੱਸਾ ਲਿਆ ਅਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ, ਜਿਨ੍ਹਾਂ ‘ਚ ਕਮਲਾ ਹੈਰਿਸ, ਬਰਨੀ ਸੈਂਡਰਜ਼, ਜੌਹਨ ਹੈਕਨਲੂਪਰ, ਐਲਿਜ਼ਾਬੈਥ ਵਾਰਨ, ਪਿਟ ਬੁਟੀਗੀਗ, ਕੋਰੀ ਬੁੱਕਰ, ਜੂਲੀਅਨ ਕੈਸਟਰੋ, ਜੌਹਨ ਡੈਲਾਨੀ, ਜੇਅ ਇਨਸਲੀ, ਕ੍ਰਿਸਟਨ ਗਿਲੀਬਰਾਂਡ, ਬੇਟੋ ਰੋੜਕੇ, ਮੈਰੀਅਨ ਵਿਲੀਅਮਸਨ, ਤੁਲਸੀ ਗਬਾਰਡ, ਐਰਿਕ ਸਵਾਲਵੈਲ, ਐਮੀ ਕਲੋਬੁਚਰ ਸ਼ਾਮਲ ਸਨ। ਇਸ ਤੋਂ ਇਲਾਵਾ ਕੈਲੀਫੋਰਨੀਆ ਦੇ ਹੋਰ ਵੀ ਉੱਚ ਕੋਟੀ ਦੇ ਚੁਣੇ ਹੋਏ ਆਗੂ ਹਾਜ਼ਰ ਸਨ।

ਇਸ ਦੌਰਾਨ ਰਸਟੀ ਹਿੱਕਸ ਨੂੰ ਕੈਲੀਫੋਰਨੀਆ ਡੈਮੋਕ੍ਰੇਟਿਕ ਪਾਰਟੀ ਦਾ ਨਵਾਂ ਚੇਅਰਮੈਨ ਚੁਣਿਆ ਗਿਆ। ਬਹੁਤੇ ਉਮੀਦਵਾਰਾਂ ਨੇ ਇੰਮੀਗ੍ਰੇਸ਼ਨ, ਗੰਨ ਕੰਟਰੋਲ, ਸਿਹਤ ਬੀਮਾ ਯੋਜਨਾ, ਪ੍ਰਤੀ ਵਿਅਕਤੀ ਆਮਦਨ ਅਤੇ ਹੋਰ ਲੋਕ ਪੱਖੀ ਮੁੱਦਿਆਂ ‘ਤੇ ਗੱਲਬਾਤ ਕੀਤੀ। ਸਾਬਕਾ ਵਾਈਸ ਪ੍ਰੈਜ਼ੀਡੈਂਟ ਜੋਅ ਬਿਡਨ ਵੀ ਇਸ ਵਾਰ ਅਮਰੀਕਾ ਦੇ ਰਾਸ਼ਟਰਪਤੀ ਪਦ ਲਈ ਉਮੀਦਵਾਰ ਹਨ। ਪਰ ਉਹ ਇਸ ਕੰਨਵੈਨਸ਼ਨ ਵਿਚ ਹਾਜ਼ਰ ਨਹੀਂ ਹੋਏ।ਕੰਨਵੈਨਸ਼ਨ ਵਿਚ ਸਿੱਖ ਨੁਮਾਇੰਦਿਆਂ ਨੇ ਵੀ ਆਪਣੀ ਭਰਪੂਰ ਹਾਜ਼ਰੀ ਲੁਆਈ। ਇਨ੍ਹਾਂ ਵਿਚ ਹਰਪ੍ਰੀਤ ਸਿੰਘ ਸੰਧੂ, ਮੈਨੀ ਗਰੇਵਾਲ, ਗੁਰਜਤਿੰਦਰ ਸਿੰਘ ਰੰਧਾਵਾ, ਬੌਬੀ ਸਿੰਘ ਐਲਨ, ਅਵਿੰਦਰ ਸਿੰਘ ਚਾਵਲਾ, ਸਰਬਜੀਤ ਕੌਰ ਚੀਮਾ, ਗੈਰੀ ਸਿੰਘ, ਤਜਿੰਦਰ ਸਿੰਘ ਧਾਮੀ, ਗੁਰਲੀਨ ਸਿੰਘ, ਰਾਜ ਸਲਵਾਨ ਵੀ ਸ਼ਾਮਲ ਸਨ। ਇਸ ਤਰ੍ਹਾਂ ਦੇ ਸਮਾਗਮਾਂ ਵਿਚ ਸਿੱਖ ਭਾਈਚਾਰੇ ਦੀ ਸ਼ਮੂਲੀਅਤ ਬਹੁਤ ਮਾਇਨੇ ਰੱਖਦੀ ਹੈ ਅਤੇ ਇਹ ਅਮਰੀਕਾ ‘ਚ ਸਿੱਖਾਂ ਦੀ ਪਛਾਣ ਬਣਾਈ ਰੱਖਣ ਵਿਚ ਸਹਾਈ ਹੁੰਦੀ ਹੈ।

Install Punjabi Akhbar App

Install
×