ਬੱਚਿਆਂ ਸਿੱਧ ਕੀਤਾ-ਕਿੰਨਾ ਹੈ ਸਿੱਖੀ ਸਿੱਖਣ ਦਾ ਪੱਧਰ 

  • ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ‘ਗੁਰਮਤਿ ਪ੍ਰਤੀਯੋਗਤਾ’ ਦਾ ਆਯੋਜਨ
NZ PIC 16 April-2
(ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ਗੁਰਮਤਿ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚੇ)

ਔਕਲੈਂਡ 16 ਅਪ੍ਰੈਲ -ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ‘ਗੁਰਮਤਿ ਪ੍ਰਤੀਯੋਗਤਾ’ ਦਾ ਆਯੋਜਨ ਕੀਤਾ ਗਿਆ। ਗੁਰਮਤਿ ਮੁਕਾਬਲਿਆਂ ਦੇ ਵਿਚ ਜਪੁ ਜੀ ਸਾਹਿਬ ਦੇ ਪਾਠ ਨੂੰ ਜ਼ੁਬਾਨੀ ਬੋਲਣਾ ਅਤੇ ਸ਼ੁੱਧ ਉਚਾਰਣ ਸ਼ਾਮਿਲ ਸੀ। ਇਸ ਮੁਕਾਬਲੇ ਵਿਚ  ਗੁਰੂ ਨਾਨਕ ਸਿੱਖ ਸਕੂਲ ਮੈਨੁਰੇਵਾ ਦੇ 5 ਸਾਲ ਤੋਂ 15 ਸਾਲ ਤੱਕ ਦੇ ਬੱਚਿਆਂ ਅਤੇ ਓਪਨ ਗਰੁੱਪ ਨੇ ਭਾਗ ਲਿਆ। ਪਹਿਲਾ ਸਥਾਨ ਜਸਮਨਦੀਪ ਕੌਰ, ਦੂਜਾ ਇੰਦਰਪ੍ਰੀਤ ਸਿੰਘ ਅਤੇ ਤੀਜਾ ਸਥਾਨ ਏਕਮਜੋਤ ਸਿੰਘ ਨੇ ਹਾਸਿਲ ਕੀਤਾ। ਓਪਨ ਗਰੁੱਪ ਦੇ ਵਿਚ ਕਿਰਪਾਲ ਸਿੰਘ ਪਹਿਲੇ, ਇੰਦਰਪ੍ਰੀਤ ਸਿੰਘ ਦੂਜੇ ਅਤੇ ਬਾਨੀਪ੍ਰੀਤਮ ਕੌਰ ਤੀਜੇ ਸਥਾਨ ‘ਤੇ ਰਹੇ। ਇਨ੍ਹਾਂ ਮੁਕਾਬਲਿਆਂ ਤੋਂ ਇਲਾਵਾ ਗੁਰਮਤਿ ਪ੍ਰਸ਼ਨ-ਉਤਰ, ਕਲਾ, ਭਾਸ਼ਣ ਪ੍ਰਤੀਯੋਗਤਾ, ਪੇਸ਼ਕਾਰੀ ਕਲਾ ਆਦਿ ਦੇ ਮੁਕਾਬਲੇ ਕਰਵਾਏ ਗਏ।  ਜੇਤੂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਆਕਰਸ਼ਿਕ ਇਨਾਮ ਦਿਤੇ ਗਏ। ਸ੍ਰੀ ਹਰਮੀਤ ਸਿੰਘ ਕੰਗ, ਦਾਰਾ ਸਿੰਘ ਅਤੇ ਤਰਲੋਚਨ ਸਿੰਘ ਟੂਟੇਜਾ ਦੇ ਸਹਿਯੋਗ ਨਾਲ ਜੇਤੂ ਬੱਚਿਆਂ ਨੂੰ ਟੈਬਲੇਟ, ਕੈਮਰੇ, ਫਿਟਬਿਟ, ਬਲਿਊਟੁੱਥ ਸਪੀਕਰ ਦੇ ਨਾਲ-ਨਾਲ ਗਿਫਟ ਬੈਗ ਵੀ ਦਿੱਤੇ ਗਏ। ਗੁਰਦੁਆਰਾ ਨਾਨਕਸਰ ਦੇ ਵਿਚ ਲਗਦੀਆਂ ਕੀਰਤਨ ਕਲਾਸਾਂ ਦੇ ਬੱਚਿਆਂ ਨੇ ਸੰਗਤ ਨੂੰ ਕੀਰਤਨ ਸਰਵਣ ਕਰਵਾਇਆ। ਇਹ ਸਾਰਾ ਸਮਾਗਮ ਸਪੋਕਨ ਵਰਡਜ਼ ਯੂਥ ਗਰੁੱਪ ਵੱਲੋਂ ਆਯੋਜਿਤ ਕੀਤਾ ਗਿਆ ਸੀ।

Install Punjabi Akhbar App

Install
×