ਟਰੰਪ ਪਰਿਵਾਰ ਨਾਲ ਸਿੱਖਸ ਫਾਰ ਅਮਰੀਕਾ ਦੇ ਚੇਅਰਮੈਨ ਜੱਸੀ ਦੀ ਅਹਿਮ ਮੀਟਿੰਗ, ਟਰੰਪ ਪਰਿਵਾਰ ਨੇ ਸਿੱਖਾਂ ਵੱਲੋਂ ਦਿੱਤੀ ਹਮਾਇਤ ਦਾ ਕੀਤਾ ਧੰਨਵਾਦ: ਜੱਸੀ

ਵਾਸ਼ਿੰਗਟਨ -ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਰਾਸ਼ਟਰਪਤੀ ਟਰੰਪ ਦੀ ਚੋਣ ਦਾ ਰਸਮੀ ਤੌਰ ‘ਤੇ ਹਿੱਸਾ ਬਣ ਚੁੱਕੀ ਸਿੱਖਸ ਫਾਰ ਟਰੰਪ ਦੇ ਕੌ -ਚੇਅਰਮੈਨ  ਅਤੇ ਰਾਸ਼ਟਰਪਤੀ ਟਰੰਪ ਦੀ ਚੋਣ ਮੁਹਿੰਮ ਵਿਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਪਹਿਲੀ ਵਾਰ ਚੋਣ ਮੁਹਿੰਮ ਵਿਚ ਕਿਸੇ ਸਿੱਖ ਸੰਸਥਾ ਨੂੰ ਅਜਿਹੀ ਮਾਨਤਾ ਮਿਲਣੀ ਅਤੇ ਸਿੱਖਾਂ ਦੇ ਨਾਮ ਦੀ ਚੋਣ ਮੁਹਿੰਮ ਵਿਚ ਚਰਚਾ ਸਿੱਖ ਪਹਿਚਾਣ ਲਈ ਇਕ ਸੁਨਿਹਰੀ ਮੌਕਾ ਹੈ। ਇਸ ਤੋਂ ਵਧ ਕਿ ਸਿੱਖਾਂ ਦਾ ਇਥੋਂ ਦੀ ਮੁੱਖ ਧਾਰਾ ਸਿਆਸਤ ਦੇ ਸਿਖਰਲੇ ਸਮਾਗਮਾਂ ਵਿਚ ਦਸਤਾਰ ਸਣੇ ਸ਼ਾਮਲ ਹੋਣਾ ਵਿਸ਼ਵ ਦੇ ਸਿਖਾਂ ਲਈ ਬੜੇ ਮਾਣ ਵਾਲੀ ਗੱਲ ਹੈ। ਹੁਣ ਭਾਵੇਂ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਅਮਰੀਕਾ ਦੇ ਸਿੱਖਾਂ ਵਿੱਚ ਰਾਸ਼ਟਰਪਤੀ ਡੋਨਾਲਡ  ਟਰੰਪ ਦੀ ਚੋਣ ਮੁਹਿੰਮ ਦੇ ਅਹਿਮ ਸਮਾਗਮਾਂ ਵਿਚ ਹਾਜਰੀ ਭਰੀ ਜਾ ਰਹੀ ਹੈ। ਬੀਤੇ ਦਿਨੀਂ ਰਿਪਬਲਿਕਨ ਪਾਰਟੀ ਦੇ ਕੰਨਵੈਸ਼ਨ ਦੌਰਾਨ ਟਰੰਪ ਪਰਿਵਾਰ ਵੱਲੋਂ ਆਪਣੀ ਚੋਣ ਮੁਹਿੰਮ ਦੇ ਖਾਸ ਮੈਂਬਰਾਂ ਨੂੰ ਟਰੰਪ ਇੰਟਰਨੈਸ਼ਲ ਹੋਟਲ  ਵਾਸ਼ਿਗੰਟਨ ਡੀਸੀ ਵਿਚ ਇਕ ਵਿਸ਼ੇਸ਼ ਮੀਟਿੰਗ ਲਈ ਬੁਲਾਇਆ ਗਿਆ। ਅਤੇ ਟਰੰਪ ਪਰਿਵਾਰ ਵੱਲੋਂ  ਰਿਪਬਲਿਕਨ ਪਾਰਟੀ ਦੀ ਹਮਾਇਤ ਕਰਨ ਤੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਉਥੇ ਸਿੱਖ ਫਾਰ ਟਰੰਪ ਦੇ ਉਪ- ਪ੍ਰਧਾਨ ਬਲਜਿੰਦਰ ਸਿੰਘ ਸੰਮੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਗੁਰਚਰਨ ਸਿੰਘ ਤੇ ਹੋਰ ਅਨੇਕਾਂ ਸਿੱਖ ਪਰਿਵਾਰਾਂ ਨੇ ਜੱਸੀ ਨੂੰ ਰਿਪਬਲਿਕ ਪਾਰਟੀ ਦੇ ਹੱਕ ਚ’ਵੋਟ  ਦੇਣ ਦਾ ਪੂਰਾ  ਭਰੋਸਾ ਜਿਤਾਇਆ।

Install Punjabi Akhbar App

Install
×