ਦੁਨੀਆਂ ਦੇ 10 ਦੇਸ਼ਾਂ ਤੋਂ ਸਿੱਖ ਨੌਜਵਾਨਾਂ ਦਾ ਇੱਕ ਸਮੂਹ ਸ੍ਰੀ ਗੁਰੂ ਨਾਨਕ ਸਾਹਬ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਭਾਰਤ ਪੁੱਜੇ

ਸਿਡਨੀ ਤੋਂ ਗੁਰਨਾਮ ਸਿੰਘ ਸ਼ਾਮਲ

ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਸ੍ਰੀ ਗੁਰੂ ਨਾਨਕ ਸਾਹਬ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਉਪਰ ਦੁਨੀਆਂ ਦੇ ਤਕਰੀਬਨ 10 ਦੇਸ਼ਾਂ ਵਿੱਚੋਂ 39 ਸਿੱਖ ਨੌਜਵਾਨਾਂ ਦੇ ਇੱਕ ਸਮੂਹ ਨੂੰ ਵਿਸ਼ੇਸ਼ ਤੌਰ ਤੇ ਭਾਰਤ ਸੱਦਿਆ ਗਿਆ ਹੈ। ਇਨਾ੍ਹਂ ਵਿੱਚ ਆਸਟ੍ਰੇਲੀਆ ਦੇ ਸਿਡਨੀ ਤੋਂ ਗੁਰਨਾਮ ਸਿੰਘ ਸ਼ਾਮਲ ਹਨ ਜੋ ਕਿ ਆਸਟ੍ਰੇਲੀਆ ਦੇ ਭਾਰਤੀ ਸਪੋਰਟਸ ਐਜੁਕੇਸ਼ਨ ਅਤੇ ਕਲਚਰਲ ਸੁਸਾਇਟੀ ਦੇ ਮੁਖੀ ਹਨ। ਇਹ ਸਿੱਖ ਡੈਲੀਗੇਸ਼ਨ ਭਾਰਤ ਵਿਚਾਲੇ ਹੋ ਰਹੇ ਸੈਮੀਨਾਰਾਂ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਵੱਖ ਵੱਖ ਗੁਰੂਧਾਮਾਂ ਦੇ ਦਰਸ਼ਨ ਵੀ ਕਰ ਰਿਹਾ ਹੈ।