ਸਿਡਨੀ ਵਿਚ ਸਿੱਖ ਸਿਪਾਹੀ ਦੇ ਬੁੱਤ ਦੀ ਸਥਾਪਨਾ ਲਈ ਕਾਰਵਾਈ ਸ਼ੁਰੂ

(ਆਰੰਭਕ ਟੱਪ ਲਾਉਣ ਸਮੇ ਸੰਗਤਾਂ ਸਮੇਤ: ਕੌਸਂਲਰ ਡਾ. ਮੋਨਿੰਦਰ ਸਿੰਘ, ਮੇਅਰ ਟੋਨੀ ਬਲੇਸਡਲ, ਡਿਪਟੀ ਮੇਅਰ ਜੂਲੀ ਗ੍ਰਿਫਿਥ ਅਤੇ, ਗਿ. ਸੰਤੋਖ ਸਿੰਘ)

ਸਿਡਨੀ: ਪਹਿਲੀ ਸੰਸਾਰ ਜੰਗ ਅਤੇ ਦੂਸਰੀ ਸੰਸਾਰ ਜੰਗ, ਸਾਰਾਗੜ੍ਹੀ ਤੇ ਐਨਜ਼ੈਕ ਜੰਗਾਂ ਸਿਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿਚ, ਪੱਛਮੀ ਸਿਡਨੀ ਦੀ ਬਲੈਕਟਾਊਨ ਕੌਂਸਲ ਦੇ ਅੰਦਰ, ਗੁਰਦੁਆਰਾ ਸਾਹਬ ਸਿੱਖ ਸੈਂਟਰ ਦੇ ਨੇੜੇ, ਗਲੈਨਵੁੱਡ ਸਬਅਰਬ ਦੇ ਪਾਰਕ ਵਿਖੇ ਲੱਗਣ ਵਾਲੇ, ਸਿੱਖ ਸਿਪਾਹੀ ਦੇ ਬੁੱਤ ਦਾ ਨੀਂਹ-ਪੱਥਰ ਰੱਖ ਦਿੱਤਾ ਗਿਆ ਹੈ।
ਫ਼ਤਹਿ ਫਾਊਂਡੇਸ਼ਨ ਵਲੋਂ ਲਗਾਏ ਜਾ ਰਹੇ ਇਸ ਬੁੱਤ ਬਾਰੇ ਕਾਰਜ ਪਿੱਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਸੀ। ਫਾਊਂਡੇਸ਼ਨ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਬਾਜਵਾ ਅਤੇ ਜਨਰਲ ਸਕੱਤਰ ਸ. ਹਰਕੀਰਤ ਸਿੰਘ ਸੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੁੱਤ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਫਿਜ਼ੀ ਵਿੱਚ ਸਿੱਖ ਦੀ ਪਛਾਣ ਹੋਵੇਗੀ ਜੋ ਸਿੱਖਾਂ ਦੀ ਬਹਾਦਰੀ, ਸੂਰਬੀਰਤਾ ਅਤੇ ਸ਼ਹਾਦਤ ਨੂੰ ਦੂਜੇ ਭਾਈਚਾਰਿਆਂ ਵਿੱਚ ਜਾਣੂ ਕਰਵਾਉਣ ਵਿੱਚ ਸਹਾਈ ਹੋਵੇਗਾ। ਅਗਲੇ ਕੁੱਝ ਹਫ਼ਤਿਆਂ ਤੱਕ ਇਸ ਦਾ ਕੰਮ ਮੁਕੰਮਲ ਹੋ ਜਾਵੇਗਾ।
ਪਾਰਕਲੀ ਸਕੂਲ ਦੇ ਸਾਹਮਣੇ, ਲੇਕ ਪਾਰਕ ਵਿੱਚ ਲੱਗਣ ਵਾਲੇ ਇਸ ਬੁੱਤ ਦੀ ਉਚਾਈ 4 ਮੀਟਰ ਦੇ ਕਰੀਬ ਹੋਵੇਗੀ। ਬਾਜਵਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਕੋਈ ਸਵਾ ਕੁ ਲੱਖ ਡਾਲਰਾਂ ਦੇ ਖਰਚੇ ਦਾ ਹੈ ਜਿਸ ਵਿੱਚ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਿਵਜ਼ਬੀ, ਗੁਰੂਦੁਆਰਾ ਗੁਰੂ ਨਾਨਕ ਤਾਰਾਮਾਰਾ, ਗੁਰੂਦੁਆਰਾ ਕੈਨਬਰਾ, ਗੁਰੂਦੁਆਰਾ ਪੈਨਰਥ ਦੇ ਨਾਲ-ਨਾਲ ਸਮੁੱਚੀ ਸੰਗਤ ਨੇ ਵੀ ਇਸ ਵਿੱਚ ਆਪਣਾ ਹਿੱਸਾ ਪਾਇਆ ਹੈ।
ਇਹ ਪੂਰਾ ਬੁੱਤ ਬਰਾਤ (ਪਿੱਤਲ) ਧਾਤੂ ਦਾ ਬਣਿਆ ਹੋਇਆ ਹੈ। ਬਲੈਕਟਾਊਨ ਕੌਂਸਲ ਤੋਂ ਇਸ ਮੌਕੇ ਤੇ ਪਹੁੰਚੇ ਮੇਅਰ ਟੋਨੀ ਬਲੀਮਡੇਲ, ਰਿਵਰਸਟਨ ਤੋਂ ਕੇਵਿਨ ਕੋਨੋਲੀ, ਕੌਂਸਲਰ ਮਨਿੰਦਰ ਸਿੰਘ ਅਤੇ ਕੌਂਸਲਰ ਕੁਸ਼ਪਿੰਦਰ ਕੌਰ ਨੇ ਸਿੱਖ ਭਾਈਚਾਰੇ ਨੂੰ ਇਸ ਸ਼ੁਭ ਕਾਰਜ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸਿੱਖਾਂ ਦੀਆਂ ਦਿੱਤੀਆਂ ਸ਼ਹਾਦਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਫ਼ਤਹਿ ਫਾਊਂਡੇਸ਼ਨ ਦੀ ਪੂਰੀ ਟੀਮ ਅਮਰਿੰਦਰ ਬਾਜਵਾ, ਗੈਰੀ ਸਿੰਘ, ਦਵੰਦਰ ਸਿੰਘ ਧਾਰੀਆ, ਨਵਤੇਜ ਬਸਰਾ ਨੈ ਸਾਰੀ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਇਸ ਪੂਰੇ ਪ੍ਰਾਜੈਕਟ ਨੂੰ ਜਲਦ ਨੇਪਰੇ ਚਾੜ੍ਹਨ ਲਈ ਇਕਜੁੱਟਤਾ ਦਿਖਾਈ।
ਬਲੈਕਟਾਊਨ ਕੌਂਸਲ ਵਿੱਚ ਸਾਡੇ ਆਪਣੇ ਦੋ ਕੌਂਸਲਰਾਂ ਡਾ. ਮੋਨਿੰਦਰ ਸਿੰਘ ਅਤੇ ਬੀਬਾ ਕੁਲਵਿੰਦਰ ਕੌਰ ਦੇ ਉਚੇਚੇ ਯਤਨਾਂ ਸਦਕਾ, ਮੇਅਰ ਟੋਨੀ ਬਲੀਮਡੇਲ, ਡਿਪਟੀ ਮੇਅਰ ਜੂਲੀ ਗ੍ਰਿਫਿਥ ਨੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ।
ਇਸ ਸ਼ੁਭ ਮੌਕੇ ਤੇ ਉਪਰੋਕਤ ਸੱਜਣਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਸਮੇਤ ਐਮ.ਪੀ. ਕੈਵਿਨ ਕੌਨੋਲੀ, ਸਟੈਟ ਨਿਊ ਸਾਊਥ ਵੇਲਜ਼ ਦੇ ਐਮ.ਐਲ.ਸੀ. ਸ਼ੋਕਤ ਮੋਸਲਮੇਨ ਸਮੇਤ ਆਸਟ੍ਰੇਲੀਆਈ ਆਗੂਆਂ ਨੇ ਵੀ ਹਾਜ਼ਰੀ ਭਰ ਕੇ ਰੌਣਕ ਵਿੱਚ ਵਾਧਾ ਕੀਤਾ।

Install Punjabi Akhbar App

Install
×