ਸਿੱਖ ਸੁਸਾਇਟੀ ਆਫ ਸੈਂਟਰਲ ਫਲੋਰਿਡਾ ਵੱਲੋਂ ਮਨੁੱਖਤਾ ਨੂੰ ਸਮਰਪਿਤ ਕਾਰਜ ਜਾਰੀ

ਨਿਊਯਾਰਕ—ਅਮਰੀਕਾ ਦੇ ਸੂਬੇ ਉਰਲੈਂਡੋ ਫਲੋਰਿਡਾ: ਦਸੰਬਰ ਮਹੀਨੇ ਦੌਰਾਨ ਸਿੱਖ ਸੁਸਾਇਟੀ ਆਫ ਸੈਂਟਰਲ ਫਲੋਰਿਡਾ (Central Florida) ਨੇ ਸਥਾਨਕ ਕਮਿਊਨਿਟੀ ਨੂੰ ਆਪਸ ਵਿੱਚ ਜੋੜਨ ਅਤੇ ਸਹਿਯੋਗ ਕਰਨ ਦੇ ਕਈ ਤਰੀਕੇ ਲੱਭੇ ਹਨ, ਜਿਸ ਵਿਚ ਹਰ ਐਤਵਾਰ ਓਰਲੈਂਡੋ ਦੇ ਡਾਉਨਟਾਉਨ ਵਿਖੇ ਜ਼ਰੂਰਤਮੰਦਾਂ ਲਈ ਲੰਗਰ ਲਾਉਣੇ, ਨੋਜਵਾਨਾਂ ਅਤੇ ਬੱਚਿਆਂ ਲਈ ਗਰੋਸਰੀ, ਲੋੜਵੰਦਾਂ ਲਈ ਪੀ.ਪੀ.ਈ ਕਿਟ ਵੰਡਣੀਆਂ ਅਤੇ ਖੂਨਦਾਨ ਕੈਂਪ ਲਾਉਣੇ ਵਰਗੇ ਕਾਰਜ਼ ਸ਼ਾਮਲ ਹਨ। ਸਿੱਖ ਭਾਈਚਾਰੇ ਦੀ ਇਹ ਖਾਸੀਅਤ ਰਹੀ ਹੈ ਕਿ ਭਾਵੇਂ ਜਿਹੜੀ ਮਰਜ਼ੀ ਜਗ੍ਹਾ ਹੋਵੇ ਅਤੇ ਗਿਣਤੀ ਭਾਵੇਂ ਕਿੰਨੀ ਵੀ ਹੋਵੇ ਹੋਣ ਪਰ ਸਰਬਤ ਦੇ ਭਲੇ ਲਈ ਹਮੇਸ਼ਾ ਇੱਕਠੇ ਹੋਕੇ ਚੱਲਣ ਲਈ ਤਿਆਰ ਰਹਿੰਦੇ ਹਨ।

Install Punjabi Akhbar App

Install
×