ਸਿੱਖ ਸੇਵਾ ਸੁਸਾਇਟੀ ਪਾਕਿਸਤਾਨ ਨੇ ਆਪਣੇ ਸਹਿਯੋਗੀਆਂ ਦੀਆਂ ਸਹਾਇਤਾ ਨਾਲ ਲੋੜਵੰਦਾਂ ਨੂੰ ਰਾਸ਼ਨ ਦੇ ਥੈਲੇ ਵੰਡੇ

ਅਗਲੀ ਸੇਵਾ ਕੋਰੋਨਾਵਾਇਰਸ ਦੀ ਕਿੱਟਾਂ ਦੀ ਆਰੰਭੀ ਜਾਵੇਗੀ : ਭਾਈ ਰਾਮ ਸਿੰਘ

ਨਿਊਯਾਰਕ/ਕਰਾਚੀ 20 ਮਈ ਰਾਜ ਗੋਗਨਾ)-ਕੋਰੋਨਾ ਦੀ ਮਹਾਂਮਾਰੀ ਨੂੰ ਲੈ ਕਿ  ਪਾਕਿਸਤਾਨ ਦੀ  ਸਿੱਖ ਸੇਵਾ ਸੁਸਾਇਟੀ ਦੇ ਫਾਊਂਡਰ ਤੇ ਚੇਅਰਮੈਨ ਭਾਈ ਰਾਮ ਸਿੰਘ ਨੇ ਫੋਨ ਵਾਰਤਾ ਦੋਰਾਨ ਜਾਣਕਾਰੀ ਦਿੰਦਿਆਂ   ਦੱਸਿਆ ਕਿ ਉਹਨਾਂ ਦੀ ਸੰਸਥਾ ਵਲੋਂ 200 ਰਾਸ਼ਨ ਦੇ ਥੈਲੇ ਲੋੜਵੰਦਾਂ ਨੂੰ ਵੰਡੇ ਗਏ ਹਨ। ਇਹ ਰਾਸ਼ਣ ਵੰਡਣ ਸਮੇਂ ਜਾਤ-ਪਾਤ, ਰੰਗ ਅਤੇ ਮਜ਼ਬ ਵਖਰੇਵਿਆਂ ਤੋਂ ਉੱਪਰ ਉੱਠ ਕੇ ਜਰੂਰਤ ਪਰਿਵਾਰਾਂ ਨੂੰ ਰਾਸ਼ਣ ਦਿੱਤਾ ਗਿਆ। ਰਾਸ਼ਨ ਦੇ ਥੈਲੇ ਬਣਾਉਣ ਅਤੇ ਵਰਤਾਉਣ ਵਿੱਚ ਗੁਰਦੁਆਰਾ ਪਾਕਿਸਤਾਨ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ। ਜਿੱਥੇ ਮੁਸਲਿਮ ਕਮਿਊਨਿਟੀ ਨੇ ਵੀ ਵਧ ਚੜ੍ਹ ਕੇ ਸਹਿਯੋਗ ਦਿੱਤਾ ਉੱਥੇ ਸਿੱਖ ਸੇਵਾ ਸੁਸਾਇਟੀ ਦੇ ਮੈਂਬਰਾਂ ਤੇ ਅਹੁਦੇਦਾਰਾਂ ਦਾ ਵੀ ਖਾਸ ਯੋਗਦਾਨ ਰਿਹਾ ਹੈ।ਭਾਈ ਰਾਮ ਸਿੰਘ ਨੇ ਦੱਸਿਆ ਕਿ ਰਾਸ਼ਨ ਵੰਡਣ ਤੋਂ ਬਾਅਦ ਉਹ ਕੋਰੋਨਾ ਦੀਆਂ ਕਿੱਟਾਂ ਦਾ ਵੀ ਪ੍ਰਬੰਧ ਕਰ ਰਹੇ ਹਨ। ਜਿਸ ਸਬੰਧੀ ਉਪਰਾਲੇ ਅਰੰਭੇ ਜਾ ਚੁੱਕੇ ਹਨ, ਛੇਤੀ ਹੀ ਰਿਸ ਨੂੰ ਅਮਲੀ ਰੂਪ ਦਿੱਤਾ ਜਾਵੇਗਾ।

ਡਾ. ਸਾਗਰਜੀਤ ਸਿੰਘ ਨੇ ਕਿਹਾ ਕਿ ਸਿੱਖ ਸੇਵਾ ਸੁਸਾਇਟੀ ਦੇ ਫੰਡਾਂ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਮਿਊਨਿਟੀ ਦੀ ਸੇਵਾ ਕਰਨ ਵਾਲੀਆਂ ਜਥੇਬੰਦੀਆਂ ਤੇ ਸੰਸਥਾਵਾਂ ਨਾਲ ਸਾਡਾ ਹਮੇਸ਼ਾ ਸਹਿਯੋਗ ਰਹੇਗਾ। ਕੋਰੋਨਾਵਾਇਰਸ ਦੀ ਮਹਾਮਾਰੀ ਦੌਰਾਨ ਅਸੀਂ ਗਰੀਬ ਤੇ ਲੋੜਵੰਦਾਂ ਨੂੰ ਲਗਾਤਾਰ ਰਾਸ਼ਣ ਵੰਡਣ ਦਾ ਉਪਰਾਲਾ ਕਰਦੇ ਰਹਾਂਗੇ।
ਰਾਮ ਸਿੰਘ ਚੇਅਰਮੈਨ ਸਿੱਖ ਸੇਵਾ ਸੁਸਾਇਟੀ ਪਾਕਿਸਤਾਨ ਨੇ ਕਿਹਾ ਕਿ ਇਕੱਲਾ ਵਿਅਕਤੀ ਕੁਝ ਨਹੀਂ ਕਰ ਸਕਦਾ। ਇਹ ਅਵਾਮ ਦੀ ਸੰਸਥਾ ਹੈ, ਉਨ੍ਹਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ। ਅਸੀਂ ਦਾਨੀਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੰਸਥਾ ਦੀ ਮਦਦ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ।

Install Punjabi Akhbar App

Install
×