ਸਿੱਖ ਸੇਵਾ ਫਾਊਂਡੇਸ਼ਨ ਵੱਲੋਂ ਸੈਲਮ (ਔਰੇਗਨ) ਵਿਖੇਂ ਰੋਡ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ ਲਗਾਏ ਬੋਰਡ

inset (ਸਿੱਖ ਸੇਵਾ ਫਾਊਂਡੇਸ਼ਨ ਅਮਰੀਕਾ ਦੇ ਚੇਅਰਮੈਨ ਬਹਾਦਰ ਸਿੰਘ)

ਨਿਊਯਾਰਕ/ ਔਰੇਗਨ – ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਨੂੰ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਮਨਾਉਣ ਲਈ ਔਰੇਗਨ ਸੂਬੇ ਦੇ  ਸੈਲਮ ਸ਼ਹਿਰ ਵਿੱਚ ਸਿੱਖ ਸੇਵਾ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਉੱਘੇ ਕਾਰੋਬਾਰੀ ਸ:ਬਹਾਦਰ ਸਿੰਘ ਦੀ ਅਗਵਾਈ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ‘ਤੇ ਹਾਈਵੇ ‘ਤੇ ਬੋਰਡ ਲਗਾਏ ਗਏ ਹਨ। ਬਹਾਦਰ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਦੂਸਰੇ ਸ਼ਹਿਰਾਂ ਤੇ ਹਾਈਵੇ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਮਨਾਉਣ ਲਈ ਬੋਰਡ ਲਗਾਉਣੇ ਚਾਹੀਦੇ ਹਨ, ਜਿਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਸਿੱਖਿਆਵਾਂ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ। ਸੈਲਮ ਦੀ ਸਮੁੱਚੀ ਸੰਗਤ ਦੀ ਅਪੀਲ ਹੈ ਕਿ ਕਰਤਾਰਪੁਰ ਲਾਂਘਾ ਗੁਰਪੁਰਬ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਖੋਲ੍ਹ ਦੇਣਾ ਚਾਹੀਦਾ ਹੈ, ਜੋ ਅਮਨ, ਸ਼ਾਂਤੀ ਤੇ ਦੋਨੋਂ ਦੇਸ਼ਾਂ ‘ਚ ਸੁਖਾਵੇਂ ਸੰਬੰਧਾਂ ਲਈ ਪ੍ਰੇਰਨਾ ਸਰੋਤ ਹੋਵੇਗਾ। ਸਿੱਖ ਸੇਵਾ ਫਾਊਂਡੇਸ਼ਨ ਅਮਰੀਕਾ ਵੱਲੋਂ ਬੋਰਡ ਲਾਉਣ ਲਈ ਕੀਤੀ ਸੇਵਾ ਦੀ ਪੰਜਾਬੀ ਭਾਈਚਾਰੇ ਵੱਲੋਂ ਭਰਪੂਰ ਸ਼ਲਾਘਾ ਹੋ ਰਹੀ ਹੈ।

Install Punjabi Akhbar App

Install
×