ਹਰ ਧਰਮ ਦਾ ਹੋਵੇ ਸਤਿਕਾਰ: ਰੈਂਡਵਿਕ ਪਾਰਕ ਸਕੂਲ ਦੇ ਬੱਚਿਆਂ ਨੇ ਗੁਰਦੁਆਰਾ ਨਾਨਕਸਰ ਠਾਠ ਵਿਖੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ

NZ PIC 10 March-1ਨਿਊਜ਼ੀਲੈਂਡ ਦਾ ਪ੍ਰਸਸ਼ਾਣ ਜਿੱਥੇ ਏਥਨਿਕ ਕਮਿਊਨਿਟੀਆਂ ਨੂੰ ਹੋਰ ਨੇੜੇ ਹੋ ਕੇ ਸਮਝਣ ਦੇ ਯਤਨ ਵਿਚ ਰਹਿੰਦਾ ਹੈ ਉਥੇ ਸਕੂਲਾਂ ਵਾਲੇ ਵੀ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਦੂਜੇ ਧਰਮਾਂ ਦਾ ਸਤਿਕਾਰ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਥਾਵਾਂ ਉਤੇ ਲੈ ਕੇ ਜਾਂਦੇ ਹਨ। ਅੱਜ ਰੈਂਡਵਿਕ ਪਾਰਕ ਸਕੂਲ ਦੇ ਜੂਨੀਅਰ ਬਲਾਕ ਦੇ ਕਰੀਬ 150 ਬੱਚੇ, ਕੁਝ ਮਾਪੇ ਅਤੇ ਅਧਿਆਪਕ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਸਿੱਖ ਧਰਮ ਬਾਰੇ ਜਾਣਕਾਰੀ ਲੈਣ ਲਈ ਪਹੁੰਚੇ। ਸਾਰਿਆਂ ਦਾ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਦਰਬਾਰ ਹਾਲ ਵਿੱਚ ਸਾਰੇ ਇੱਕਤਰ  ਬੱਚਿਆਂ  ਨੇ ਸਿੱਖ ਧਰਮ ਸੰਬੰਧੀ ਇੱਕ ਕੰਪਿਊਟਰ ਸ਼ੋਅ ਵੀ ਦੇਖਿਆ ਤੇ ਸਿੱਖ ਇਤਿਹਾਸ ਅਤੇ ਅਮੀਰ ਵਿਰਸੇ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ।ਬੱਚਿਆਂ ਨੇ ਸਿੱਖ ਧਰਮ ਬਾਰੇ ਗੱਲਬਾਤ ਕੀਤੀ ਤੇ ਪ੍ਰਸ਼ਨਾਂ-ਉਤੱਰ ਵੀ ਕੀਤੇ। ਇਸ ਸੈਸ਼ਨ ਤੋਂ ਬਾਦ ਬੱੱਿਚਆਂ ਤੇ ਅਧਿਆਪਕਾਂ ਨੇ ਲੰਗਰ ਛੱਕਿਆ।  ਸਿੱਖ ਬੱਚਿਆਂ ਨੇ ਇਸ ਦੌਰਾਨ ਲੰਗਰ ਵਰਤਾ ਕੇ ਸੇਵਾ ਕਰਣ ਦਾ ਤਰੀਕਾ ਵੀ ਦਰਸਾਇਆ। ਗੁਰਦੁਆਰਾ ਨਾਨਕਸਰ ਵਿਖੇ ਪਿਛਲੇ ਕਈ ਸਾਲਾਂ ਤੋਂ ਸਕੂਲਾਂ ਦੇ ਬੱਚੇ ਇਸੇ ਤਰਾਂ੍ਹ ਟੂਰ ਕਰਦੇ ਹਨ ਤਾਂ ਕਿ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਵੱਧ ਤੋਂ ਵੱਧ  ਲੈ ਸਕਣ। ਸਕੂਲ ਵਲੋਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਪੂਰੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।

Install Punjabi Akhbar App

Install
×