ਵਿਸਾਖੀ ਦੀ ਸਲਾਨਾ ਪ੍ਰੇਡ ਛੇ ਅਪ੍ਰੈਲ ਨੂੰ ਵਾਸ਼ਿੰਗਟਨ ਡੀ.ਸੀ. ‘ਚ ਕੱਢਣ ਸਬੰਧੀ ਮੀਟਿੰਗ 

– ਗੁਰੂਘਰ ਦੇ ਨੁਮਾਇੰਦਿਆਂ ਨੂੰ ਸੌਪੀਆਂ ਜ਼ਿੰਮੇਵਾਰੀਆਂ

FullSizeRender (2)

ਮੈਰੀਲੈਂਡ, 24 ਮਾਰਚ —  ਬੀਤੇਂ ਦਿਨ ਗੁਰੂ ਨਾਨਕ ਫਾਊਂਡੇਸ਼ਨ ਗੁਰੂਘਰ ਦੇ ਲੰਗਰ ਹਾਲ ਵਿੱਚ ਵਿਸਾਖੀ ਮੌਕੇ ਸਲਾਨਾ ਪ੍ਰੇਡ ਛੇ ਅਪ੍ਰੈਲ ਵਾਸ਼ਿੰਗਟਨ ਡੀ. ਸੀ. ਕੱਢਣ ਸਬੰਧੀ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਨਿਊਯਾਰਕ, ਨਿਊਜਰਸੀ, ਡੈਲਵੇਅਰ, ਪੈਨਸਿਲਵੇਨੀਆ, ਮੈਰੀਲੈਂਡ, ਵਰਜੀਨੀਆ ਅਤੇ ਵਾਸ਼ਿੰਗਟਨ ਡੀ. ਸੀ. ਦੇ ਗੁਰੂ ਘਰਾਂ ਦੇ ਨੁਮਾਉਂਦਿਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਛੇ ਅਪ੍ਰੈਲ ਦੀ ਪ੍ਰੇਡ ਸਬੰਧੀ ਡਿਊਟੀਆਂ ਵੰਡੀਆਂ ਗਈਆਂ ਤਾਂ ਜੋ ਇਹ ਪ੍ਰੇਡ ਸਿੱਖਾਂ ਦੀ ਅਹਿਮੀਅਤ ਨੂੰ ਉਭਾਰਨ ਅਤੇ ਪਹਿਚਾਣ ਨੂੰ ਪ੍ਰਚਾਰਨ ਲਈ ਖਾਸ ਸਿੱਧ ਹੋ ਸਕੇ।

ਸਿੰਘ ਸਭਾ ਗੁਰੂਘਰ ਦੇ ਪ੍ਰਬੰਧਕਾਂ ਵਲੋਂ ਲੰਗਰ, ਸਫਾਈ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਬੁਲਾਉਣ ਦੀ ਜ਼ਿੰਮੇਵਾਰੀ ਲਈ, ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਬੱਸਾਂ ਰਾਹੀਂ ਸ਼ਮੂਲੀਅਤ ਕਰਨਗੀਆਂ । ਹਰੇਕ ਗੁਰੂਘਰ ਤੇ ਜਥੇਬੰਦੀ ਵਲੋਂ ਆਰਥਿਕ ਮਦਦ ਦੇਣ ਦਾ ਵਾਅਦਾ ਕੀਤਾ ਅਤੇ ਇਸ ਸਲਾਨਾ ਪ੍ਰੇਡ ਨੂੰ ਇਤਿਹਾਸ ਸਿਰਜਣ ਸਬੰਧੀ ਅਹਿਮ ਰੋਲ ਅਦਾ ਕਰਨ ਲਈ ਵਚਨਬਧਤਾ ਨੂੰ ਦੁਹਰਾਇਆ ਗਿਆ। ਇਸ ਮੀਟਿੰਗ ਦਾ ਪ੍ਰਬੰਧ ਅਵਤਾਰ ਸਿੰਘ ਬੜਿੰਗ ਵਲੋਂ ਕੀਤਾ ਗਿਆ ਸੀ।

Install Punjabi Akhbar App

Install
×