ਬੀਤੇ ਦਿਨ ਨਵਾਂ ਸ਼ਹਿਰ ‘ਚ ਹਿੰਦੂ ਸ਼ਿਵ ਸੈਨਾ ਨੇਤਾ ਅਭਿਸ਼ੇਕ ਬੱਤਾ ਦੀ ਹਾਦਸੇ ‘ਚ ਮੌਤ ਤੋਂ ਬਾਅਦ ਕੁਝ ਸਿੱਖਾਂ ਨਾਲ ਬਦਸਲੂਕੀ ਤੇ ਹੁੱਲੜਬਾਜ਼ਾਂ ਵੱਲੋਂ ਦਸੂਹਾ ਨੇੜੇ ਹੋਲੇ ਮਹੱਲੇ ਦੇ ਲੰਗਰ ‘ਚ ਨਿਸ਼ਾਨ ਸਾਹਿਬ ਦੀ ਕੀਤੀ ਗਈ ਬੇਅਦਬੀ ਦੇ ਰੋਸ ਵਜੋਂ ਕੰਪਨੀ ਬਾਗ ਚੌਂਕ ‘ਚ ਅੱਜ ਦੁਪਹਿਰ ਸਿੱਖ ਜਥੇਬੰਦੀਆਂ ਨੇ ਜਾਮ ਲਗਾ ਦਿੱਤਾ। ਉਨ੍ਹਾਂ ਨੇ ਪਹਿਲਾ ਧਰਨਾ ਦਿੱਤਾ ਤੇ ਫਿਰ ਟਾਇਰ ਫੂਕ ਕੇ ਪ੍ਰਦਰਸ਼ਨ ਕੀਤਾ। ਇਸ ਕਾਰਨ ਸਾਰੇ ਸ਼ਹਿਰ ਦਾ ਟਰੈਫਿਕ ਪ੍ਰਭਾਵਿਤ ਹੋ ਗਿਆ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਆਗੂਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
(ਰੌਜ਼ਾਨਾ ਅਜੀਤ)