ਸ਼ਿਵ ਸੈਨਾ ਵੱਲੋਂ ਲਲਕਾਰ ਰੈਲੀ ਕੱਢਣ ਦੇ ਸਬੰਧ ‘ਚ ਬਿਆਸ ਦਰਿਆ ਪੁਲ ‘ਤੇ ਰੈਲੀ ਨੂੰ ਰੋਕਣ ਲਈ ਸਮੂਹ ਸਿੱਖ ਜਥੇਬੰਦੀਆਂ ਦੀ ਭਾਰੀ ਇਕੱਤਰਤਾ ਹੋ ਰਹੀ ਹੈ। ਪੁਲਿਸ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਐਸ.ਐਸ.ਪੀ. ਕਪੂਰਥਲਾ ਸ. ਰਜਿੰਦਰ ਸਿੰਘ ਮੁਤਾਬਿਕ ਅੰਮ੍ਰਿਤਸਰ ਤੋਂ ਜਲੰਧਰ ਤੱਕ ਆਵਾਜਾਈ ਆਮ ਵਾਂਗ ਹੈ ਪਰ ਜਲੰਧਰ ਤੋਂ ਅੰਮ੍ਰਿਤਸਰ ਲਈ ਆਵਜਾਈ ਸੁਭਾਨਪੁਰ ਤੋਂ ਬਦਲਵੇਂ ਰਸਤੇ ਤੋਂ ਮੋੜੀ ਜਾ ਰਹੀ ਹੈ।
(ਰੋਜ਼ਾਨਾ ਅਜੀਤ)